‘ਪਲਟਿਆ ਸੇਬਾਂ ਦਾ ਟਰੱਕ’

(ਸਮਾਜ ਵੀਕਲੀ)

ਵਿੱਚ ਪੰਜਾਬ ਦੇ ਪਲਟ ਗਿਆ,
ਸੇਬਾਂ ਦਾ ਭਰਿਆ ਟਰੱਕ ਯਾਰੋ।
ਡਰਾਇਵਰ ਹਸਪਤਾਲ ਜਾਣ ਪਿਛੋਂ,
ਪੰਜਾਬੀ ਲੈ ਗਏ ਸਾਰਾ ਚੱਕ ਯਾਰੋ।
ਜਿੰਨਾਂ ਕਿਸੇ ਦਾ ਦਾਅ ਲੱਗਿਆ,
ਅਜ਼ਮਾਇਆ ਉਨੇ ਤੇ ਹੱਕ ਯਾਰੋ।
ਜੋ ਮਾਣ ਹੁੰਦਾ ਸੀ ਪੰਜਾਬੀਆਂ ਤੇ,
ਉਸਤੇ ਭੈੜੀ ਮਾਰੀ ਇਹਨਾਂ ਸੱਟ ਯਾਰੋ।
ਮੇਜਰ ਤਰਸ ਨਾ ਕਿਸੇ ਨੂੰ ਆਇਆ,
ਡੁੰਘੇ ਕੀਤੇ ਜ਼ਖਮਾਂ ਦੇ ਫੱਟ ਯਾਰੋ।
ਦਿਨ ਦਿਹਾੜੇ ਮੌਜ ਨਾਲ ਲੁੱਟਿਆ,
ਪਲਟਿਆ ਸੇਬਾਂ ਦਾ ਟਰੱਕ ਯਾਰੋ।

ਮੇਜਰ ਸਿੰਘ ‘ਬੁਢਲਾਡਾ’
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਪ੍ਰਾਇਮਰੀ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਟੈਂਰਕ ਸੂਟ ਦਾਨ ਕੀਤੇ ।*
Next articleਸੱਜਣ- ਦੁਸ਼ਮਣ