ਪ੍ਰਸ਼ਾਸਨ ਤੋਂ ਲੋਕਾਂ ਨੇ ਕੀਤੀ ਸੜਕਾਂ ਦੇ ਪਾਸਿਆਂ ਤੇ ਬਰਮਾਂ ਬਣਾਉਣ ਦੀ ਮੰਗ

ਕੈਪਸ਼ਨ-ਝੁੱਗੀਆਂ ਬੰਦੂ ਰੋਡ ਤੇ ਸੜਕਾਂ ਤੇ ਵੱਡੀ ਬਰਮ ਦ੍ਰਿਸ਼
  ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਇਲਾਕੇ ਦੀਆਂ ਕੁਝ ਅਹਿਮ ਸੜਕਾਂ ਦੀਆਂ ਬਰਮਾ ਕਿਸਾਨਾਂ ਵੱਲੋਂ ਵੱਢੇ ਜਾਣ ਕਾਰਣ  ਹਰ ਵੇਲੇ ਹਾਦਸੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ।  ਜਦੋਂ ਪੱਤਰਕਾਰਾਂ ਵੱਲੋਂ   ਇਲਾਕੇ ਦੀਆਂ ਕੁਝ ਸੜਕਾਂ ਦਾ ਦੌਰਾ ਕੀਤਾ ਗਿਆ ਤਾਂ ਝੁੱਗੀਆਂ ਬੰਦੂ ਰੋਡ  ਤੇ ਦੇਖਿਆ ਕਿ ਸੜਕ ਦੇ ਨਾਲ  ਬਰਮਾ ਬਿਲਕੁਲ ਵੀ ਨਹੀਂ ਹਨ। ਜਿਸ ਕਾਰਨ ਸੜਕ ਬਹੁਤ ਛੋਟੀ ਰਹਿ ਜਾਂਦੀ ਹੈ , ਅਤੇ ਸਰਦੀਆਂ ਕਾਰਨ   ਪੈ ਰਹੀ ਸੰਘਣੀ ਧੁੰਦ   ਤੇ ਛੋਟੀ ਸਡ਼ਕ ਤੇ ਨਾਲ ਬਰਮਾ ਨਾ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।   ਇਲਾਕੇ ਦੇ   ਮੋਹਤਬਰ ਵਿਅਕਤੀਆਂ ਸੁਖਪਾਲਬੀਰ ਸਿੰਘ ਝੰਡੂਵਾਲ. ਰਾਮ ਸਿੰਘ ਪਰਮਜੀਤਪੁਰ . ਗੁਰਨਾਮ   ਸਿੰਘ ਕਾਨੂੰਗੋ  .ਬਲਦੇਵ ਸਿੰਘ ਸੌਰਵਪ੍ਰੀਤ ਸਿੰਘ . ਦਰਸ਼ਨ ਸਿੰਘ    ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੀਆਂ ਬਰਮਾ ਤੇ ਮਿੱਟੀ ਪਵਾਈ ਜਾਵੇ ਤਾਂ ਕਿ ਸਡ਼ਕ ਦੀਆਂ ਸਾਈਡਾਂ ਪੱਕੀਆਂ ਹੋ ਸਕਣ ਅਤੇ ਸੜਕ ਟੁੱਟਣ ਤੋਂ ਬਚ ਸਕੇ ਤੇ ਇਸ ਦੇ ਨਾਲ ਹੀ ਕੋਈ ਹਾਦਸਾ ਹੋਣ ਤੋਂ ਬਚਿਆ ਜਾ ਸਕੇ।
Previous articleOnePlus may launch fitness band to take on Xiaomi next year
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਨਵਾਂ ਸਾਲ ਮਨਾਇਆ