HOME ਸੰਗਠਨ ਸਿਰਜਣ ਮੁਹਿੰਮ ਆਖ਼ਰੀ ਦੌਰ ਬਲਾਚੌਰ ਵਿੱਚ

ਸੰਗਠਨ ਸਿਰਜਣ ਮੁਹਿੰਮ ਆਖ਼ਰੀ ਦੌਰ ਬਲਾਚੌਰ ਵਿੱਚ

ਨਵਾਂਸ਼ਹਿਰ (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਦੀ ਨਿਯੁਕਤੀ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਰਕਰਾਂ ਤੋਂ ਫੀਡਬੈਕ ਲੈਣ ਲਈ ਕੇਂਦਰੀ ਤੇ ਸੂਬਾ ਅਬਜ਼ਰਵਰਾਂ ਦਾ ਆਖ਼ਰੀ ਟੂਰ ਪ੍ਰੋਗਰਾਮ ਜਾਰੀ। ਅਬਜ਼ਰਵਰ ਲਾਲਜੀ ਦੇਸਾਈ ਅਤੇ ਉਹਨਾਂ ਦੀ ਟੀਮ ਵਿੱਚ ਸਾਧੂ ਸਿੰਘ ਧਰਮਸੋਤ, ਅਸ਼ਵਨੀ ਕੁਮਾਰ ਸ਼ਰਮਾ, ਨਿਰਮਲ ਖੈਰਾ ਸਮੇਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਬਲਾਚੌਰ, ਨਵਾਂਸ਼ਹਿਰ ਅਤੇ ਬੰਗਾ ਦਾ ਦੌਰਾ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਦੱਸਿਆ ਕਿ ਇਸ ਤੋਂ ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਧਾਨ ਦੀ ਚੋਣ ਲਈ ਹੁਣ ਇਹ ਸੰਗਠਨ ਸਿਰਜਣ ਮੁਹਿੰਮ ਆਖ਼ਰੀ ਦੌਰ ਵਿੱਚ ਦਾਖਲ ਹੋ ਚੁੱਕੀ ਹੈ। ਚੋਣ ਅਬਜ਼ਰਵਰਾਂ ਵਲੋਂ ਹੁਣ ਆਪਣੇ ਟੂਰ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਲੋਂ ਜਾਰੀ ਕੀਤੇ ਗਏ 4 ਦਿਨ ਟੂਰ ਦੇ ਪ੍ਰੋਗਰਾਮ ਅਨੁਸਾਰ ਅੱਜ ਮਿਤੀ 27 ਸਤੰਬਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਬਲਾਕ ਕਮੇਟੀ ਬਲਾਚੌਰ ਅਤੇ ਬਲਾਕ ਕਮੇਟੀ ਸੜੋਆ ਦੇ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕਰਨਗੇ। ਇਸੇ ਤਰ੍ਹਾਂ ਮਿਤੀ 28 ਸਤੰਬਰ ਨੂੰ ਬਲਾਕ ਨਵਾਂਸ਼ਹਿਰ-1 ਅਤੇ ਬਲਾਕ ਨਵਾਂਸ਼ਹਿਰ-2 ਦੇ ਵਰਕਰਾਂ ਨਾਲ ਨਵਾਂਸ਼ਹਿਰ ਵਿਖੇ ਜਦੋਂਕਿ ਮਿਤੀ 29 ਸਤੰਬਰ ਨੂੰ ਬੰਗਾ ਵਿਖੇ ਪਾਰਟੀ ਵਰਕਰਾਂ ਨਾਲ  ਅਤੇ 30 ਸਤੰਬਰ ਨੂੰ ਪਾਰਟੀ ਦੇ ਅਹੁਦੇਦਾਰਾਂ ਨਾਲ ਸੰਗਠਨ ਸਿਰਜਣ ਮੁਹਿੰਮ ‘ਚ ਹਿੱਸਾ ਲੈਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਸ਼ਾਂਤ ਕੁਮਾਰ ਮਿਸ਼ਰਾ ਜਨਰਲ ਮੈਨੇਜਰ , ਨੇ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ
Next article*ਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ‘ਤੇ ਪਾਬੰਦੀ*