(ਸਮਾਜ ਵੀਕਲੀ)– ਸਵੈਮਾਣ ਕੀ ਹੁੰਦਾ? ਮੇਰੀ ਸੋਚ ਅਨੁਸਾਰ ਸੈਲਫ਼ ਰੇਸਪੈਕਟ ਜਾ ਸਾਡੀ ਔਲਾਦ ਵੀ ਸਾਡਾ ਮਾਣ ਏ ਸਵੈਮਾਣ ਏ ਲੇਕਿਨ ਅੱਜ ਜਿਸ ਸਵੈਮਾਣ ਦੀ ਮੈ ਗੱਲ ਕਰਨ ਜਾ ਰਹੀ ਹਾਂ ਓਹ ਵੀ ਤਾਂ ਸੱਚੀ ਸਾਡਾ ਅਪਣਾ ਹੀ ਤੇ ਹੈ, ਸਵੈਮਾਣ.. ਜੀ ਹਾਂ, ਮੈਂ ਜਿਸ ਸਵੈਮਾਣ ਦੀ ਗੱਲ ਕਰ ਰਹੀ ਹਾਂ ਓਹ ਹੈ ਡਾਕਟਰ ਸਵੈਮਾਣ ਸਿੰਘ ਕੈਲੇਫੋਰਨੀਆ ਵਾਲੇ।ਮੈਂ ਉਨ੍ਹਾਂ ਬਾਰੇ ਕੁਝ ਜਿਆਦਾ ਨਹੀਂ ਜਾਣਦੀ ਪਰ ਹਾਂ ਮੇਰੇ ਲਈ ਉਨਾਂ ਨੂੰ ਜਾਨਣਾ ਇੰਨਾ ਹੀ ਕਾਫੀ ਏ ਜਿੰਨਾ ਓਹ ਕਿਸਾਨ ਮੋਰਚੇ ਵਿੱਚ ਵਿਚਰ ਕੇ ਅਪਣੀ ਪਹਿਚਾਣ ਬਣਾ ਗਏ ਨੇ ।
ਇੱਕ ਪੜ੍ਹਿਆ ਲਿਖਿਆ ਡਾਕਟਰ ਓਹ ਵੀ USA ਦਾ ਹਾਰਟ ਸਰਜਨ ਤੇ ਸਾਡੇ ਅਨਪੜ੍ਹ ਜੱਟ ਬੇਬੇ ਬਾਪੂਆਂ ਦਾ ਸਾਥ ਦੇ ਜਵਾਨੀ ਨੂੰ ਸਿੱਧੇ ਰਾਹ ਪਾਉਣ ਲਈ ਇਕ ਉਦਾਹਰਣ ਬਣਿਆ ਏ। ਅੱਜ ਮੈਂ ਉਸ ਬਾਰੇ ਕੁਝ ਅਪਣੇ ਦਿਲੋ ਨਿਕਲੇ ਅਪਣੇ ਵਿਚਾਰ ਲਿਖਣ ਜਾ ਰਹੀ ਹਾਂ।
ਬਹੁਤ ਵਾਰ ਫੇਸਬੁੱਕ ਤੇ ਉਨਾਂ ਦੀਆ ਵੀਡਿਓ ਦੇਖੀਆਂ ਤੇ ਉਨਾਂ ਨੂੰ ਸੇਵਾ ਨਿਭਾਉਂਦੇ ਹੋਏ ਦੇਖਿਆ ਸੀ । ਉੱਚਾ ਲੰਮਾ ਗੱਭਰੂ, ਸਿਰੋ ਮੋਨਾ ਤੇ ਅੱਜ ਸਿਰ ਤੇ ਕੇਸ ਤੇ ਦਾੜ੍ਹੀ ਕਿੰਨਾ ਹੋਰ ਸੋਹਣਾ ਹੋ ਗਿਆ ਸੀ। ਸਿਰ ਤੇ ਦਸਤਾਰ ਸਜਾ ਕੇ ਵਾਕਿਆ ਹੀ ਸਰਦਾਰ ਧੁਰ ਅੰਦਰੋਂ ਲਗਦਾ ਸੀ।
ਮੈ ਖੁੱਦ ਇੱਕ ਡਾਕਟਰ ਹਾਂ ਤੇ ਕਿਸਾਨ ਮੋਰਚੇ ਤੇ ਸੇਵਾ ਲਈ ਜਾਂਦੀ ਰਹੀ ਹਾਂ ਮਿਲਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿਉਕਿ ਮੈਂ ਓਥੇ ਸਿਰਫ ਸੇਵਾ ਲਈ ਜਾਂਦੀ ਹਾਂ ਸਿੰਘੁ ਬਾਡਰ ਤੇ ਡਾਕਟਰ ਸਵੈਮਾਣ ਟਿੱਕਰੀ ਬਾਡਰ ਤੇ ਹੁੰਦੇ ਹਨ। ਲੇਕਿਨ ਜਦੋਂ ਕਾਲੇ ਕਾਨੂੰਨ ਰੱਦ ਹੋਣ ਦਾ ਸਮਚਾਰ ਆਇਆ ਤਾਂ ਮੈਂ ਸਵੈਮਾਣ ਹੋਣਾ ਦੀ ਵੀਡਿਓ ਦੇਖੀ ਭੰਗੜਾ ਪਾਉਂਦੇ ਬੋਲੀਆਂ ਪਾਉਂਦੇ ਤੇ ਬੱਕਰੇ ਬਲਾਉਂਦੇ ਤਾਂ ਲੱਗਿਆ ਏਹਦੇ ਤਾ ਹੱਡੀ ਰਚਿਆ ਏ ਪੰਜਾਬ ਇਹ ਕੁਝ ਕਰ ਸਕਦਾ ਏ ਕੁਝ ਨਹੀਂ ਬਹੁਤ ਕੁਝ ਇਹ ਤਾਂ ਸਾਡਾ ਏ ਅਪਣਾ ਖੁੱਲ ਕੇ ਜੀ ਰਿਹਾ ਲੱਗਿਆ ਸਵੈਮਾਣ ਸਾਡਾ ਅਪਣਾ ਸਵੈਮਾਣ ਪਰਦੇਸੀ ਜਾ ਕਿਵੇਂ ਵਸ ਗਿਆ?
ਸੱਚ ਸਾਡੇ ਮਾਣ ਸਵੈਮਾਣ ਸਾਡੇ ਬੱਚੇ ਸਾਡੀਆਂ ਆਸਾਂ ਉਮੀਦਾਂ ਸਭ ਪਰਦੇਸੀ ਹੋ ਗਈਆਂ ਨੇ।ਅਸੀ ਹਾਰੇ ਹੋਏ ਜਵਾਰੀ ਵਾਂਗੂੰ ਵਿਦੇਸ਼ਾ ਦੀ ਧਰਤੀ ਦੇ ਹਵਾਲੇ ਕਰ ਉਨਾਂ ਦੀ ਆਜ਼ਾਦੀ ਖੋ ਲਈ ਉਨਾਂ ਦਾ ਖੁੱਲਕੇ ਜੀਣਾ ਅਪਣੀ ਹੀ ਮਸਤੀ ਤੇ ਬੇਬਾਕੀ ਨਾਲ ਵਿਚਰਨਾ ਸਿਰਫ ਅਪਣੀ ਧਰਤੀ ਅਪਣੇ ਦੇਸ਼ ਅਪਣੇ ਘਰ ਹੀ ਹੋ ਸਕਦਾ ਏ। ਦਿੱਲ ਕੀਤਾ ਇਸ ਵਾਰ ਡਾਕਟਰ ਸਾਹਿਬ ਨੂੰ ਜਰੂਰ ਮਿਲ ਕੇ ਆਣਾ ਏ ਰੱਬੀ ਰੂਹਾਂ ਪਾਕ ਤੇ ਸਾਫ ਦਿਲ ਰੋਜ ਨਹੀਂ ਮਿਲਦੇ ਕਦੇ ਨਸੀਬ ਨਾਲ ਹੀ ਦਰਸ਼ਨ ਹੁੰਦੇ ਨੇ ਫੇਰ ਪਰਦੇਸੀਆਂ ਦਾ ਕੀ ਪਤਾ ਫੇਰ ਜਿਉਂਦੇ ਜੀ ਮਿਲਣੇ ਹੋਣ ਵੀ ਜਾ ਨਾ ਅੱਜ ਸਾਡੀ ਧਰਤੀ ਤੇ ਆਇਆ ਏ ਤਾਂ ਮਿਲ ਕੇ ਹੀ ਆਉਣਾ ਏ।
ਉਨਾਂ ਨੂੰ ਦਿਲੋ ਮਿਲਣ ਦੀ ਇੱਛਾ ਲੈਕੇ ਮੈਂ ਸਿੰਘੁ ਬਾਡਰ ਸੇਵਾ ਤੇ ਗਈ ਸੀ ਆਉਣ ਤੋਂ ਪਹਿਲਾ ਮੈ ਅਪਣੀ ਇੱਛਾ ਅਪਣੇ ਵੀਰ ਅੰਗਰੇਜ ਸਿੰਘ ਬਰਾੜ ਨੂੰ ਜਾਹਿਰ ਕੀਤੀ ਕਿਉਕਿ ਓਹ ਟਿਕਰੀ ਬਾਡਰ ਤੇ ਸਨ ।ਜਦੋਂ ਉਨਾਂ ਨੇ ਪਤਾ ਕੀਤਾ ਤਾਂ ਪਤਾ ਲੱਗਾ ਡਾਕਟਰ ਸਵੈਮਾਣ ਬਾਹਰ ਗਏ ਹਨ ਤੇ ਸਵੇਰੇ ਮਿਲਣਗੇ ਫੇਰ ਮੈਂ ਜੰਗਵੀਰ ਸਿੰਘ ਚੌਹਾਨ ਵੀਰ ਨੂੰ ਕਿਹਾ ਵੀਰੇ ਡਾਕਟਰ ਸਵੈਮਾਣ ਸਿੰਘ ਨੂੰ ਮਿਲਣਾ ਹੈ। ਤਾਂ ਉਨਾਂ ਕਿਹਾ ਕੋਈ ਨਾਂ ਮਿਲਾ ਦਿੰਦੇ ਹਾਂ ਭੈਣਜੀ ਉਨਾਂ ਫੋਨ ਕੀਤਾ ਤਾਂ ਡਾਕਟਰ ਸਾਹਿਬ ਨੇ ਨਹੀਂ ਚੁੱਕਿਆ ਮੈਂ ਉਨ੍ਹਾਂ ਤੋਂ ਉਨਾਂ ਦਾ ਨੰਬਰ ਲਿਆ ਤੇ ਖੁਦ ਫੋਨ ਕੀਤਾ ਪਰ ਡਾਕਟਰ ਸਾਬ ਨੇ ਚੁੱਕਿਆ ਨਹੀਂ ਮੈਂ ਉਦਾਸ ਜਿਹੀ ਹੋ ਕੇ ਪੈ ਗਈ।
ਲੇਕਿਨ ਮੈਂ ਦਿਲੋ ਚਾਹਿਆ ਸੀ ਉਨਾਂ ਨੂੰ ਮਿਲਣਾ ਤੇ ਫੇਰ ਉਨਾਂ ਦਾ ਫੋਨ ਆਇਆ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਡਾਕਟਰ ਸਵੈਮਾਣ ਸਿੰਘ ਨੇ ਮੇਰਾ ਮਾਣ ਵਧਾ ਦਿੱਤਾ ਵਾਅਦਾ ਕਰਕੇ। ਮੈ ਸਵੇਰੇ ਵਾਪਿਸ ਆਉਣਾ ਸੀ ਲੇਕਿਨ ਮੈਂ ਉਨ੍ਹਾਂ ਨੂੰ ਮਿਲਣ ਦੀ ਤਮੰਨਾ ਲੈਕੇ ਰੁਕ ਗਈ ਤੇ ਡਾਕਟਰ ਸਾਬ ਪੂਰਾ ਦਿਨ ਨਿਕਲਦਾ ਜਾ ਰਿਹਾ ਸੀ ਆ ਨਹੀਂ ਸੀ ਪਾ ਰਹੇ ਕਾਫ਼ੀ ਰੁਝੇਵੇਂ ਸਨ ਉਨਾਂ ਨੂੰ । ਮੈ ਦਵਾਈਆਂ ਸਮੇਟ ਕੇ ਕਲੀਨਿਕ ਬੰਦ ਕਰਕੇ ਡੇਰੇ ਵਿਚ ਆ ਗਈ ਉਦਾਸ ਸੀ ਲੇਕਿਨ ਫੇਰ ਫੋਨ ਆਇਆ ਕਿ ਡਾਕਟਰ ਸਵੈਮਾਣ ਸਾਡੇ ਡੇਰੇ ਸਾਹਮਣੇ ਖੜੇ ਹਨ ਮੈਂ ਜਲਦੀ ਜਲਦੀ ਬਾਹਰ ਆਈ ਤਾਂ ਮੈ ਪਿੱਠ ਤੋ ਹੀ ਪਛਾਣ ਲਿਆ ਸਿਰ ਤੇ ਕੇਸਰੀ ਸਰੋਪੇ ਦਾ ਮਡੇਸ ਜਿਹਾ ਮਾਰਿਆ ਹੋਇਆ ਸੀ ਤੇ ਕੁੜਤਾ ਪਜਾਮਾ ਜੱਟਾਂ ਵਾਲਾ ਠੇਠ ਪਹਿਰਾਵਾ ਡਾਕਟਰ ਨਹੀਂ ਅਪਣਾ ਹੀ ਛੋਟਾ ਵੀਰ ਜਾਪਿਆ ।ਜਦੋਂ ਸਤਿ ਸ੍ਰੀ ਆਕਾਲ ਬੁਲਾਈ ਤਾਂ ਦੇਖਿਆ ਉਨਾਂ ਦੇ ਹੱਥ ਵਿੱਚ ਡੂਨਾ ਤੇ ਉਸ ਵਿੱਚ ਕੁਝ ਖਾ ਰਹੇ ਸਨ ਓਹ। ਬਹੁਤ ਪਿਆਰ ਤੇ ਸਤਿਕਾਰ ਨਾਲ ਮਿਲੇ ਮੈ ਇਕੋ ਹੀ ਬੇਨਤੀ ਕੀਤੀ ਡਾਕਟਰ ਸਾਹਿਬ ਮੇਰੇ ਛੋਟੇ ਵੀਰ ਮੁੜ ਆਓ ਲੋੜ ਏ ਤੁਹਾਡੀ ਤੁਹਾਡੇ ਆਪਣਿਆਂ ਨੂੰ ਤੁਹਾਡੇ ਦੇਸ਼ ਨੂੰ ਤੁਹਾਡੇ ਪੰਜਾਬ ਨੂੰ । ਤੁਸੀ ਮਾਣ ਹੋ ਸਾਡਾ ਸਾਡੇ ਪੰਜਾਬ
ਦਾ ਆਜੋ।
ਉਨਾਂ ਦਾ ਜਵਾਬ ਸੀ ਮੈਂ ਕੀ ਕਰਾਂਗਾ ਰਾਜਨੀਤੀ ਵਿੱਚ ਆਕੇ ਕਿਸਾਨ ਆਉਣ ਮੈਂ ਸਾਥ ਦਿਆਂਗਾ ਪ੍ਰਚਾਰ ਕਰਾਗਾਂ। ਮੇਰੀ ਬੇਨਤੀ ਸੀ ਨਹੀਂ ਵੀਰ ਪਰਚਾਰ ਨਹੀਂ ਸਿਸਟਮ ਦਿਓ ਬਾਹਰ ਦਾ ਜੌ ਸਿੱਖਿਆ ਓਹ ਇਥੇ ਲਿਆਓ ਸਾਡੇ ਬੱਚੇ ਬਾਹਰ ਨਾ ਜਾਣ।
ਆਜੋ ਮੁੜ ਆਓ ।ਓਹ ਬੋਲੋ ਮੈ ਇੱਕਲਾ ਕੀ ਕਰਾਂਗਾ ਵੱਧ ਤੋਂ ਵੱਧ MLA ਬਣ ਜਾਵੇਗਾ ਕੀ ਕਰਾਂਗਾ। ਮੇਰੀ ਬੇਨਤੀ ਸੀ ਵੀਰੇ ਸੰਸਦ ਵਿਚ ਕਿੰਨੇ MLA,MP ਹੁੰਦੇ ਨੇ ਉੰਨੇ ਕੂ ਵਾਪਿਸ ਆਜਾਓ ਅਸੀ ਲੱਖਾਂ ਕਰੋੜਾਂ ਪੁੱਤ ਦੇ ਚੁੱਕੇ ਹਾਂ ਪਰਦੇਸਾਂ ਨੂੰ ਹੁਣ ਸਾਨੂੰ ਲੋੜ ਏ ਤੁਹਾਡੀ ਧਰਤੀ ਵਾਜਾ ਮਾਰਦੀ ਏ ਤੁਹਾਡੇ ਬੁੱਢੇ ਬਾਪੂ ਬੇਬੇ, ਜਵਾਨ ਭੈਣਾਂ ਤੇ ਬੱਚੇ ਬੱਚੀਆਂ ਉਡੀਕਦੀਆਂ ਨੇ ਮੁੜ ਆਓ ਜਨਮ ਇੱਕ ਵਾਰੀ ਮਿਲਦਾ ਵੀਰੇ। ਰਾਜਨੀਤੀ ਵਿੱਚ ਆਕੇ ਹੈਲਥ ਸਿਸਟਮ ਹੀ ਸੁਧਾਰ ਦੇਣਾ ਵੀਰ ਅਪਣੇ ਵਰਗੇ ਹੋਰ ਲੈ ਆਉਣਾ ।
ਮੇਰਾ ਸਵਾਲ ਸੀ ,ਸੱਚ ਦਸੋ ਮੇਰੇ ਵੀਰ ਇੱਕ ਸਾਲ ਵਿੱਚ ਜਿਹੜੀ ਜਿੰਦਗੀ ਤੁਸੀ ਜੀ ਹੈ ਬਾਹਰ ਕਦੇ ਇੰਨੀ ਖੁੱਲ ਕੇ ਜੀ ਏ ਜਿੰਦਗੀ ? ਕਦੇ ਉੱਚੀਆਂ ਬਾਹਾਂ ਕਰਕੇ ਪੂਰੇ ਜੋਰ ਦੀ ਅਵਾਜ ਬੁਲੰਦ ਕੀਤੀ ਏ ਕਦੇ ਬੜਕ ਮਾਰੀ ਏ ਰੌਲਾ ਪਾਇਆ ਏ ਕਦੇ ਮਸਤ ਮੌਲਾ ਉਸਦੀ ਰਜਾ ਚ ਜੀ ਏ ਜਿੰਦਗੀ? ਤਾਂ ਉਨਾਂ ਦਾ ਜਵਾਬ ਸੀ ਨਹੀਂ। ਫੇਰ ਆ ਜਾਓ ਖੁੱਲ ਕੇ ਜੀਓ ਅਪਣੇ ਲਈ ਅਪਣੇ ਦੇਸ਼ ਲਈ ਅਪਣੇ ਪੰਜਾਬ ਲਈ ਸਿੱਖ ਕੌਮ ਲਈ। ਬਹੁਤ ਉਮੀਦਾਂ ਨੇ ਤੁਹਾਡੇ ਤੋ ਜੌ ਪੂਰੀਆਂ ਹੋ ਸਕਦੀਆਂ ਹਨ। ਅਸੀਂ ਚੰਗੇ ਹਾਂ ਸਾਰੇ ਬਦਲਾਵ ਚਾਹੁੰਦੇ ਹਾਂ । ਅਸੀ ਬਚਪਨ ਤੋਂ ਜਿਸ ਸਿਸਟਮ ਵਿਚ ਜੰਮੇ ਪਲੇ ਹਾਂ ਉਸਦੇ ਆਦਿ ਹੋ ਗਏ ਹਾਂ ਸਮਝੌਤਾ ਕਰ ਲੈਂਦੇ ਹਾਂ ਚਲੋ ਇੰਨਾ ਕੂ ਤਾਂ ਚਲਦਾ। ਕੀ ਕਰੀਏ ਸਿਸਟਮ ਦਾ? ਉਹ ਕੋਈ ਬਾਹਰ ਦਾ ਹੀ ਆਕੇ ਬਦਲ ਸਕਦਾ ਅੰਗਰੇਜ਼ ਆਏ ਸੀ ਬਾਹਰੋ ਇੱਕ ਸਿਸਟਮ ਲੈਕੇ ਤੇ ਅੱਜ ਵੀ ਚੱਲਦਾ। ਤੁਸੀ ਵੀ ਮੁੜ ਆਓ ਜਿਸ ਸਿਸਟਮ ਲਈ ਸਾਡਾ ਪੰਜਾਬ ਪਰਦੇਸੀ ਹੋ ਗਿਆ ਓਹ ਸਿਸਟਮ ਲੈਕੇ , ਇਮਾਨਦਾਰੀ ਲੈਕੇ, ਇਨਸਾਨੀਅਤ ਲੈਕੇ, ਉਨਾਂ ਮੇਰੀਆਂ ਥੋੜੀਆਂ ਜੇਹੀਆਂ ਗੱਲਾਂ ਸੁਣ ਕਿਹਾ ਹੂੰ… ਸੋਚਦਾ ਹਾਂ। ਫੇਰ ਦੋ ਤਸਵੀਰਾਂ ਖਿੱਚੀਆਂ ਤੇ ਵਿਦਾ ਹੋ ਗਏ। ਰੱਬ ਕਰੇ ਓਹ ਸੋਚਣ ਤੇ ਉਸ ਦਾ ਦਿਲੋ ਦਿਮਾਗ ਅਪਣੇ ਵਤਨ ਪੰਜਾਬ ਆ ਜਾਵੇ।
ਡਾ.ਲਵਪ੍ਰੀਤ ਕੌਰ” ਜਵੰਦਾ”
9814203357
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly