(ਸਮਾਜ ਵੀਕਲੀ)
ਮੈਂ ਕਾਗ਼ਜ਼ ਦੀ ਨਿਆਈ ‘ਕੱਠੇ ਦਰਦ ਕਰਾਂ
ਰੱਦੀ ਵਾਲੇ ਸਮੇਟ ਨਾ ਮੈਨੂੰ ਏਸ ਤਰ੍ਹਾਂ
ਬੋਲ ਤੇਰੇ ਕੰਨਾਂ ਤੋਂ ਰੂਹ ਨੂੰ ਜਾਂਦੇ ਨੇ
ਜਿਉਂ ਕੋਇਲ ਕੋਈ ਕੂਕੇ ਵਿਚ ਮਾਨ ਸਰਾਂ
ਚਿਹਰੇ ਮੇਰੇ ਉੱਤੇ ਇਹ ਜੋਂ ਝਲਕ ਰਿਹਾ
ਨੂਰ ਹੈ ਉਸ ਸਰ ਦਾ ਜਿਹਦੇ ਵਿੱਚ ਨਿੱਤ ਤਰਾਂ
ਮਨ ਦੀ ਤਿਤਲੀ ਉੱਡਦੀ ਚਾਰ ਚੁਫੇਰੇ ਹੈ
ਵੱਸ ਚੱਲੇ ਜੇ ਮੇਰਾ ਕੰਨ ਤੇ ਇਕ ਧਰਾਂ
ਗ਼ਮ ਤੇਰੇ ਨੂੰ ਅੱਜ ਵੀ ਸੀਨੇ ਲਾਇਆ ਏ
ਲੋਕ ਬਥੇਰੇ ਕਹਿੰਦੇ ਇਸਨੂੰ ਸੁੱਟ ਪਰ੍ਹਾਂ
ਜੋਬਨ ਰੂਪ ਛੀਨਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly