800 ਮੀਟਰ ਦੌੜ ਵਿੱਚ ਮੱਲਿਆ ਦੂਸਰਾ ਸਥਾਨ
ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ) ਰੋਪੜ (ਅੰਜੂ ਅਮਨਦੀਪ ਗਰੋਵਰ): ਕੱਲ ਗੋਆ ਵਿਖੇ ਸਮਾਪਤ ਹੋਈਆਂ ਪੈਸੇਫਿਕ ਮਾਸਟਰ ਅਥਲੈਟਿਕਸ ਮੀਟ (ਦੌੜਾਂ) ਵਿੱਚ ਕੁਲਦੀਪ ਸਿੰਘ ਰੋਪੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 800 ਮੀਟਰ (35+ਗਰੁੱਪ) ਵਿੱਚ ਦੂਜੇ ਸਥਾਨ ਤੇ ਕਾਬਜ ਹੁੰਦਿਆਂ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਕੁਲਦੀਪ ਸਿੰਘ ਲੰਮੇ ਸਮੇਂ ਤੋਂ ਦੌੜਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਬਣੇ ਹੋਏ ਹਨ।