ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੋਕੇ ਦਿੱਤੀ ਗਈ ਸ਼ਰਧਾਂਜਲੀ

(ਸਮਾਜ ਵੀਕਲੀ)-23 ਮਾਰਚ, 2022 ਨੂੰ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੋਕੇ ਉਹਨਾਂ ਦੀ ਯਾਦ ਵਿੱਚ ਕਵੀ ਸੰਮੇਲਨ ਲੇਕ, ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਪ੍ਰਧਾਨ ਪਰਵੀਨ ਸੰਧੂ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਹਰ ਸਾਲ 23 ਮਾਰਚ ਵਾਲੇ ਦਿਨ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਵੱਖ-ਵੱਖ ਸਥਾਨਾਂ ਤੇ ਉਹਨਾ ਦੀ ਯਾਦ ਵਿੱਚ ਪੋ੍ਗਰਾਮ ਕਰਵਾਏ ਜਾਂਦੇ ਹਨ। ਸ਼ਹੀਦ ਭਗਤ ਸਿੰਘ ਉਹ ਜੋਧਾ ਹੈ ਜਿਸਨੇ 23 ਮਾਰਚ,1931 ਵਿੱਚ ਅਪਨੇ ਦੇਸ਼ ਦੀ ਖਾਤਰ ਜਾਨ ਵਾਰ ਦਿੱਤੀ। ਇਸ ਮੋਕੇ ਤੇਜਾ ਸਿੰਘ ਥੂਹਾ, ਮਨਜੀਤ ਕੌਰ ਮੀਤ, ਸਿਮਰਜੀਤ ਕੌਰ ਗਰੇਵਾਲ, ਰਜਿੰਦਰ ਰੇਨੂੰ, ਮਲਕੀਅਤ ਕੌਰ ਬੱਸਰਾ, ਅਮਨਦੀਪ ਕੌਰ, ਰਾਖੀ ਬਾਲਾ ਸੁਬਰਾਮਨੀਅਮ ਅਤੇ ਦਰਸ਼ਨ ਸਿੰਘ ਤਿਓਣਾ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਹਰਮਿੰਦਰ ਸਿੰਘ ਕਾਲੜਾ ਅਤੇ ਕਸ਼ਮੀਰ ਕੌਰ ਸੰਧੂ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਦੇਸ਼ ਭਗਤਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸ਼ਾਇਰ ਭੱਟੀ ਵੱਲੋਂ ਇਸ ਮੋਕੇ ਸਟੇਜ਼ ਦੀ ਕਾਰਵਾਈ ਬਾਖੂਬੀ ਨਿਭਾਈ ਗਈ। ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ, ਅਰਸ਼ਦੀਪ ਸਿੰਘ(ਕੈਸ਼ੀਅਰ), ਨਵਜੋਤ ਸੰਧੂ(ਡਾਇਰੈਕਟਰ ਪੀ.ਐੱਸ.ਫਿਲਮਜ਼), ਸ਼ਾਇਰ ਭੱਟੀ(ਪ੍ਰੈਸ ਸਕੱਤਰ) ਜਸਪਾਲ ਕੌਰ,ਨਵਨੂਰ, ਨਵਪ੍ਰੀਤ ਕੌਰ, ਸਨਦੀਪ ਸਿੰਘ ਰਿੰਕੂ,ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ, ਭਾਵਨਾ ਬੰਸਲ, ਕੁਲਦੀਪ ਸਿੰਘ ਮੁਹਾਲੀ, ਅਮਰਜੀਤ ਕੌਰ ਥੂਹਾ, ਗੁਰਪ੍ਰੀਤ ਸਿੰਘ ਆਲਮਪੁਰੀਆ, ਮੰਜੂ ਡੋਗਰਾ, ਪਰਮਜੀਤ ਕੌਰ ਪਰਮ,ਸੁਖਪ੍ਰੀਤ ਕੋਰ, ਨੀਤੂ ਸ਼ਰਮਾ, ਅਜਾਇਬ ਸਿੰਘ ਔਜਲਾ, ਸੰਜੀਵ ਸਿੰਘ ਸੈਣੀ, ਰਾਧਾ ਰਾਣੀ, ਨਵਨੀਤ ਕੌਰ ਸਾਰਿਆਂ ਨੇ ਮਿਲਕੇ ਸ਼ਹੀਦੀ ਦਿਹਾੜੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਇਸ ਮੋਕੇ ਸ਼ਾਮਿਲ ਹੋਈਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਬੰਧ ਬਹੁਤ ਸੋਹਣੇ ਢੰਗ ਨਾਲ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸ਼ਹੀਦੀ ਦਿਵਸ ਮਨਾਇਆ*
Next articleBangladesh register historic ODI series win in South Africa