ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ 11 ਤੋਂ 25 ਜੂਨ, 2024 ਤੱਕ “ਡੇਅਰੀ ਫਾਰਮਿੰਗ” ਸਬੰਧੀ ਕਿੱਤਾ- ਮੁਖੀ ਸਿਖਲਾਈ ਕੋਰਸ ਕੀਤਾ ਗਿਆ ਆਯੌਜਿਤ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਡੇਅਰੀ ਫਾਰਮਿੰਗ ਸਿਖਲਾਈ ਦੌਰਾਨ ਪਸ਼ੂ ਪਾਲਣ ਦੇ ਵਿਸ਼ਾ ਮਾਹਰ- ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਤੋਂ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ ਅਪਰਨਾ ਗੁਪਤਾ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਤੋਂ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ ਪਰਮਿੰਦਰ ਸਿੰਘ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਤੋਂ ਡਿਮਾਂਸਟ੍ਰੇਟਰ (ਪਸ਼ੂ ਵਿਗਿਆਨ), ਡਾ ਗੁਰਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਡੇਅਰੀ ਫਾਰਮਿੰਗ ਧੰਦੇ ਬਾਰੇ ਮੁਢਲੀ ਜਾਣਕਾਰੀ, ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਸ਼ੈਡਾਂ ਦੀ ਬਣਤਰ, ਡੇਅਰੀ ਫਾਰਮਿੰਗ ਦੀਆਂ ਅਲੱਗ-ਅਲੱਗ ਵਿਧੀਆਂ, ਖੁਰਾਕੀ ਪ੍ਰਬੰਧ, ਗਰਮੀਆਂ ਅਤੇ ਸਰਦੀਆਂ ਵਿੱਚ ਪਸ਼ੂਆਂ ਅਤੇ ਕੱਟੜੂਆਂ/ਵਛੜੂਆਂ ਦੀ ਦੇਖ-ਭਾਲ, ਪਸ਼ੂਆਂ ਦੀਆਂ ਪ੍ਰਮੁੱਖ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਦੇ ਨਾਲ ਨਾਲ ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਤੋਂ ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ), ਡਾ ਜਸਵਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਸਾਰਾ ਸਾਲ ਹਰਾ ਚਾਰਾ ਲੈਣ ਸਬੰਧੀ ਜਾਣਕਾਰੀ ਦਿੱਤੀ। ਇਸ ਸਿਖਲਾਈ ਦੌਰਾਨ ਡੇਅਰੀ ਵਿਕਾਸ ਵਿਭਾਗ ਤੋਂ ਪੁੱਜੇ ਡੇਅਰੀ ਇੰਸਪੈਕਟਰ, ਸ਼੍ਰੀ ਰਾਮ ਸ਼ਰਣ ਨੇ ਸਿਖਿਆਰਥੀਆਂ ਨੂੰ ਸਰਕਾਰ ਅਤੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਪਸ਼ੂਆਂ ਦੇ ਬੀਮੇ ਅਤੇ ਕਰਜ਼ਾ ਵਿੱਤੀ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਡੇਅਰੀ ਫਾਰਮ ਤੇ ਹੱਥੀਂ ਕੀਤੇ ਜਾਣ ਵਾਲੇ ਕੰਮ ਜਿਵੇਂ, ਪਸ਼ੂਆਂ ਨੂੰ ਕਾਬੂ ਕਰਨਾ, ਖੁਰਾਕ ਅਤੇ ਪਾਣੀ ਦੇਣਾ, ਦਵਾਈ ਦੇਣੀ, ਵੈਕਸੀਨੇਸ਼ਨ ਲਈ ਟੀਕਾ ਕਰਨ ਕਰਨਾ, ਵੱਛੀਆਂ ਦੇ ਸਿੰਗ ਦਾਗਣੇ, ਲੇਵੇ ਦੀ ਸੋਜ ਦੀ ਪਹਿਚਾਣ ਲਈ ਕੀਤੇ ਜਾਣ ਵਾਲੇ ਟੈਸਟ ਅਤੇ ਫਾਰਮ ਪੱਧਰ ਤੇ ਧਾਤਾਂ ਦਾ ਚੂਰਾ ਤਿਆਰ ਕਰਨ ਬਾਰੇ ਪ੍ਰੈਕਟੀਕਲ ਗਿਆਨ ਵੀ ਪ੍ਰਦਾਨ ਕੀਤਾ। ਸਿਖਲਾਈ ਦੀ ਸਮਾਪਤੀ ਮੌਕੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਸ਼ਹੀਦ ਭਗਤ ਸਿੰਘ ਨਗਰ, ਡਾ. ਮਨਿੰਦਰ ਸਿੰਘ ਬੌਂਸ, ਨੇ ਸਿਖਿਆਰਥੀਆਂ ਨਾਲ ਡੇਅਰੀ ਫਾਰਮਿੰਗ ਦੀ ਸਫਲਤਾ ਸਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਫਾਰਮਾਂ ਨੂੰ ਕੇਵੀਕੇ ਵਲੋਂ ਆਯੋਜਿਤ ਕੀਤੀਆਂ ਜਾਂਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਸਿਖਲਾਈਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਸਿਖਿਆਰਥੀਆਂ ਦੀ ਡੇਅਰੀ ਫਾਰਮਿੰਗ ਧੰਦੇ ਵਿੱਚ ਸਫਲਤਾ ਲਈ ਕਾਮਨਾ ਕੀਤੀ ਅਤੇ ਇਸ ਸਿਖਲਾਈ ਵਿੱਚ ਭਾਗ ਲੈਣ ਤੇ ਧੰਨਵਾਦ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਿਸਾਨਾਂ ਨੂੰ ਝੋਨੇ ਦੇ ਕੀੜੇ ਮਕੌੜਿਆਂ ਤੋਂ ਸੁਚੇਤ ਰਹਿਣ ਦੀ ਲੋੜ-ਮੁੱਖ ਖੇਤੀਬਾੜੀ ਅਫਸਰ
Next articleਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਤੇ ਨਛੱਤਰ ਸਿੰਘ ਕਲਸੀ ਨੇ ਦਿੱਤੀ ਮੁਬਾਰਕਬਾਦ