ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਫਰੀ ਦਾਖਲਾ ਸ਼ੁਰੂ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਥਾਨਕ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਫਰੀ ਦਾਖਲਾ ਸ਼ੁਰੂ ਹੋ ਗਿਆ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸਕੂਲ ਦੇ ਐੱਮ. ਡੀ. ਸ੍ਰੀ ਸੰਦੀਪ ਰਾਣਾ ਨੇ ਦੱਸਿਆ ਕਿ ਅਗਲੇ ਸਾਲ ਦੀਆਂ ਕਲਾਸਾਂ ਲਈ ਸਕੂਲ ‘ਚ ਫਰੀ ਦਾਖਲਾ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਅਧੀਨ ਕੋਈ ਵੀ ਦਾਖਲਾ ਫੀਸ ਨਹੀਂ ਲਈ ਜਾਵੇਗੀ | ਸਕੂਲ ਦੇ ਐੱਮ. ਡੀ. ਸ੍ਰੀ ਸੰਦੀਪ ਰਾਣਾ ਨੇ ਅੱਗੇ ਦੱਸਿਆ ਸਕੂਲ ਦੀ ਵਧੀਆ ਬਿੰਲਡਿੰਗ, ਉੱਚ ਪੱਧਰੀ ਸਟਾਫ਼, ਵਧੀਆ ਤੇ ਅਗਾਂਹਵਧੂ ਤਕਨੀਕ, ਵਧੀਆ ਗਰਾਂਊਡ ਆਦਿ ਵਿਦਿਆਰਥੀਆਂ ਲਈ ਨਵੇਂ ਦਿਸਹੱਦੇ ਤੇ ਮੰਜਿਲਾਂ ਨੂੰ  ਪ੍ਰਾਪਤ ਕਰਨ ਦੀ ਇੱਛਾ ਸ਼ਕਤੀ ਪੈਦਾ ਕਰਦੇ ਹਨ |  ਐੱਮ. ਡੀ. ਸ੍ਰੀ ਸੰਦੀਪ ਰਾਣਾ ਨੇ ਅੱਗੇ ਦੱਸਿਆ ਸਕੂਲ ਦੇ ਅੰਦਰ ਉੱਚ ਪੱਧਰੀ ਤਕਨੀਕਾਂ ਤੇ ਪ੍ਰਯੋਗਸ਼ਾਲਾ ਹਰ ਇੱਕ ਲਈ ਜਿੰਦਗੀ ਦੇ ਨਵੇਂ ਰਾਹ ਖੋਲਦੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਬੇਡਕਰੀ ਨੇਤਾਵਾਂ ਵਲੋਂ ਅਮਿਤ ਸ਼ਾਹ ਦੇ ਖ਼ਿਲਾਫ਼ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ, ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਨਹੀਂ ਸਹਾਂਗੇ- ਡਾ. ਸੁਖਬੀਰ ਸਲਾਰਪੁਰ
Next articleਸੋਸ਼ਲ ਮੀਡੀਆ ਦੀ ਅਭਾਸੀ ਦੁਨੀਆਂ ‘ਚ ਗੁਵਾਚਦਾ ਬਚਪਨ