ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਕੈਂਪ ਦਾ ਆਯੋਜਨ 

ਬੁਢਲਾਡਾ, ( ਚਾਨਣ ਦੀਪ ਸਿੰਘ ਔਲਖ ) ਸਿਹਤ ਵਿਭਾਗ ਮਾਨਸਾ ਵੱਲੋਂ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਦੀ ਰਹਿਨੁਮਾਈ ਹੇਠ ਵਿਸ਼ੇਸ਼ ਕੈਂਪ ਹੈਲਥ ਵੈਲਨੈਸ ਸੈਂਟਰ ਦਾਤੇਵਾਸ ਵਿਖੇ ਲਗਾਇਆ ਗਿਆ । ਇਸ ਮੌਕੇ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫ਼ਸਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਬੁਢਲਾਡਾ ਵਿਖੇ ਲੋਕਾਂ ਨੂੰ ਉਹਨਾਂ ਦੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਮਰੀਜ਼ਾਂ ਦੀ ਮੁੱਢਲਾ ਚੈੱਕਅਪ ਜਿਵੇਂ ਕਿ ਸ਼ੂਗਰ ਬਲੱਡ ਪਰੈਸ਼ਰ ਅਤੇ ਹੋਰ ਰੁਟੀਨ ਟੈਸਟਿੰਗ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮਰੀਜ਼ਾਂ ਦਾ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਸਾਰੇ ਮਰੀਜ਼ਾਂ ਦਾ ਚੈੱਕ ਅਪ ਕਰਕੇ ਉਨਾਂ ਨੂੰ ਮੁਫਤ ਦਵਾਈਆਂ ਮੁਹਈਆ ਕਰਵਾਈਆਂ ਗਈਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ ਹੈਲਥ ਸੁਪਰਵਾਈਜ਼ਰ, ਰਾਜਵਿੰਦਰ ਕੌਰ ਸੀ.ਐਚ.ਓ, ਹਰਪਾਲ ਕੌਰ ਐਲ ਐਚ ਵੀ,ਹਰਪ੍ਰੀਤ ਕੌਰ ਏ ਐਨ ਐਮ ਅਤੇ ਸੰਜੀਵ ਮਸੀਹ ਮਲਟੀਪਰਪਜ ਹੈਲਥ ਵਰਕਰ  ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article(ਸਮੇਂ ਦੀ ਕਦਰ)
Next articleIUML in Kerala gets two LS seats