(ਸਮਾਜ ਵੀਕਲੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ “ਪਵਣੁ ਗੁਰੂ ਪਾਣੀ ਪਿਤਾ” ਦੇ ਹੋਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਨਹਿਰੂ ਯੁਵਾ ਕੇਂਦਰ ਬਲਾਕ ਧੂਰੀ ਦੇ ਬਲਾਕ ਕੋਆਰਡੀਨੇਟਰ ਅਮਨ ਜੱਖਲਾਂ ਅਤੇ ਸਕਿੰਦਰ ਸਿੰਘ ਦੁਆਰਾ ‘ਪਾਣੀ ਦੀ ਸੰਭਾਲ’ ਦੇ ਸੰਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕਈ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀਆਂ ਪੇਂਟਿੰਗਾਂ ਦੇ ਜਰੀਏ ਅਲੱਗ ਅਲੱਗ ਤਰੀਕੇ ਨਾਲ ਪਾਣੀ ਦੀ ਕੀਮਤ ਦੇ ਸੰਬੰਧ ਵਿੱਚ ਸੰਦੇਸ਼ ਦਿੱਤਾ।ਇਸ ਮੁਕਾਬਲੇ ਵਿੱਚ ਜੱਜ ਦੇ ਤੌਰ ਤੇ ਮੈਡਮ ਹਰਪ੍ਰੀਤ ਕੌਰ ਜੀ ਨੇ ਭੂਮਿਕਾ ਨਿਭਾਈ, ਜਿੰਨਾਂ ਨੇ ਬੜੇ ਵਿਲੱਖਣ ਤਰੀਕੇ ਨਾਲ ਬੱਚਿਆਂ ਨੂੰ ਆਪਣੀ ਸਖਸੀਅਤ ਨੂੰ ਉਭਾਰਨ ਦੇ ਤਰੀਕੇ ਦੱਸੇ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਬਾਬੂ ਸ਼ਿਆਮ ਲਾਲ ਜੀ ਪਹੁੰਚੇ ਜਿੰਨਾਂ ਨੇ ਸਾਰੇ ਪ੍ਰਤੀਯੋਗੀਆਂ ਨੂੰ ਅਸ਼ੀਰਵਾਦ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।
ਮੈਡਮ ਹਰਪ੍ਰੀਤ ਕੌਰ ਜੀ ਨੇ ਇਸ ਮੁਕਾਬਲੇ ਦਾ ਨਤੀਜਾ ਐਲਾਨਿਆ ਜਿਸ ਵਿੱਚ ਗਗਨਜੀਤ ਸਿੰਘ ਨੇ ਪਹਿਲਾ, ਗੁਰਪ੍ਰੀਤ ਕੌਰ ਦੂਸਰਾ ਅਤੇ ਸੁਖਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਅਮਨ ਜੱਖਲਾਂ ਜੀ ਨੇ ਕਿਹਾ ਕਿ ਗੁਰੂ ਨਾਨਕ ਜੀ ਨੇ ਆਪਣਾ ਸਾਰਾ ਜੀਵਨ ਲਗਾਇਆ ਤਾਂ ਜੋ ਸਮਾਜ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਸਕੇ ਅਤੇ ਅਸੀਂ ਬਾਬੇ ਦੇ ਉਸ ਦੀਪਕ ਨੂੰ ਹਮੇਸ਼ਾਂ ਜਗਦਾ ਰੱਖਣ ਵਿੱਚ ਯਤਨਸ਼ੀਲ ਰਹਾਂਗੇ…
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly