ਇਸ ਸਲਾਨਾ ਸਾਹਿਤਕ ਸਮਾਗਮ ਨੇ ਨਵੀਆਂ ਪੈੜਾਂ ਪਾਈਆਂ- ਹੇਮ ਰਾਜ ਗਰਗ
ਬਰਨਾਲਾ (ਚੰਡਿਹੋਕ) ਪਿਛਲੇ ਦਿਨੀਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਥਾਨਕ ਸ਼ਹੀਦ ਬਿੱਕਰ ਸਿੰਘ ਸੀਨੀਅਰ ਸਕੈਂਡਰੀ ਸਕੂਲ ਆਫ਼ ਐਮੀਨੈਂਸ ਵਿਖੇ ਆਪਣਾ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਪ੍ਰੈਸ ਨੂੰ ਦੱਸਿਆ ਕਿ ਨਵੀਂ ਪੀੜੀ ਨੂੰ ਸਾਹਿਤ ਨਾਲ ਜੋੜਨ ਦੇ ਮਕਸਦ ਨਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪੰਜਵੀਂ ਤੋਂ ਲੈ ਕੇ 12 ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅੱਜ ਦੀ ਪਨੀਰੀ ਨੂੰ ਸਾਹਿਤ ਨਾਲ ਜੋੜਨ ਦੀ ਵਡੇਰੀ ਲੋੜ ਹੈ। ਇਹ ਸਮਾਗਮ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਕਰਦਿਆਂ ਕਰਵਾਇਆ ਗਿਆ ਹੈ। ਇਹਨਾਂ ਮੁਕਾਬਲਿਆਂ ਵਿੱਚ ਕਵਿਤਾ ਉਚਾਰਨ ਕਹਾਣੀ ਲੇਖਣ ਸੁੰਦਰ ਲਿਖਾਈ ਅਤੇ ਪੈਂਟਿੰਗ ਆਦਿ ਵਿਸ਼ੇ ਸ਼ਾਮਲ ਸਨ। ਕਰੀਬ 130 ਵਖਰੀਆਂ ਵਖਰੀਆਂ ਜਮਾਤਾਂ ਅਤੇ 23 ਸਰਕਾਰੀ ਸਕੂਲਾਂ ਨਿੱਜੀ ਸਕੂਲਾਂ ਅਤੇ ਕਾਲਜਾਂ ਵਿਚੋਂ ਵਿਦਿਆਰਥੀ ਆਏ ਅਤੇ ਉਹਨਾਂ ਨੇ ਵੱਖੋ-ਵੱਖਰੇ ਫੀਲਡ ਵਿੱਚ ਬੜੇ ਜੋਸ਼ ਨਾਲ ਹਿੱਸਾ ਪਾਇਆ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਲਈ ਉਸੇ ਹੀ ਫੀਲਡ ਨਾਲ ਸਬੰਧਤ ਜੱਜਾਂ ਦੇ ਤੌਰ ਤੇ ਡਾ. ਰਾਮਪਾਲ ਸ਼ਾਹਪੁਰੀ ਡਾ. ਗਗਨਦੀਪ ਸੰਧੂ ਯਾਦਵਿੰਦਰ ਸਿੰਘ ਡਾ. ਤੇਜਾ ਸਿੰਘ ਤਿਲਕ ਰਾਮ ਸਰੂਪ ਸ਼ਰਮਾ ਤੇਜਿੰਦਰ ਚੰਡਿਹੋਕ ਮਾਲਵਿੰਦਰ ਸ਼ਾਇਰ ਡਾ. ਸੁਰਿੰਦਰ ਭੱਠਲ ਕਰਮਜੀਤ ਸਿੰਘ ਭੋਤਨਾ ਜਸਲੀਨ ਕੌਰ ਹਾਕਮ ਸਿੰਘ ਮਨਜੀਤ ਕੌਰ ਰਿੰਪੀ ਰਾਣੀ ਆਦਿ ਸੁਸ਼ੋਭਿਤ ਸਨ। ਮੁਕਾਬਲਿਆਂ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੋਮੈਂਟੋ ਅਤੇ ਪੁਸਤਕਾਂ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਇਸੇ ਤਰ੍ਹਾਂ ਜੱਜਮੈਂਟ ਕਰਨ ਵਾਲੇ ਵਿਦਵਾਨਾਂ ਦਾ ਵੀ ਸਭਾ ਵਲੋਂ ਸਰਟੀਫਿਕੇਟ ਅਤੇ ਪੁਸਤਕਾਂ ਭੇਟ ਕਰਕੇ ਸਨਮਾਨ ਕੀਤਾ ਗਿਆ। ਨਾਲ ਹੀ ਸਮਾਜ ਸੇਵੀ ਹੇਮ ਰਾਜ ਗਰਗ ਅਤੇ ਸੰਸਥਾ ਦੇ ਪਿ੍ਰੰਸੀਪਲ ਹਰੀਸ਼ ਬਾਂਸਲ ਸਮੇਤ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਜਿਨ੍ਹਾਂ ਵਿੱਚ ਇਕਬਾਲ ਕੌਰ ਉਦਾਸੀ ਮਨਦੀਪ ਕੌਰ ਭਦੌੜ ਜਸਪ੍ਰੀਤ ਕੌਰ ਬੱਬੂ ਨਰਿੰਦਰ ਕੌਰ ਸਿੱਧੂ ਸੁਖਪਾਲ ਕੌਰ ਬਾਠ ਉਰਵਸੀ ਗੁਪਤਾ ਪਰਦੀਪ ਕੌਰ ਟੱਲੇਵਾਲ ਰਾਖੀ ਜੋਸ਼ੀ ਰਜਿੰਦਰ ਕੌਰ ਸੁਦੇਸ਼ ਰਾਣੀ ਆਦਿ ਸ਼ਾਮਲ ਸਨ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਕਰੀਬ 40 ਮਾਪਿਆਂ ਅਤੇ ਸਕੂਲ ਅਧਿਆਪਕਾਂ ਨੇ ਹਾਜਰੀ ਲਗਵਾਈ।
ਇਸ ਸਮਾਗਮ ਵਿੱਚ ਮਹਿੰਦਰ ਸਿੰਘ ਰਾਹੀ ਰਘਬੀਰ ਸਿੰਘ ਗਿੱਲ ਕੱਟੂ ਸਿਮਰਜੀਤ ਕੌਰ ਬਰਾੜ ਮਨਜੀਤ ਸਿੰਘ ਡਾ. ਅਮਨਦੀਪ ਸਿੰਘ ਟੱਲੇਵਾਲੀਆ ਪੱਤਰਕਾਰ ਅਸ਼ੋਕ ਭਾਰਤੀ ਸ਼ਸ਼ੀ ਬਾਲਾ ਸੰਗਰੂਰ ਆਦਿ ਹਾਜਰ ਸਨ।
ਫੋਟੋ- ਜੇਤੂ ਵਿਦਿਆਰਥੀ ਆਪਣੇ ਸਨਮਾਨਾਂ ਸਹਿਤ ਅਧਿਆਪਕ ਸਭਾ ਦੇ ਮੈਂਬਰ ਅਤੇ ਜੱਜ ਸਹਿਬਾਨ
-ਤੇਜਿੰਦਰ ਚੰਡਿਹੋਕ
ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ (ਰਜਿ.) ਬਰਨਾਲਾ।
HOME ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ