ਜਾਗਦੇ ਬੋਲ ‘ ਅਤੇ ‘ਲਫਜ਼ਾਂ ਦੀ ਦਰਗਾਹ ‘ ਸੰਬੰਧੀ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ 

ਸਮਾਗਮ ਦੌਰਾਨ ਮਿਸ਼ਨਰੀ ਅਤੇ ਪ੍ਰਗਤੀਵਾਦੀ ਸ਼ਾਇਰ  ਧਰਮ ਪਾਲ  ਸਨਮਾਨਿਤ
ਕਪੂਰਥਲਾ,  (ਕੌੜਾ)– ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਵਲੋਂ ਸਾਂਝੇ ਕਾਵਿ ਸੰਗ੍ਰਹਿ ‘ਜਾਗਦੇ ਬੋਲ ‘ ਅਤੇ ‘ਲਫਜ਼ਾਂ ਦੀ ਦਰਗਾਹ ‘  ਪ੍ਰਭਾਵਸ਼ਾਲੀ ਸਮਾਗਮ ਵਿਚ ਲੋਕ ਅਰਪਣ ਕਰਨ ਦੇ ਮੌਕੇ ਤੇ ਮਿਸ਼ਨਰੀ ਅਤੇ ਪ੍ਰਗਤੀਵਾਦੀ ਸ਼ਾਇਰ  ਧਰਮ ਪਾਲ ਪੈਂਥਰ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਸਨਮਾਨਿਤ ਕੀਤਾ ਗਿਆ। ਸਾਹਿਤ ਸਭਾ ਦੇ ਪ੍ਰਧਾਨ ਸ਼੍ਰੀ ਰੂਪ ਲਾਲ ਰੂਪ  ਨੇ ਦੱਸਿਆ ਕਿ ਕਵੀ ਪੈਂਥਰ ਨੇ ਪੁਸਤਕ ਨਵੀਆਂ ਲੀਹਾਂ ਅਤੇ ਵਿਵਸਥਾ ਪਰਿਵਰਤਨ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ। ਇਸ ਤੋਂ ਇਲਾਵਾ ਪੰਜਾਬ ਦੀਆਂ ਵੱਖ ਵੱਖ ਸਾਹਿਤਕ ਸੰਸਥਾਵਾਂ ਵੱਲੋਂ ਸੰਪਾਦਕ ਕੀਤੇ  ਸਾਂਝੇ ਕਾਵਿ ਸੰਗ੍ਰਹਿ ਵਿਚ ਵੀ ਧਰਮ ਪਾਲ ਪੈਂਥਰ ਨੇ ਸਮਾਜ ਵਿੱਚ ਹਾਸ਼ੀਏ ਤੇ ਧੱਕੇ ਹੋਏ ਲੋਕਾਂ ਦੀ ਅਗਵਾਈ ਕਰਦਿਆਂ ਰਚਨਾਵਾਂ ਦੀ ਸਿਰਜਣਾ ਕੀਤੀ ਹੈ। ਪੈਂਥਰ ਜਿਥੇ ਕਵੀ ਹੈ ਉੱਥੇ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਮਾਧਿਅਮ ਤੋਂ ਦੱਬੇ ਕੁੱਚਲੇ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਵੀ ਕਰ rhe hn ।  ਪੈਂਥਰ ਨੂੰ ਸਮਾਜ ਸੇਵਾ ਅਤੇ ਸਾਹਿਤ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਸਾਹਿਤ ਸਭਾ ਆਦਮਪੁਰ ਮਾਣ ਮਹਿਸੂਸ ਕਰਦੀ ਹੈ।‌ ਸ਼੍ਰੀ ਧਰਮ ਪਾਲ ਪੈਂਥਰ ਨੇ ਸਾਹਿਤ ਸਭਾ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਸ਼ਾਇਰੀ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜ ਜਾਰੀ ਰੱਖਾਂਗਾ।
ਇਸ ਮੌਕ ਤੇ ਸ਼੍ਰੀ ਰਮੇਸ਼ ਚੰਦਰ ਰਿਟਾ ਰਾਜਦੂਤ ਬੇਲਾਰੂਸ, ਡਾ ਬਲਵਿੰਦਰ ਸਿੰਘ ਥਿੰਦ,  ਡਾ ਰਵਿੰਦਰ ਕੌਰ,    ਪ੍ਰੋ ਮਲਕੀਤ ਜੌੜਾ, ਗੀਤਕਾਰ ਲਾਲੀ ਕਰਤਾਰਪੁਰੀ, ਪ੍ਰਿੰਸੀਪਲ ਕੇ. ਐਲ. ਚੰਦੇਲ, ਰਜਿੰਦਰ ਸਿੰਘ, ਮਹਿੰਦਰ ਸਿੰਘ, ਸਰਦਾਰਾ ਸਿੰਘ, ਸਿਮਰਨਪਾਲ ਸਿੰਘ, ਸੁਖਵੀਰ ਕੌਰ, ਹਰਪ੍ਰੀਤ ਸਿੰਘ, ਹਰਸ਼ਾਨਵੀਰ, ਹਰਦੀਪ ਸਿੰਘ, ਹਰਵਿੰਦਰ ਸਿੰਘ, ਹਰਜੀਤ ਸਿੰਘ, ਬਲਜਿੰਦਰ ਸਿੰਘ, ਸੀਤਲ ਸਿੰਘ, ਅਜੀਤ ਸਿੰਘ, ਦਲਜੀਤ ਮਹਿਮੀ, ਸੁਖਦੇਵ ਸਿੱਧੂ, ਅੰਜੂ ਬਾਲਾ, ਜਨਕ ਰਾਜ ਰਠੌਰ, ਸੁਖਦੇਵ ਸਿੰਘ ਗੰਢਵਾਂ, ਸੋਢੀ ਸੱਤੋਵਾਲੀ, ਪ੍ਰਕਾਸ਼ ਕੌਰ ਪਾਸ਼ਾ, ਪ੍ਰਿੰਸੀ. ਅਸ਼ੋਕ ਪਰਮਾਰ, ਉਂਕਾਰ ਸਿੰਘ, ਮਦਨ ਬੋਲੀਨਾ, ਰਣਦੀਪ ਕੌਰ, ਖੁਸ਼ੀ ਮੁਹੰਮਦ ਚੱਠਾ ਅਤੇ ਮਨਜੀਤ ਕੌਰ ਮੀਸ਼ਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFire-fighting helicopter crashes in Australia, miraculous escape for pilot
Next articleTrudeau govt shut down efforts made by India to reconcile with Khalistanis in Canada