ਪੀੜ ਪੰਜਾਬ ਲਈ।

ਮੁਖਤਿਆਰ ਅਲੀ

(ਸਮਾਜ ਵੀਕਲੀ)

ਚਿੜੀਆਂ ਦੀ ਚੀਂ ਚੀਂ,
ਮੁਰਗੇ ਦੀ ਵਾਂਗ ਵਾਲਾ।
ਮੱਕੀ ਵਾਲੀ ਰੋਟੀ ਉਤੇ,
ਮੱਖਣ ਤੇ ਸਾਗ ਵਾਲਾ।
ਖਿਚੜੀ ਤੇ ਲੱਸੀ ਦਾ ਸੁਆਦ ਮੋੜ ਦੇ।
ਸਾਨੂੰ ਸਾਡਾ ਰੰਗਲਾ।।।।।।
ਕਾਲੀਆਂ ਘਟਾਵਾਂ ਵਿੱਚ ਮੋਰ ਪੈਲਾਂ ਪਾਉਂਦੇ ਹੋਣ।
ਢੱਡ ਤੇ ਸਾਰੰਗੀ, ਬਾਬੇ,
ਸੱਥ ਵਿੱਚ ਗਾਉਂਦੇ ਹੋਣ।
ਜੱਟ ਅਤੇ ਸੀਰੀ ਦਾ ਹਿਸਾਬ ਮੋੜ ਦੇ।
ਸਾਨੂੰ ਸਾਡਾ ਰੰਗਲਾ।।।।।।
ਪਿੱਪਲਾਂ ਤੇ ਪਈ ਹੋਈ,
ਸਤਰੰਗੀ ਪੀਂਘ ਹੋਵੇ।
ਉਤੇ ਸੱਜ ਵਿਆਹੀ ਨਾਰ,
ਲੰਮੀ ਲੈਂਦੀ ਹੀਂਘ ਹੋਵੇ।
ਤੀਆਂ ਦਾ ਫੇਰ ਤੂੰ ਰਿਵਾਜ਼ ਮੋੜ ਦੇ।
ਟੌਰੇ ਵਾਲੀ ਪੱਗ ਹੋਵੇ, ਬੋਸਕੀ ਦਾ ਚਾਦਰਾ।
ਭਿੰਨ ਭਿੰਨ ਫਸਲਾਂ ਤੇ,
ਮੋਠ, ਮੱਕੀ, ਬਾਜਰਾ।
ਪੈੱਗ ਨਾਲ ਗੰਢੇ ਦਾ ਸਲਾਦ ਮੋੜ ਦੇ।
ਸਾਨੂੰ ਸਾਡਾ ਰੰਗਲਾ।।।।।।।
ਚੱਲ ਮਨਾਂ ਹੋਰ ਥਾਵਾਂ ਲੱਭੀਏ,
ਇਥੇ ਕੋਈ ਨਾ ਸੁਣੇ ਸਿਕਾਇਤਾਂ ਨੂੰ।
ਇਥੇ ਲੁਟੀਂਦੀ ਜੇਬ ਗਰੀਬਾਂ ਦੀ,
ਲੈਣ ਅਮੀਰ ਰਿਆਇਤਾਂ ਨੂੰ।
‘ਅਲੀ’ ਸਭ ਲਈ ਇੱਕੋ ਜਿਹਾ ਪੰਜਾਬ ਮੋੜ ਦੇ।
ਸਾਨੂੰ ਸਾਡਾ ਰੰਗਲਾ ਪੰਜਾਬ ਮੋੜ ਦੇ।

ਮੁਖਤਿਆਰ ਅਲੀ
ਸ਼ਾਹਪੁਰ ਕਲਾਂ।
98728.96450

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਦਨੀਪੁਰ 7 ਵੇ ਕਬੱਡੀ ਕੱਪ ਤੇ ਵੱਡੇ ਸਨਮਾਨ ਕੀਤੇ ਜਾਣਗੇ- ਕਬੱਡੀ ਪ੍ਰਮੋਟਰ ਸਰਦਾਰ ਅਨੋਖ ਸਿੰਘ ਢਿਲੋਂ ਕਨੇਡਾ ।
Next articleਬੱਬੂ ਮਾਨ ਦਾ ਨਵਾਂ ਹਿੰਦੀ ਗੀਤ ‘ਹਵਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ ।