(ਸਮਾਜ ਵੀਕਲੀ)
ਤੇਰੀਆਂ ਯਾਦਾਂ ਦੇ ਪਲ,ਚੈਨ ਮੇਰਾ ਖੋਹਦੇਂ ਨੇਂ
ਸਾਰੀ ਸਾਰੀ ਰਾਤ ਹੰਝੂ,ਮੁੱਖ ਮੇਰਾ ਧੋਂਦੇਂ ਨੇਂ
ਪਾ ਗਿੳਂ ਵਿਛੋੜੇ ਰੁੱਤ,ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ,ਸੱਜਰਾ ਪਿਆਰ ਵੇ
ਪਿਆਰ ਚ ਗੜੁੱਚ ਹੋਈ, ਤੁਰੀ ਫਿਰਾਂ ਕੱਲੀ ਵੇ
ਹਿਜ਼ਰ ਤੇਰੇ ਦੀ ਮਾਰੀ,ਹੋਈ ਫਿਰਾਂ ਝੱਲੀ ਵੇ
ਕਿਥੋ ਦੱਸ ਲੱਭਾਂ,ਰੂਹ ਦਾ ਹਾਣੀ ਯਾਰ ਵੇ
ਪਾ ਗਿੳਂ ਵਿਛੋੜੇ,ਰੁੱਤ ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ,ਸੱਜ਼ਰਾ ਪਿਆਰ ਵੇ
ਕੁੰਡਲਾਂ ਮਾਰੇ ਵਾਲ ਮੈਨੂੰ, ਨਾਗ ਬਣ ਡੰਗਦੇਂ
ਖੁਸ਼ੀਆਂ ਦੇ ਦਿਨ ਹੁਣ,ਹੌਕਿਆਂ ਚ ਲੰਘਦੇਂ
ਦਿਲ ਵਾਲੇ ਵੇਹੜੇ ਚ,ਖਿੜੀ ਸੀ ਗੁਲਜ਼ਾਰ ਵੇ
ਪਾ ਗਿੳਂ ਵਿਛੋੜੇ ਰੁੱਤ, ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ,ਸੱਜ਼ਰਾ ਪਿਆਰ ਵੇ
ਸੁਪਨੇਂ ਚ ਕੱਲ ਟੁੱਟੇ,ਵੰਗਾਂ ਦੇ ਨੇਂ ਜੁੱਟ ਵੇ
ਸੀਨੇ ਨਾਲ ਲਾਇਆ ਜਦੋਂ,ਮੈਨੂੰ ਸੀ ਤੂੰ ਘੁੱਟ ਵੇ
ਗੋਰੀਆਂ ਬਾਹਾਂ ਦਾ ੳਦੋ, ਬਣਿਆ ਸੀ ਸ਼ਿੰਗਾਰ ਵੇ
ਪਾ ਗਿੳਂ ਵਿਛੋੜੇ ਰੁੱਤ,ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ,ਸੱਜ਼ਰਾ ਪਿਆਰ ਵੇ
ਗੁਰਚਰਨ ਸਿੰਘ ਧੰਜ਼ੂ
ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly