ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਵਿਖੇ “ਕੰਪਿਊਟਰ ਸਾਇੰਸ ਮੇਲਾ” ਲਗਾਇਆ

(ਸਮਾਜ ਵੀਕਲੀ) :- ਬੀਤੇ ਦਿਨੀ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਵਿਖੇ ਸਕੂਲ ਮੁਖੀ ਸ੍ਰੀਮਤੀ ਮਾਨਵਦੀਪ ਕੌਰ , ਕੰਪਿਊਟਰ ਅਧਿਆਪਕਾ ਇੰਦਰਜੀਤ ਕੌਰ ਅਤੇ ਨਵਨੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆ ਵੱਲੋਂ ਕੰਪਿਊਟਰ ਸਾਇੰਸ ਵਿਸ਼ੇ ਨਾਲ ਸੰਬੰਧਿਤ ਵੱਖ ਵੱਖ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਬਣਾ ਕੇ ਪ੍ਰਦਰਸ਼ਿਤ ਕੀਤੇ ਗਏ।ਇਸ ਕੰਪਿਊਟਰ ਸਾਇੰਸ ਮੇਲੇ ਵਿੱਚ ਉਚੇਚੇ ਤੌਰ ਤੇ ਡੀ.ਐਮ.(ਕੰਪਿਊਟਰ ਸਾਇੰਸ) ਕੁਲਵੰਤ ਸਿੰਘ ਪੰਡੋਰੀ ਅਤੇ ਬੀ.ਐਮ. ਬਲਾਕ ਸੁਧਾਰ ਬਲਦੇਵ ਸਿੰਘ ਨੇ ਵੀ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਉਹਨਾਂ ਵੱਲੋਂ ਬਣਾਏ ਗਏ ਮਾਡਲਾਂ ਨੂੰ ਜਿੱਥੇ ਵਧੀਆ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਉੱਥੇ ਉਹਨਾਂ ਮਾਡਲਾਂ ਬਾਰੇ ਪੰਜਾਬੀ ਅਤੇ ਅੰਗਰੇਜੀ ਵਿੱਚ ਜਾਣਕਾਰੀ ਵੀ ਦਿੱਤੀ।

ਪਿੰਡ ਦੇ ਮੋਹਤਵਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਇਸ ਮੇਲੇ ਵਿੱਚ ਪਹੁੰਚ ਕੇ ਮੇਲੇ ਦੀ ਸਰਾਹਨਾ ਕੀਤੀ।ਇਥੇ ਬੋਲਦਿਆਂ ਡੀ.ਐਮ.(ਕੰਪਿਊਟਰ ਸਾਇੰਸ) ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਹ ਐਕਟੀਵਿਟੀ ਕੰਪਿਊਟਰ ਅਧਿਆਪਕਾ ਇੰਦਰਜੀਤ ਕੌਰ ਅਤੇ ਨਵਨੀਤ ਕੌਰ ਜੀ ਦੀ ਆਪਣੇ ਵਿਸ਼ੇ ਪ੍ਰਤੀ ਸੁਹਿਰਦਤਾ ਨੂੰ ਦਰਸਾਉਂਦੀ ਹੈ ਕਿਉਂਕਿ ਆਪਣੇ ਕੋਲੋਂ ਖਰਚਾ ਕਰਕੇ ਅਤੇ ਵਾਧੂ ਸਮਾਂ ਦੇ ਕੇ ਵਿਦਿਆਰਥੀਆਂ ਦੀ ਬਿਹਤਰੀ ਲਈ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਇੱਕ ਸੁਹਿਰਦ ਅਧਿਆਪਕ ਦੀ ਨਿਸ਼ਾਨੀ ਹੈ।ਉਹਨਾਂ ਨੇ ਸਕੂਲ ਮੁਖੀ ਮੈਡਮ ਮਾਨਵਦੀਪ ਕੌਰ , ਮਨਜਿੰਦਰ ਸਿੰਘ ਅਤੇ ਸਮੂਹ ਸਟਾਫ ਦਾ ਵੀ ਕੰਪਿਊਟਰ ਅਧਿਆਪਕਾਵਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਬੀ.ਐਮ. ਬਲਾਕ ਸੁਧਾਰ ਬਲਦੇਵ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੰਪਿਊਟਰ ਸਾਇੰਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣਾ ਸਮੇਂ ਦੀ ਜਰੂਰਤ ਹੈ। ਸਮਾਗਮ ਦੇ ਅੰਤ ਵਿੱਚ ਸਕੂਲ ਮੁਖੀ ਮੈਡਮ ਮਾਨਵਦੀਪ ਕੌਰ ਜੀ ਵੱਲੋਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।ਇਸ ਸਮਾਗਮ ਦੌਰਾਨ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਦੋ ਗਰੁੱਪਾਂ ਵਿੱਚੋਂ ਵਧੀਆ ਮਾਡਲ ਵੀ ਚੁਣੇ ਗਏ ਅਤੇ ਸਾਰੇ ਹੀ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

 

Previous articleਸਮਾਰਟ ਸਕੂਲ ਹੰਬੜ੍ਹਾਂ ਵਿਖੇ ਸਹੀਦੀ ਸਮਾਗਮ ਦਾ ਆਯੋਜਨ
Next articleਅੰਤਰਰਾਸ਼ਟਰੀ ਯਾਤਰੀਆਂ ਨੂੰ ਨਹੀਂ ਆਵੇਗੀ ਪਰੇਸ਼ਾਨੀ, ਅੰਮ੍ਰਿਤਸਰ ਏਅਰਪੋਰਟ ਅਧਿਕਾਰੀਆਂ ਨੇ ਦਿੱਤਾ ਭਰੋਸਾ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ