ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਆਰ ਸੀ ਐੱਫ ਵਿਖੇ ਹੋਲੇ ਮੁਹੱਲੇ ਨੂੰ ਸਮਰਪਿਤ ਵਿਰਾਸਤੀ ਖੇਡਾਂ ਕਰਵਾਈਆਂ

ਚਾਟੀ ਦੌੜ , ਬੀਬੀਆਂ ਦਾ ਸੂਈ ਧਾਗਾ ਮੁਕਾਬਲਾ, ਬਜ਼ੁਰਗਾਂ ਦੀਆਂ ਦੌੜਾਂ ਰਹੀਆਂ ਆਕਰਸ਼ਣ ਦਾ ਕੇਂਦਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਸਲਾਨਾ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਦਰਸ਼ਕਾਂ ਨੇ ਹਿੱਸਾ ਲਿਆ। ਗੁਰਦੁਆਰਾ ਕਮੇਟੀ ਦੇ ਸੇਵਾਦਾਰ ਭਾਈ ਉਜੱਲ ਸਿੰਘ, ਭਾਈ ਜਗੀਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਗੁਰਦਿਆਲ ਸਿੰਘ ਤੇ ਭਾਈ ਰਜਿੰਦਰ ਸਿੰਘ, ਜਸਪਾਲ ਸਿੰਘ ਸਾਹਨੀ, ਬਾਬਾ ਪਰਮਿੰਦਰ ਸਿੰਘ, ਤੇ ਹੋਰ ਸੇਵਾਦਾਰਾਂ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ ਵਿਰਾਸਤੀ ਖੇਡਾਂ ਦੇ ਮੁਕਾਬਲਿਆਂ ਦੌਰਾਨ 0-5 ਸਾਲ 50 ਮੀਟਰ ਦੌੜ ਲੜਕੀਆਂ ਵਿੱਚ ਵਿਦਾਗੀ ਨੇ ਪਹਿਲਾ,ਇਸਾਨੀ ਨੇ ਦੂਜਾ,ਕੌਸਿਕੀ ਨੇ ਤੀਜਾ, 0-5 ਸਾਲ 50 ਮੀਟਰ ਲੜਕੇ ਵਿੱਚ ਗੁਰਸ਼ਾਨ ਨੇ ਪਹਿਲਾ, ਪ੍ਰਤਾਪ ਸਿੰਘ ਨੇ ਦੂਜਾ,ਅਭਿਜੋਤ ਸਿੰਘ ਨੇ ਤੀਜਾ,5-10 ਸਾਲ 50 ਮੀਟਰ ਦੌੜ ਵਿੱਚ ਮਨਮੀਤ ਕੌਰ ਨੇ ਪਹਿਲਾ,ਜਪਜੀਤ ਕੌਰ ਨੇ ਦੂਜਾ, ਏਕਮਪ੍ਰੀਤ ਕੌਰ ਨੇ ਤੀਜਾ,60-70 ਸਾਲ ਬੀਬੀਆਂ 50ਮੀਟਰ ਦੌੜ ਵਿੱਚ ਹਰਬੰਸ ਕੌਰ ਨੇ ਪਹਿਲਾ, ਮਨਜੀਤ ਕੌਰ ਨੇ ਦੂਜਾ, ਕੁਲਦੀਪ ਸਿੰਘ ਨੇ ਤੀਜਾ,70 -80 ਸਾਲ ਭਾਈ 50 ਮੀਟਰ ਦੌੜ ਵਿੱਚ ਅਮਰੀਕ ਸਿੰਘ ਨੇ ਪਹਿਲਾ, ਦੌਲਤ ਸਿੰਘ ਨੇ ਦੂਜਾ, ਬਲਵੰਤ ਸਿੰਘ ਨੇ ਤੀਜਾ, ਬੀਬੀਆਂ ਸੂਈ ਧਾਗਾ ਮੁਕਾਬਲਿਆਂ ਵਿੱਚ ਸੁਖਪ੍ਰੀਤ ਕੌਰ ਨੇ ਪਹਿਲਾ,ਬਲਵੀਰ ਕੌਰ ਨੇ ਦੂਜਾ, ਨਵਜੋਤ ਕੌਰ ਨੇ ਤੀਜਾ,ਚਾਟੀ ਦੌੜ

ਬੀਬੀਆਂ ਵਿੱਚ ਰੀਨਾ ਮੀਨਾ ਨੇ ਪਹਿਲਾ, ਸੁਨੀਤਾ ਦੇਵੀ ਨੇ ਦੂਜਾ, ਰੌਸ਼ਨੀ ਦੇਵੀ ਨੇ ਤੀਜਾ,ਗੋਲਾ ਸੁੱਟਣ ਲੜਕੀਆਂ ਦੇ ਮੁਕਾਬਲੇ ਵਿੱਚ ਪਲਵਿੰਦਰ ਕੌਰ ਨੇ ਪਹਿਲਾ, ਜਸਵੀਰ ਕੌਰ ਨੇ ਦੂਜਾ, ਰਾਜਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਮੁਕਾਬਲਿਆਂ
ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਲਈ ਡੀਐਸਪੀ ਸੁਖਵਿੰਦਰ ਸਿੰਘ ਸੁਲਤਾਨਪੁਰ ਲੋਧੀ ਵਿਸ਼ੇਸ਼ ਤੌਰ ਤੇ ਪੁੱਜੇ। ਇਹਨਾਂ ਹੋਲਾ-ਮਹੱਲਾ ਖੇਡਾਂ ਵਿਚ ਆਰ ਸੀ ਐਫ ਸਪੋਰਟਸ ਵਿੰਗ ਨੇ ਬਾਖ਼ੂਬੀ ਭੂਮਿਕਾ ਨਿਭਾਈ। ਜੋੜਾ ਦਲ ਦੇ ਸੇਵਾਦਾਰਾਂ ਦੀਪਇੰਦਰ ਸਿੰਘ, ਭਾਈ ਨੰਦ ਲਾਲ ,ਲੰਗਰ ਦੇ ਸੇਵਾਦਾਰ ਹਰਦੇਵ ਸਿੰਘ, ਤਰਸੇਮ ਸਿੰਘ, ਰਮੇਸ਼ਵਰ, ਜਸਵੀਰ ਸਿੰਘ, ਅਮਰੀਕ ਸਿੰਘ, ਜਗਨ ਨਾਥ , ਸੁਰਜੀਤ ਸਿੰਘ,ਸੁਖਦੇਵ ਸਿੰਘ, ਜਤਿੰਦਰ ਸਿੰਘ, ਜਗਜੀਤ ਸਿੰਘ, ਰਤਨ ਸਿੰਘ, ਮਨਮੋਹਨ ਸਿੰਘ, ਚਰਨਜੀਤ ਸਿੰਘ, ਮੋਹਣ ਸਿੰਘ, ਸੁਖਦੇਵ ਸਿੰਘ, ਮਨੁੱਖਤਾ ਦੀ ਸੇਵਾ ਕਮੇਟੀ ਦੇ ਪ੍ਰਧਾਨ ਪਾਲ ਸਿੰਘ ਸੈਣੀ, ਅਤੇ ਕਮੇਟੀ ਦੇ ਸਮੂਹ ਸੇਵਾਦਾਰਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਜਵੰਤ ਸਿੰਘ, ਬਾਬਾ ਨਿਰਮਲ ਸਿੰਘ, ਜਸਵਿੰਦਰ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਸਮੂਹ ਸੰਗਤਾਂ ਨੇ ਨਿਸ਼ਕਾਮ ਸੇਵਾ ਕੀਤੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआर सी एफ में अखिल रेल हिंदी नाट्योत्सव शुरू
Next articleਨਹਿਰੂ ਯੁਵਾ ਕੇਂਦਰ ਸੰਗਰੂਰ ਦੁਆਰਾ ਜਿਲ੍ਹਾ ਪੱਧਰੀ ਯੁਵਾ ਉਤਸਵ ਦਾ ਆਯੋਜਨ