HOME ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ‘ਚ ਪੜਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ...

ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ‘ਚ ਪੜਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

16

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਸਥਾਨਕ ਆਕਸਫੋਰਡ ਸ਼ਾਈਨ ਸਕੂਲ ਅੱਪਰਾ ਦੇ ਪ੍ਰਿੰਸਿਪਲ ਕੁਰਨੇਸ਼ ਨੰਦਾ ਤੇ ਐੱਮ. ਡੀ ਸੰਦੀਪ ਰਾਣਾ ਦੀ ਅਗਵਾਈ ਹੇਠ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ੍ਰੀਮਤੀ ਸ਼ਕੁੱਤਲਾ ਦੇਵੀ ਪਤਨੀ ਸਵ. ਜਰਨੈਲ ਰਾਣਾ, ਸ੍ਰੀਮਤੀ ਅਨੀਤਾ ਦੇਵੀ ਪਤਨੀ ਸ੍ਰੀ ਸੰਦੀਪ ਰਾਣਾ ਵੀ ਹਾਜ਼ਰ ਹੋਏ | ਇਸ ਮੌਕੇ 11ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਇਸ ਵਿੱਦਿਅਕ ਸ਼ੈਸ਼ਨ 2025-26 ਦੀ 12ਵੀਂ ਕਲਾਸ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਲਈ ਬਹੁਤ ਹੀ ਭਾਵ-ਭਿੰਨੇ ਅੰਦਾਜ਼ ‘ਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਸਮਾਹੋਰ ਦਾ ਪ੍ਰਬੰਧ ਵਿਦਿਆਰਥੀਆਂ ਨੇ ਆਪਸੀ ਸਹਿਯੋਗ, ਮਿਲਵਰਤਨ, ਰੀਝ ਤੇ ਪੂਰੀ ਸ਼ਿੱਦਤ ਨਾਲ ਕੀਤਾ, ਜਿਸਦੀ ਝਲਕ ਵੱਖ-ਵੱਖ ਸੁੰਦਰ ਤੇ ਆਕਰਸ਼ਕ ਪੇਸ਼ਕਾਰੀਆਂ ਤੋਂ ਮਿਲ ਰਹੀ ਸੀ | ਇਸ ਮੌਕੇ ਪਿ੍ੰਸੀਪਲ ਕੁਰਨੇਸ਼ ਨੰਦਾ ਤੇ ਡਾਇਰੈਕਟਰ ਸੰਦੀਪ ਰਾਣਾ ਨੇ 12ਵੀਂ ਕਲਾਸ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨੂੰ  ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ‘ਮਿਸਟਰ ਅਸੀਸ਼ੀਅਨ’ ਗੁਰਮਾਨ ਤੇ ‘ਮਿਸਿਜ਼ ਅਸੀਸ਼ੀਅਨ’ ਵਰਲੀਨ ਕੌਰ ਨੂੰ  ਚੁਣਿਆ ਗਿਆ | ਇਸ ਮੌਕੇ ਸ੍ਰੀਮਤੀ ਅਮਨਦੀਪ ਕੌਰ, ਮਮਤਾ, ਮਨੀਸ਼ਾ, ਸੋਨੀਆ, ਸੀਮਾ, ਸਤਵਿੰਦਰ ਕੁਮਾਰ, ਅਮਨ, ਪਿ੍ਆ, ਨੇਹਾ, ਮਨਦੀਪ, ਮਨਪ੍ਰੀਤ ਕੌਰ ਤੇ ਸਮੂਹ ਵਿਦਿਆਰਥੀ ਵੀ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪ੍ਰੀਖਿਆ ਦੇ ਸਿਲੇਬਸ ਦਾ ਵਿਸ਼ਲੇਸ਼ਣ ਅਤੇ ਤਿਆਰੀ ਦੀ ਰਣਨੀਤੀ 
Next articleਇੱਛਾ ਪੂਰਨ ਸ਼ਨੀ ਮੰਦਿਰ ਅੱਪਰਾ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ *ਸਰਦਾਈ ਤੇ ਫ਼ਲ ਫਰੂਟਾਂ ਦੇ ਲੰਗਰ ਵਰਤਾਏ*