(ਸਮਾਜ ਵੀਕਲੀ)
ਪੜ੍ਹੋ ਪੜ੍ਹਾਈ ਬੱਚਿਓ
ਮਨ ਚਿਤ ਤੁਸੀਂ ਲਾ,
ਮਿਹਨਤ ਨਾਲ ਲਈਦਾ
ਮੰਜ਼ਲਾਂ ਤਾਂਈ ਪਾ।
ਕਦਰ ਕਰੋ ਸਮੇਂ ਦੀ
ਹੱਥੋਂ ਨਾ ਲਿਓ ਗਵਾ,
ਫੇਰ ਮੁੜ ਨਹੀਂ ਆਂਵਦਾ
ਇੱਕ ਵੇਰਾਂ ਜਾਵੇ ਵਹਿਆ।
ਉੱਠ ਸਵੇਰੇ ਸੈਰ ਕਰੋ
ਕਰ ਬੁਰਸ਼ ਲਿਓ ਨਹਾ,
ਕੰਘੀ ਕਰ ਵਰਦੀ ਪਾਓ
ਖਾਣਾ ਲਿਓ ਤੁਸੀਂ ਖਾ।
ਸਮੇਂ ਸਿਰ ਸਕੂਲੇ ਜਾ ਕੇ
ਲੈਣਾ ਕੰਮ ਮੁਕਾ।
ਵਿੱਦਿਆ ਬਿਨ ਗਿਆਨ ਨੀਂ
ਦਿੱਤਾ ਸੱਚ ਸੁਣਾ,
ਕਿੰਨੇ ਮਹਾਨ ਮਨੁੱਖ ਨੇ
ਪੜ੍ਹਾਈ ਦਿੱਤੇ ਬਣਾ।
ਹਰਪ੍ਰੀਤ ਪੱਤੋ, ਨੇ ਬੱਚਿਓ,
ਦਿੱਤੀ ਗੱਲ ਸਮਝਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
|
ReplyReply to allForward
|


