ਬਠਿੰਡਾ (ਸਮਾਜ ਵੀਕਲੀ): ਦੇਰ ਸ਼ਾਮ ਆਏ ਝੱਖੜ ਅਤੇ ਮੀਂਹ ਨੇ ਬਠਿੰਡੇ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਵਿਛਾ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਜ਼ਿਲ੍ਹੇ ਦੇ ਪਿੰਡ ਚੁੱਘਾ, ਝੂੰਬਾ, ਤਿਉਣਾ ਘੁੱਦਾ, ਬਾਹੋਂ, ਕੋਟਲੀ ਸਰਦਾਰਗੜ੍ਹ, ਦੌਲਾ, ਸਿਵੀਆਂ, ਮਹਿਮਾ ਸਰਜਾ,ਮਹਿਮਾ ਸਰਕਾਰੀ, ਰਾਮਪੁਰਾ ਹਲਕੇ ਵਿੱਚ ਸੰਦੋਹਾ, ਉੱਭੇ, ਬੱਲੋ, ਜ਼ੈਦ, ਮੰਡੀਕਲਾਂ, ਖੋਖਰ,ਮੌੜ, ਤਲਵੰਡੀ ਸਾਬੋ, ਸੰਗਤ ਖੇਤਰ ਵਿੱਚ ਫਸਲਾਂ ਵਿੱਛ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰੈੱਸ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜ਼ਾ ਦੇਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly