ਕਪੂਰਥਲਾ,23 ਸਤੰਬਰ ( ਕੌੜਾ)- ਬਹੁਮੰਤਵੀ ਦਾ ਭਾਣੋ ਲੰਗਾ ਸਹਿਕਾਰੀ ਖੇਤੀਬਾੜੀ ਸਭਾ ਭਾਣੋ ਲੰਗਾ ( ਕਪੂਰਥਲਾ) ਵੱਲੋਂ ਅੱਜ ਦੀ ਕਪੂਰਥਲਾ ਜ਼ਿਲ੍ਹਾ ਸਹਿਕਾਰੀ ਯੂਨੀਅਨ ਲਿਮਟਿਡ ਕਪੂਰਥਲਾ ਦੇ ਸਹਿਯੋਗ ਨਾਲ ਲੋਕਾਂ ਨੂੰ ਝੋਨੇ ਦੀ ਪਰਾਲ਼ੀ ਨੂੰ ਖੇਤਾਂ ਵਿੱਚ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ ਤੌਰ ਉੱਤੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਮੈਨੇਜਰ ਬਿਕਰਮਜੀਤ ਸਿੰਘ ਅਤੇ ਸਭਾ ਦੇ ਸਕੱਤਰ ਬਲਵਿੰਦਰ ਸਿੰਘ ਚਾਹਲ ਨੇ ਉਕਤ ਜਾਗਰੂਕਤਾ ਰੈਲੀ ਦੀ ਅਗਵਾਈ ਕੀਤੀ।
ਉਕਤ ਜਾਗਰੁਕਤਾ ਰੈਲੀ ਦੌਰਾਨ ਸੇਲਜ਼ਮੈਨ ਹਰਕੀਰਤ ਸਿੰਘ ਚਾਹਲ , ਸਭਾ ਦੇ ਮੈਂਬਰ ਲਾਲ ਸਿੰਘ ਕੁਲਦੀਪ ਸਿੰਘ, ਬੀਬੀ ਕੁਲਵਿੰਦਰ ਕੌਰ, ਸੁਰਜੀਤ ਸਿੰਘ, ਬਲਕਾਰ ਸਿੰਘ , ਬੀਬੀ ਮਨਜੀਤ ਕੌਰ, ਗੁਰਦੇਵ ਸਿੰਘ, ਲਖਬੀਰ ਸਿੰਘ ਨਵਦੀਪ ਸਿੰਘ ਸਿਆਲ ,ਕਰਨੈਲ ਸਿੰਘ ਮੱਲੀਆਂ, ਰਜਿੰਦਰ ਕੁਮਾਰ ਰਾਜਾ, ਸਤਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਕੀਰਤ ਸਿੰਘ, ਨਿੱਪੀ ਚਾਹਲ, ਨੰਬਰਦਾਰ ਜਸਵੰਤ ਸਿੰਘ ਚਾਹਲ, ਫਕੀਰ ਸਿੰਘ ਚਾਹਲ ਅਤੇ ਕਰਮਜੀਤ ਸਿੰਘ ਆਦਿ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਆਯੋਜਿਤ ਕੀਤੀ ਗਈ ਜਾਗਰੂਕਤਾ ਰੈਲੀ ਦੌਰਾਨ ਪਿੰਡ ਭਾਣੋਂ ਲੰਗਾ ਦੀਆਂ ਵੱਖ ਵੱਖ ਗਲੀਆਂ ਵਿੱਚੋਂ ਗੁਜ਼ਰਦਿਆਂ ਹੋਇਆਂ ਅਤੇ ਪਿੰਡ ਦੀਆਂ ਸਾਂਝੀਆਂ ਪਬਲਿਕ ਥਾਵਾਂ ਉੱਤੇ ਇਕੱਤਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਵਿਸਥਾਰ ਵਿੱਚ ਜਾਣੂ ਕਰਵਾਇਆ। ਓਹਨਾਂ ਕਿਹਾ ਕਿ ਝੋਨੇ ਦੀ ਪਰਾਲ਼ੀ ਨੂੰ ਖੇਤਾਂ ਦੀ ਮਿੱਟੀ ਵਿੱਚ ਮਿਲਾਉਣ ਨਾਲ਼ ਖੇਤ ਵਿੱਚ ਹੋਰ ਬੀਜੀਆਂ ਫ਼ਸਲਾਂ ਦਾ ਝਾੜ ਵੱਧ ਨਿਕਲਦਾ ਹੈ ਅਤੇ ਕਿਸਾਨਾਂ ਦੇ ਮਿੱਤਰ ਕੀੜੇ ਮਕੌੜੇ ਵੀ ਜਿਊਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਮਨੁੱਖ ਲਈ ਘਾਤਕ ਅਤੇ ਹਾਨੀਕਾਰਕ ਪ੍ਰਦੂਸ਼ਣ ਵੀ ਫੈਲਦਾ ਹੈ। ਜਿਸ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ। ਉਕਤ ਜਾਗਰੂਕਤਾ ਰੈਲੀ ਦੇ ਆਯੋਜਕਾਂ ਵੱਲੋਂ ਲੋਕਾਂ ਨੂੰ ਖੇਤਾਂ ਵਿੱਚ ਪਰਾਲੀ ਨਾਲ ਸਾੜਨ ਸਬੰਧੀ ਸੌਂਹ ਵੀ ਚੁਕਵਾਈ ਗਈ। ਓਹਨਾਂ ਕਿਹਾ ਕਿ ਬਹੁਮੰਤਵੀ ਦਾ ਭਾਣੋ ਲੰਗਾ ਸਹਿਕਾਰੀ ਖੇਤੀਬਾੜੀ ਸਭਾ ਭਾਣੋ ਲੰਗਾ ਵਿਖੇ ਝੋਨੇ ਦੀ ਪਰਾਲ਼ੀ ਨੂੰ ਖੇਤਾਂ ਵਿਚ ਹੀ ਮਿਲਾਉਣ ਲਈ ਕਈ ਪ੍ਰਕਾਰ ਦੇ ਖੇਤੀ ਸੰਦ ਮੌਜੂਦ ਹਨ, ਜੋ ਬਹੁਤ ਹੀ ਵਾਜਿਬ ਕਿਰਾਏ ਉੱਤੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly