ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ‘ਅਲੰਕਰਣ ਸਮਾਰੋਹ’ ਆਯੋਜਿਤ

ਫਿਲੌਰ, ਅੱਪਰਾ (ਜੱਸੀ)-ਸਥਾਨਕ ਅੱਪਰਾ-ਫਿਲੌਰ ਰੋਡ ‘ਤੇ ਸਥਿਤ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਅਲੰਕਰਣ ਸਮਾਰੋਹ ਆਯੋਜਿਤ ਕੀਤਾ ਗਿਾ | ਇਸ ਮੌਕੇ ਸੂਰਯ ਪ੍ਰਤਾਪ ਰਾਣਾ ਤੇ ਜਸਪ੍ਰੀਤ ਕੌਰ ਨੂੰ  ਕ੍ਰਮਵਾਰ ਹੈੱਡ ਬੁਆਏ ਤੇ ਹੈੱਡ ਗਰਲ ਨਾਲ ਨਿਵਾਜਿਆ ਗਿਆ | ਇਸ ਦੇ ਨਾਲ ਹੀ ਸੀਨਮ, ਰੀਆ, ਚਰਨਜੀਤ, ਨਵਜੀਤ ਨੂੰ  ਕਾਰਜਕਾਰੀ ਕਮੇਟੀ ਦੇ ਪ੍ਰਧਾਨ, ਉਪ ਪ੍ਰਧਾਨ ਵਜੋਂ ਬਲਜੋਤ ਕੈਰ, ਸੁਖਮਨ ਕੌਰ, ਕੋਮਲ ਕੁਮਾਰੀ, ਵਰਲੀਨ ਕੌਰ, ਖੇਡ ਮੁਖੀ ਵਜੋਂ ਅਰੁਣ ਜਨਾਗਲ, ਨਵਰੀਤ ਕੁਮਾਰ, ਚੰਦਨਦੀਪ ਕੌਰ, ਮਨਜੋਤ ਕੌਰ ਤੇ ਵਾਧੂ ਸੇਵਾਵਾਂ ਲਈ ਨਵਜੀਤ ਕੌਰ, ਮਨਵੀਰ ਕੌਰ, ਨਵਰਾਜ ਸਿੰਘ ਤੇ ਮਾਨਸ ਚੁੰਬਰ ਨੂੰ  ਚੁਣਿਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਦੀਪ ਰਾਣਾ ਨੇ ਵਿਦਿਆਰਥੀਆਂ ਨੂੰ  ਸਕੂਲ ਤੇ ਸਮਾਜਿਕ ਜਿੰਮੇਵਾਰੀਆਂ ਨੂੰ  ਕਿਸ ਤਰਾਂ ਨਿਭਾਉਣਾ ਹੈ, ਉਸਦੀ ਜਾਣਕਾਰੀ ਦਿੱਤੀ ਤੇ ਆਪਣੀ ਜਿੰਵੇਰੀ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁੱਖ ਅਧਿਆਪਕ ਕੁਰਨੇਸ਼ ਨੰਦਾ ਨੇ ਵੀ ਵਿਦਿਆਰਥੀਆਂ ਨੂੰ  ਕਮੇਟੀ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅੰਜਲੀ, ਸ੍ਰੀਮਤੀ ਅਮਨਦੀਪ ਕੌਰ, ਮਨਜੀਤ ਕੌਰ, ਨੇਹਾ ਵਰਮਾ, ਸਮਰਿਤੀ, ਆਰਤੀ,  ਮਮਤਾ ਰਾਣੀ, ਪ੍ਰਭਜੀਤ ਕੌਰ, ਆਰਤੀ, ਅੰਜੀ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਸ. ਪ. ਸਿੰਘ ਸਾਬਕਾ ਵੀ ਸੀ ਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦਾ ਵਿਸ਼ਵ ਪੰਜਾਬੀ ਭਵਨ ਵਿਖੇ ਸਨਮਾਨ ਸਮਾਰੋਹ ਬਹੁਤ ਸ਼ਾਨਦਾਰ ਤੇ ਜਾਨਦਾਰ ਹੋ ਨਿਬੜਿਆ
Next articleਕਵਿਤਾ / ਕਦੇ ਕਦੇ