(ਸਮਾਜ ਵੀਕਲੀ)
ਢੱਕ ਲੈਂਦਾ ਸੀ ਮੀਂਹ ਹਨੇਰੀਆਂ ਤੋਂ ਪੰਛੀਂਓ ਓਏ,
ਆਪਣੇ ਕੋਮਲ ਪੱਤਿਆਂ ਦੀ ਚਾਦਰ ਔੜ ਕੇ ਮੈਂ,
ਪਰ ਮੇਰਾ ਹੀ ਦੁਸ਼ਮਣ ਇਨਸਾਨ ਬਣ ਗਿਆ?
ਚੁੱਕ ਤਿੱਖਾ ਕੁਹਾੜਾ ਓ ਸਿੱਧਾ ਆਇਆ ਕੋਲ ਮੇਰੇ,
ਸਮਾਂ ਲਾਇਆ ਨਾ,ਵੱਢਕੇ ਛੱਡ ਗਿਆ,ਰੋਂਦਿਆਂ ਨੂੰ,
ਮਾਨੋਂ ਮੰਨਿਆ ਆਪ ਨੂੰ, ਕਿ ਬਲਵਾਨ ਬਣ ਗਿਆ!
ਇੱਕ ਨਾ ਇੱਕ ਦਿਨ,ਉਹ ਸੋਚੋਗਾ ਜਰੂਰ ਆਖਰ,
ਕਰ ਬੈਠਾ ਕੀ, ਆਪਣੀ ਅਕਲ ਤੇ, ਪਾ ਪਰਦਾ,
ਰੁੱਖ ਵੱਢਣਾ ਮੇਰੇ ਲਈ, ਮੇਰਾ ਨੁਕਸਾਨ ਬਣ ਗਿ!!
ਪਰ ਉਦੋਂ ਤਾਂ,ਹੋ ਚੁੱਕੀ ਹੋਵੇਗੀ,ਦੇਰ ਬਹੁਤ ਜਿਆਦਾ,
ਗੰਦਗੀ ਭਰੀ ਫਿਜ਼ਾ ਵਿੱਚ, ਵਿਚਰਦਿਆਂ ਐ ਬੰਦੇ,
ਕਰ ਸਕੇਂਗਾ, ਨਾ ਕੁਝ ਵੀ, ਤੂੰ ਆਪਣੇ ਲੲੀ ਉਦੋਂ:
ਆਉਣ ਵਾਲੀਆਂ,ਨਸਲਾਂ ਨੇ,ਕਰਨਾ ਨਾ ਮਾਫ਼ ਤੈਨੂੰ,
ਉਨ੍ਹਾਂ ਕੋਸਣਾ ਹੈ ‘ਬੁਜਰਕ’ ਏਹ ਕਹਿੰਦਿਆਂ ਨੇ,
ਵੱਢ ਰੁੱਖਾਂ ਨੂੰ ਸਾਡੇ ਲਈ ਬੇ-ਈਮਾਨ ਬਣ ਗਿਆ!!!
ਹਰਮੇਲ ਸਿੰਘ ਧੀਮਾਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly