HOME ਪਦਮ ਸ਼੍ਰੀ ਬਲਦੇਵ ਸਿੰਘ ਦਾ ਲੁਧਿਆਣਾ ਵਿਖੇ ਹੋਇਆ ਵਿਸ਼ੇਸ਼ ਸਨਮਾਨ

ਪਦਮ ਸ਼੍ਰੀ ਬਲਦੇਵ ਸਿੰਘ ਦਾ ਲੁਧਿਆਣਾ ਵਿਖੇ ਹੋਇਆ ਵਿਸ਼ੇਸ਼ ਸਨਮਾਨ

ਪੰਜਾਬ ਸਰਕਾਰ ਬਲਦੇਵ ਸਿੰਘ ਦੇ ਨਾਮ ਤੇ ਹਾਕੀ ਅਕੈਡਮੀ ਸਥਾਪਿਤ ਕਰੇ–

ਜ਼ਿੰਦਗੀ ਦਾ ਰਹਿੰਦਾ ਵਕਤ ਵੀ ਹਾਕੀ ਖੇਡ ਨੂੰ ਸਮਰਪਿਤ ਹੋਵੇਗਾ– ਬਲਦੇਵ ਸਿੰਘ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)   ਦਰੋਣਾਚਾਰੀਆ ਐਵਾਰਡ ਜੇਤੂ ਕੋਚ ਬਲਦੇਵ ਸਿੰਘ ਜਿਹਨਾਂ ਨੂੰ ਭਾਰਤ ਸਰਕਾਰ ਨੇ ਹੁਣੇ-ਹੁਣੇ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਿਆ ਹੈ, ਬਲਦੇਵ ਸਿੰਘ ਦਾ ਅੱਜ ਲੁਧਿਆਣਾ ਪੁੱਜਣ ਤੇ ਖੇਡ ਸੰਸਥਾ “ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ” ਵੱਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ ਅਤੇ ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਨੇ ਪਦਮ ਸ਼੍ਰੀ ਬਲਦੇਵ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਦੱਸਿਆ ਕਿ ਸ੍ਰ: ਬਲਦੇਵ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਕੌਮੀ ਖੇਡ ਹਾਕੀ ਪ੍ਰਤੀ ਸਮਰਪਿਤ ਕੀਤੀ ਹੈ। ਉਹਨਾਂ ਨੇ ਆਪਣੇ ਖੇਡ ਕੈਰੀਅਰ ਦੇ ਨਾਲ ਜਿੱਥੇ ਇੰਡੀਆ ਹਾਕੀ ਟੀਮ ਨੂੰ 8 ਕਪਤਾਨ ਦਿੱਤੇ ਉਥੇ 100 ਤੋਂ ਵੱਧ ਅੰਤਰਰਾਸ਼ਟਰੀ ਅਤੇ ਓਲੰਪੀਅਨ ਪੱਧਰ ਦੇ ਖਿਡਾਰੀ ਪੈਦਾ ਕਰਕੇ ਦਿੱਤੇ ਹਨ। ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਜੋ ਕੁੜੀਆਂ ਦੀ ਹਾਕੀ ਦੀ ਰਾਜਧਾਨੀ ਬਣਿਆ, ਨਾਮਧਾਰੀ ਅਕੈਡਮੀ ਅਤੇ  ਜਰਖੜ ਅਕੈਡਮੀ ਪ੍ਰਤੀ ਉਹਨਾਂ ਨੇ ਆਪਣੀਆਂ ਵਧੀਆ ਸੇਵਾਵਾਂ ਦਿੱਤੀਆਂ । ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਪਹਿਲਾਂ ਦਰੋਣਾਚਾਰੀਆ ਐਵਾਰਡ ਦੇ ਕੇ ਨਿਵਾਜਿਆ, ਹੁਣ ਪਦਮ ਸ਼੍ਰੀ ਐਵਾਰਡ ਦਿੱਤਾ। ਇਸ ਨਾਲ ਹੀ ਬਲਦੇਵ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਪਹਿਲੇ ਸੀਨੀਅਰ ਸਿਟੀਜਨ ਹਨ ਜਿਨ੍ਹਾਂ ਨੂੰ ਦੋ ਵੱਡੇ ਖਿਤਾਬ ਮਿਲੇ ਹੋਣ। ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਪਦਮ ਸ਼੍ਰੀ ਬਲਦੇਵ ਸਿੰਘ ਦੀਆਂ ਹਾਕੀ ਖੇਡ ਪ੍ਰਤੀ ਸੇਵਾਵਾਂ ਦਾ ਲਾਹਾ ਲੈਣਾ ਚਾਹੀਦਾ ਹੈ ਅਤੇ ਉਹਨਾਂ ਦੇ ਨਾਂ ਤੇ ਇੱਕ ਅਕੈਡਮੀ ਦਾ ਗਠਨ ਕਰਨਾ ਚਾਹੀਦਾ ਹੈ । ਇਸ ਵਕਤ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਬਲਦੇਵ ਸਿੰਘ ਦੇ ਨਾਮ ਤੇ ਜਰਖੜ ਵਿਖੇ ਹਾਕੀ ਕੋਰਟ ਬਣਾਇਆ ਜਾਵੇਗਾ। ਸ੍ਰ: ਜੇ.ਪੀ ਸਿੰਘ ਨੇ ਆਖਿਆ ਜੇਕਰ ਬਲਦੇਵ ਸਿੰਘ ਦੇ ਨਾਂ ਤੇ ਸਰਕਾਰ ਅਕੈਡਮੀ ਦਾ ਗਠਨ ਕਰਦੀ ਹੈ ਤਾਂ ਇੱਕ ਲੱਖ ਰੁਪਏ ਆਪਣੇ ਗਰੁੱਪ ਰਾਮ ਟੈਕਸਟਾਈਲ ਵੱਲੋਂ ਪ੍ਰਤੀ ਮਹੀਨਾ ਦਿਆ ਕਰਨਗੇ । ਕਰਨਲ ਜੇ.ਐਸ.ਗਿੱਲ ਨੇ ਆਖਿਆ ਕਿ ਪੰਜਾਬ ਸਰਕਾਰ ਸ੍ਰ: ਬਲਦੇਵ ਸਿੰਘ ਨੂੰ ਪੰਜਾਬ ਦੇ ਖੇਡ ਪ੍ਰਮੋਟਰ ਐਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।  ਇਸ ਮੌਕੇ ਪਦਮ ਸ਼੍ਰੀ ਐਵਾਰਡ ਜੇਤੂ ਹਾਕੀ ਕੋਚ ਬਲਦੇਵ ਸਿੰਘ ਨੇ ਆਖਿਆ ਕਿ ਉਹ ਲੁਧਿਆਣਾ ਨਿਵਾਸੀਆਂ ਦੇ ਹਮੇਸ਼ਾਂ ਰਿਣੀ ਰਹਿਣਗੇ ਜਿਨ੍ਹਾਂ ਨੇ ਉਹਨਾਂ ਨੂੰ ਹਮੇਸ਼ਾਂ ਬਣਦਾ ਮਾਣ ਸਤਿਕਾਰ ਦਿੱਤਾ ਹੈ ਉਹ ਆਪਣੇ ਜ਼ਿੰਦਗੀ ਦਾ ਰਹਿੰਦਾ ਹਿੱਸਾ ਵੀ ਹਾਕੀ ਖੇਡ ਨੂੰ ਲੁਧਿਆਣੇ ਵਿੱਚ ਹੀ ਸਮਰਪਿਤ ਕਰਨਾ ਚਾਹੁੰਦੇ ਹਨ।  ਇਸ ਮੌਕੇ ਲੁਧਿਆਣੇ ਦੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਜੇ.ਪੀ. ਸਿੰਘ ਐਮ ਡੀ ਰਾਮ ਟੈਕਸਟਾਈਲ, ਅਜੀਤਪਾਲ ਸਿੰਘ, ਹਰਮਿੰਦਰ ਸਿੰਘ ਅਰੋੜਾ, ਮੋਹਿਤ ਗੁਪਤਾ ਐਮ.ਡੀ. ਗੁਪਤਾ ਸਵੀਟਸ, ਹਰਦੀਪ ਸਿੰਘ ਬੀਰਮਪੁਰ ਵੇਟ ਲਿਫਟਰ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ, ਗੁਰਸਤਿੰਦਰ ਸਿੰਘ ਪ੍ਰਗਟ, ਹਰਮੀਤ ਸਿੰਘ ਕੋਚ ਜਰਖੜ ਅਕੈਡਮੀ, ਰਛਪਾਲ ਸਿੰਘ ਨਾਗੀ ਖ਼ਜ਼ਾਨਚੀ, ਪ੍ਰੋ: ਰਾਜਿੰਦਰ ਸਿੰਘ, ਨਰਿੰਦਰ ਸਿੰਘ ਹੈਬੋਵਾਲ, ਡਾ:  ਐ ਪੀ ਐਸ ਬਰਾੜ, ਅਜੈਪਾਲ ਸਿੰਘ ਪੂਨੀਆ, ਕੌਮੀ ਅਥਲੀਟ ਪ੍ਰੇਮ ਸਿੰਘ, ਭੁਪਿੰਦਰ ਸਿੰਘ ਭੋਲਾ , ਕੁਲਦੀਪ ਸਿੰਘ ਘਵੱਦੀ, ਗੁਰਮਾਨਵ ਦੀਪ ਸਿੰਘ ਚਾਹਲ, ਕਰਨਪ੍ਰੀਤ ਸਿੰਘ ਫਿਰੋਜ਼ਪੁਰ ਅਤੇ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੈਮੀ ਫਾਈਨਲ ਮੁਕਾਬਲੇ ਅੱਜ
Next articleਗੜ੍ਹਸ਼ੰਕਰ ਦੇ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਪੰਡਿਤ ਵਿਕਰਾਂਤ ਰਣਦੇਵ ਜੇਤੂ; ਰੌਮੀ ਸੈਣੀ ਕੰਗਣਾ ਬੇਟ ਨੇ ਦਿੱਤੀ ਵਧਾਈ