(ਸਮਾਜ ਵੀਕਲੀ)-30-07-2023 : ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਤੀਸਰਾ ਸਲਾਨਾ ਤੀਆਂ ਦਾ ਮੇਲਾ ਵੈਲਵੇਟ ਕਲਰਕਸ ਐਕਜ਼ੋਟਿਕਾ ਰਿਜੋਰਟ, ਜ਼ੀਰਕਪੁਰ ਵਿੱਚ ਕਰਵਾਇਆ ਗਿਆ। ਜਿਸਦੇ ਦੇ ਮੁੱਖ ਮਹਿਮਾਨ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਅਤੇ ਡੀ.ਕੇ (ਯੂਕੇ) ਰਹੇ। ਪ੍ਰੋਗਰਾਮ ਵਿੱਚ ਜਿਥੇ ਕਿ ਚੰਡੀਗੜ੍ਹ, ਜ਼ੀਰਕਪੁਰ, ਮੋਹਾਲੀ ਅਤੇ ਪੰਚਕੂਲੇ ਦੀਆਂ ਔਰਤਾਂ ਨੇ ਹਿੱਸਾ ਲਿਆ, ਉਥੇ ਹੀ ਕਰੋਸ਼ੀਆ (ਯੂਰੋਪ) ਤੋਂ ਸ਼ਵੇਤਾ ਐਂਡਰਿਆ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਵਿੱਚ ਲੋਕ ਗਾਇਕਾ ਗੁਰਮੀਤ ਕੁਲਾਰ, ਪ੍ਰੀਤੀ ਜੈਨ ਅਤੇ ਰਾਖੀ ਬਾਲਾ ਸੁਬਰਾਮਨੀਅਮ ਨੇ ਪੰਜਾਬੀ ਬੋਲੀਆਂ ਪਾ ਕੇ ਖੂਭ ਰੰਗ ਬੰਨਿਆ। ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਤੀਆਂ ਦੇ ਤਿਉਹਾਰ ਬਾਰੇ ਦੋ ਸ਼ਬਦ ਸਾਂਝੇ ਕੀਤੇ। ਸ਼ਾਇਰ ਭੱਟੀ ਨੇ ਅਪਨੀ ਸ਼ਾਇਰੀ ਨਾਲ ਮਹੋਲ ਨੂੰ ਹੋਰ ਵੀ ਵਧੀਆ ਬਣਾ ਦਿੱਤਾ।
ਪ੍ਰੋ: ਤੇਜਾ ਸਿੰਘ ਥੂਹਾ ਵੱਲੋਂ ਪਰਵੀਨ ਸੰਧੂ ਅਤੇ ਉਹਨਾਂ ਦੀ ਸਮੁੱਚੀ ਟੀਮ ਬਾਰੇ ਅਪਨੇ ਮਨੋਭਾਵ ਸਾਂਝੇ ਕੀਤੇ ਗਏ ਅਤੇ ਬੋਲੀਆਂ ਵੀ ਪਾਈਆ। ਬਾਲ ਮੁਕੰਦ ਸ਼ਰਮਾ ਜੀ ਨੇ ਵੀ ਪਰਵੀਨ ਸੰਧੂ ਦੇ ਮਿਲਵਰਤਣ ਵਾਲੇ ਸੁਭਾਅ ਦੀ ਖੂਬ ਪ੍ਰਸ਼ੰਸਾ ਕੀਤੀ। ਬਲਕਾਰ ਸਿੱਧੂ ਵੱਲੋਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਅਤੇ ਸੋਸਾਇਟੀ ਦੀ ਪੂਰੀ ਟੀਮ ਦਾ ਹੋਂਸਲਾ ਵਧਾਇਆ। ਪੀ.ਐੱਸ ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਅਤੇ ਉਪ ਪ੍ਰਧਾਨ ਨਵਜੋਤ ਸੰਧੂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਰਵੀਨ ਸੰਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੱਤਾ। ਜਿਸਦੀ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਸ਼ਖਸ਼ੀਅਤਾਂ ਨੇ ਖੂਬ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਵਿੱਚ ਲਿੱਲੀ ਸਵਰਨ (ਤ੍ਰੈਭਾਸ਼ੀ ਕਹਾਣੀਕਾਰਾ), ਮਿੱਲੀ ਗਰਗ ਪ੍ਰਧਾਨ ਬੀਜੇਪੀ ਮਹਿਲਾ ਮੋਰਚਾ ਮੋਹਾਲੀ, ਪ੍ਰਭਜੋਤ ਕੋਰ ਢਿੱਲੋਂ (ਨਾਮਵਰ ਲੇਖਿਕਾ), ਮਨਜੀਤ ਸਿੰਘ ਮੀਤ (ਉੱਘੀ ਕਹਾਣੀਕਾਰਾ), ਹੀਨਾ ਪਟਿਆਲ, ਅਮਰਜੀਤ ਕੌਰ ਥੂਹਾ, ਸੁਰਿੰਦਰ ਆਹਲੂਵਾਲੀਆ, ਸੰਜੀਵ ਸਿੰਘ ਸੈਣੀ( ਸਾਹਿਤਕਾਰ), ਰਿੰਕੂ ਜੈਨ, ਧਰਮਿੰਦਰ ਸਿੰਘ, ਅਰਸ਼ਲੀਨ ਆਹਲੂਵਾਲੀਆ, ਬਲਵਿੰਦਰ ਜੱਸਲ, ਸਿਮਰਨ ਜੱਸਲ, ਸੁਖਰਾਜ ਸਿੱਧੂ, ਸੱਤਿਆਵਤੀ ਅਚਾਰੀਆ, ਨੀਰੂ ਜੈਨ, ਸ਼੍ਰੀ ਰਾਮ ਅਰਸ਼, ਸੰਜੀਵ, ਸਾਹਿਲ, ਨੀਸ਼ੂ ਸਚਦੇਵਾ, ਗੁਰਿੰਦਰ ਗੁਰੀ, ਆਸ਼ਿਮਾ, ਨੀਤਿਕਾ ਅਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ। ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਲੇਖਕਾਂ, ਕਲਾਕਾਰਾਂ, ਰੰਗਕਰਮੀਆਂ ਅਤੇ ਮੋਕੇ ‘ਤੇ ਮੋਜੂਦ ਸਾਰੀਆਂ ਸ਼ਖਸ਼ੀਅਤਾਂ ਨੇ ਢੋਲ ਦੀ ਤਾਲ ‘ਤੇ ਖੂਭ ਗਿੱਧਾ ਪਾਇਆ ਅਤੇ ਤੀਆਂ ਦੇ ਮੇਲੇ ਦਾ ਪੂਰਾ ਆਨੰਦ ਮਾਣਿਆ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਲਈ ਕਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly