ਪੱਦੀ ਮੱਠਵਾਲੀ ਵਿਖੇ ਲਗਾਏ 111 ਫਲਦਾਰ ਬੂਟੇ, ਏਐਸਆਈ ਅਵਤਾਰ ਵਿਰਦੀ ਨੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਉਠਾਇਆ ਬੀੜਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾਂ):- ਕੁੱਝ ਲੋਕ ਜਦੋਂ ਕੁਝ ਕਰਨ ਦਾ ਤਹੱਈਆ ਕਰ ਲੈਂਦੇ ਹਨ ਤਾਂ ਉਹ ਉਸ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣਾ ਸਭ ਕੁਝ ਦਾਅ ਤੇ ਲਗਾ ਦਿੰਦੇ ਹਨ। ਐਸਾ ਹੀ ਹੈ ਪਿੰਡ ਪੱਦੀ ਮੱਠਵਾਲੀ ਦਾ ਨਿਵਾਸੀ ਏਐਸਆਈ ਅਵਤਾਰ ਚੰਦ ਵਿਰਦੀ ਜੋ ਵਾਤਾਵਰਣ ਪ੍ਰੇਮੀ ਹੈ। ਉਹ ਵਾਤਾਵਰਣ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਉਹ ਬੱਚਿਆਂ ਦੇ ਜਨਮ ਦਿਨ ਜਾਂ ਬਜ਼ੁਰਗਾਂ ਦੀ ਯਾਦ ਵਿੱਚ ਪੌਦੇ ਲਗਾਉਣ ਦਾ ਕੋਈ ਨਾ ਕੋਈ ਪ੍ਰੋਜੈਕਟ ਕਰਦੇ ਰਹਿੰਦੇ ਹਨ। ਉਨਾਂ ਪਿੰਡ ਪੱਦੀ ਮੱਠਵਾਲੀ ਵਿਖੇ ਨਸੀਬ ਚੰਦ ਅਤੇ ਮਾਤਾ ਅਮਰੋ ਦੀ ਯਾਦ ਵਿੱਚ ਪਰਿਵਾਰ ਦੇ ਮੈਂਬਰਾਂ ਨਾਲ ਰਲਕੇ ਪਿੰਡ ਦੇ ਆਲੇ ਦੁਆਲੇ 111 ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਤਾਂ ਕਿ ਪਿੰਡ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ। ਏਐਸਆਈ ਅਵਤਾਰ ਲਾਲ ਵਿਰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸੀਬ ਚੰਦ ਜੀ ਦੇ ਪਰਿਵਾਰ ਵਲੋਂ ਰਿਟਾਇਰਡ ਇੰਸਪੈਕਟਰ ਅਮਰਜੀਤ ਸਿੰਘ, ਵਾਤਾਵਰਣ ਪ੍ਰੇਮੀ ਅਮਰਜੀਤ ਵਿਰਦੀ ਅਤੇ ਸਚਿਨ ਵਿਰਦੀ ਵਲੋਂ ਡਾਕਟਰ ਬੀ ਆਰ ਅੰਬੇਡਕਰ ਪਾਰਕ ਵਿੱਚ ਵੀ ਪੱਕੀਆਂ ਸੀਟਾਂ, ਪੌਦੇ, ਬਾਥਰੂਮ ਅਤੇ ਪੱਖੇ ਆਦਿ ਦੀ ਵੀ ਸੇਵਾ ਕਰਾਈ ਗਈ ਹੈ ਤਾਂ ਜੋ ਬਾਵਾ ਸਾਹਿਬ ਜੀ ਦੇ ਪਾਰਕ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨਵੇਂ ਸਰਵੇਖਣ ‘ਚ ਡੋਨਾਲਡ ਟਰੰਪ ਨੂੰ ਵੱਡਾ ਝਟਕਾ, ਕਮਲਾ ਹੈਰਿਸ 38 ਅੰਕਾਂ ਨਾਲ ਅੱਗੇ; ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ
Next article,ਚਿੜੀ ਤੇ ਚਿੜਾ