(ਸਮਾਜ ਵੀਕਲੀ)
ਇੱਕ ਪੰਛੀ ਐਸਾ ਬੱਚਿਓ,
ਉੱਲੂ ਜਿਸ ਦਾ ਨਾਂ।
ਦਿਨੇ ਇਹ ਸੌਵੇ ਰਾਤੀਂ ਜਾਗੇ,
ਰਹਿੰਦਾ ਸੁੰਨੀ ਥਾਂ।
ਦਿਨ ਵੇਲੇ ਬਾਹਰ ਨਾ ਨਿਕਲੇ,
ਡਰਦਾ ਵੇਖ ਕੇ ਕਾਂ।
ਭੂਰੇ ਰੰਗ ਦਾ ਮਾਸਾਹਾਰੀ,
ਡਰਾਉਣੀਆਂ ਹੈ ਅੱਖਾਂ।
ਵਿੱਚ ਉਜਾੜਾਂ ਬੋਲੇ ਇਹੇ,
ਜਿੱਥੇ ਹੁੰਦੀ ਸਾਂ ਸਾਂ।
ਇਹ ਕਹਾਣੀ ਉੱਲੁ ਦੀ ਹੈ,
ਬੱਚਿਓ ਮੈਂ ਦੱਸਾਂ।
ਰਾਤੀਂ ਇਹ ਬਾਹਰ ਨਿਕਲਦਾ,
ਪੱਤੋ, ਹੁੰਦੀ ਜਦ ਚੁੱਪ ਚਾਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417