ਸਾਡਾ ਕਾਲਜ਼

(ਸਮਾਜ ਵੀਕਲੀ)

 

ਅਚਾਨਕ ਹੀ ਅੱਜ ਕਾਲਜ਼ ਦੇ ਵਿੱਚ ਵੱਜਿਆ ਗੇੜਾ
ਦੇਖ ਕੇ ਅਪਣਾ ਕਾਲਜ਼ ਸੀ ਸਮਾਂ ਰੁਕ ਗਿਆ ਕੇਰਾਂ
ਗੇਟ ਅੱਗੇ ਖੜ ਕੇ ਕਾਲਜ਼ ਨੂੰ ਅਸੀਂ ਦੇਖੀ ਜਾਈਏ
ਸੋਚੀਂ ਪੈ ਗਏ ਅੰਦਰ ਇਸ ਦੇ ਕਿਵੇਂ ਅਸੀਂ ਜਾਈਏ

ਦੇਖਿਆ ਅੰਦਰ ਨਵੀਂ ਉਮਰ ਦੇ ਸੀ ਸਟੂਡੈਂਟ ਘੁੰਮਦੇ
ਇੱਕ ਵਾਰੀ ਤਾਂ ਲੱਗਿਆ ਪੁਰਾਣੇ ਯਾਰ ਸਾਡੇ ਘੁੰਮਦੇ
ਅੰਦਰ ਵੜ ਗਏ ਕਾਲਜ਼ ਦੇ ਫਿਰ ਮਿਲੇ ਸਾਨੂੰ ਟੀਚਰ
ਜਿੰਨਾ ਪੜਾਇਆ ਸਾਨੂੰ ਸੀ ਫੇਰ ਮਿਲੇ ਓਹ ਟੀਚਰ

ਜਿੰਨਾਂ ਤੋਂ ਸੀ ਡਰਦੇ ਅਸੀਂ ਉਹਨਾਂ ਅੰਦਰ ਬਿਠਾਇਆ
ਇਕਬਾਲ ਸਿੰਘ ਸੀ ਨਾਲ ਬੜਾ ਸਤਿਕਾਰ ਦਵਾਇਆ
ਬੈਠੇ ਬੈਠੇ ਓਥੇ ਦਿਨ ਸੀ ਪੁਰਾਣੇ ਆ ਗਏ ਸਾਨੂੰ ਚੇਤੇ
ਗਰਾਉਂਡ ਵਿੱਚ ਗਏ ਤਾਂ ਪ੍ਰੋਫੈਸਰ ਬਲਜਿੰਦਰ ਸੀ ਬੈਠੇ

ਓਥੇ ਬੈਠ ਕੇ ਯਾਰੋ ਸਾਨੂੰ ਬੜਾ ਹੀ ਆਨੰਦ ਸੀ ਆਇਆ
ਘੁੰਮਿਆ ਪੂਰਾ ਕਾਲਜ਼ ਪੁਰਾਣੀਆਂ ਯਾਦਾਂ ਚੇਤੇ ਕਰੀਆਂ
ਗੱਲਾਂ ਕੀਤੀਆਂ ਰੱਜ ਕੇ ਬੜੀਆਂ ਚੰਗੀਆਂ ਸਨ ਲੱਗੀਆਂ
ਸੁਧਾਰ ਕਾਲਜ਼ ਦੇ ਚਰਚੇ ਬੜੇ ਹੁੰਦੇ ਵਿੱਚ ਨੇ ਦੁਨੀਆਂ

ਜਿਥੋਂ ਅਸੀਂ ਪੜ ਕੇ ਸਿੱਖਿਆ ਹੈ ਚੱਲਣਾ ਵਿੱਚ ਦੁਨੀਆਂ
ਸ਼ੁਕਰ ਕਰਾਂ ਰੱਬ ਦਾ ਦੇਖੀ ਜਾਵਾਂ ਕਾਲਜ਼ ਵਾਰੀ ਵਾਰੀ
ਫੇਰ ਵਾਪਿਸ ਆਉਣ ਦੀ ਘਰ ਨੂੰ ਖਿੱਚ ਲਈ ਤਿਆਰੀ
ਧਰਮਿੰਦਰ ਦਿਲ ਕਰੇ ਕਾਲਜ ਆਵਾਂ ਫੇਰ ਵਾਰੀ ਵਾਰੀ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲਾ ਪੱਧਰੀ “ ਟੀਚਰ ਫੈਸਟ 2022” ਦਾ ਸਰਕਾਰੀ ਸੀਨੀਅਰ ਆਰ ਸੀ ਐਫ ਵਿਖੇ ਆਯੋਜਨ
Next articleਰਾਤ ਵੇਲ਼ੇ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਗਦਈਪੁਰ ਤੇ ਫੋਕਲ ਪੁਆਇੰਟ ਜਲੰਧਰ ਬਣੇ ਲੁਟੇਰਿਆਂ ਦੇ ਗੜ੍ਹ