(ਸਮਾਜ ਵੀਕਲੀ)
ਦੌਲਤ ਸ਼ੋਹਰਤ ਨਾਮ ਹੋ ਜਾਣਾ ।
ਚੰਗੇ ਭਲੇ ਬਦਨਾਮ ਹੋ ਜਾਣਾ ।
ਕੁਦਰਤ ਗਾਉਂਦੀ,ਕਹਿਰ ਵਰਾਉਂਦੀ।
ਆਏ ਭੂਚਾਲ,ਹਨੇਰੀ ਆਉਂਦੀ ।
ਅਚਨਚੇਤ ਹੀ ਦੁੱਖ ਦਾ ਆਉਣਾ।
ਬਿਨ ਸੋਚੇ ਹੀ ਸੁੱਖ ਦਾ ਆਉਣਾ।
ਜ਼ਿੰਦਗੀ ਜਿਉਣੀ ਬੁਰੀ ਜਾਂ ਸੋਹਣੀ।
ਇਹ ਪਲ ਵਿਚ ਮੌਤ ਮੁਕੱਮਲ ਹੋਣੀ ।
ਉਮਰਾਂ ਦਾ ਇੱਕ ਥਾਂ ਨਾ ਖੜਨਾਂ।
ਬੁਢਾਪੇ ਦੀ ਪੌੜੀ ਪੈਦਾ ਚੜਨਾ।
ਚੰਗਿਆਂ ਦਾ ਵੀ ਬੁਰਾ ਹੋ ਜਾਣਾ ।
ਬੁਰਿਆਂ ਤੇ ਚੰਗਾ ਵਰਤੇ ਭਾਣਾ।
ਗੁਪਤ ਰਹਿਣਾਂ ਜਾਂ ਬਣਨੀਆਂ ਖਬਰਾਂ।
ਜ਼ਿੰਦਗੀ ਦੇ ਨਾਲ ਮੜੀਆਂ ਤੇ ਕਬਰਾਂ
ਗਰੀਬ ਹੀ ਜੰਮਣਾਂ ਗਰੀਬ ਹੀ ਮਰਨਾ।
ਅਮੀਰੀ ਦਾ ਗਰੀਬੀ ਵਿੱਚ ਵੜਨਾ।
ਫਲ ਮਿਲ ਜਾਣਾਂ ਝੱਟ ਮਿਹਨਤ ਦਾ।
ਪਤਾ ਨਾ ਲੱਗਣਾ ਉਸਦੀ ਰਹਿਮਤ ਦਾ।
ਕਿਤੇ ਭੁੱਖਮਰੀ ਕਿਤੇ ਪੈ ਗਏ ਸੋਕੇ।
ਕੋਈ ਰੋਟੀ ਦੀ ਥਾਂ ਭੁੱਖ ਪਰੋਸੇ।
ਨਾ ਚਾਹੁੰਦਿਆਂ ਵੀ ਸਭ ਕੁਝ ਪਾਉਂਣਾ।
ਜਾਂ ਫਿਰ ਤਿਹਾਏ ਭੁੱਖੇ ਪੇਟ ਹੀ ਸੌਣਾ ।
ਕੱਲ ਰਾਜਾ ਅੱਜ ਰੰਕ ਬਣ ਗਿਆ ।
ਰੰਕ ਰਾਣੀ ਦਾ ਤੰਤ ਬਣ ਗਿਆ ।
ਅੰਤ ਅੱਗ ਹਵਾਲੇ ਕਰਨਾ ਸਕਿਆਂ।
ਏਥੇ ਨਾਲ ਕਦੇ ਨੀ ਮਰਨਾਂ ਸਕਿਆਂ।
ਪਿਓ ਦੇ ਮੋਢੇ ਪੁੱਤ ਦੀ ਅਰਥੀ ।
ਆਹ ਵੇਖੋ ਕੈਸੀ ਆਫ਼ਤ ਵਰਤੀ।
ਮਾਂ ਨੇ ਧੀ ਦਾ ਕਾਜ ਨਾ ਕਰਿਆ।
ਧੀ ਨੇ ਮਾਂ ਦਾ ਵਿਛੋੜਾ ਨਾ ਜਰਿਆ।
ਇਹ ਸੂਰਜ ਦਾ ਚੜ੍ਹਨਾ ਲਹਿਣਾ।
ਦਿਨ ਤੇ ਰਾਤ ਹੁੰਦੇ ਹੀ ਰਹਿਣਾ ।
ਕੁਝ ਤੁਰਦੇ ਰੂਹਾਂ ਵਿੱਚ ਲਹਿ ਕੇ।
ਕਈ ਤੁਰਦੇ ਨੇ ਕੀੜੇ ਪੈ ਕੇ।
ਜ਼ਿੰਦਗੀ ਦਾ ਹਿੱਸਾ ਖੁਸ਼ੀਆਂ ਹਾਸੇ।
ਇਹ ਭਰੇ ਹੋਏ ਜਾਂ ਖਾਲੀ ਕਾਸੇ।
“ਦੀਪ ਸੈਂਪਲਿਆ”ਇਹ ਜ਼ਿੰਦਗੀ ਨਾਟਕ।
ਇਹ ਸਭ ਮਾਲਕ ਦੇ ਹੁਕਮ ਮੁਤਾਬਿਕ।
ਗੀਤਕਾਰ “ਦੀਪ ਸੈਂਪਲਾਂ”
ਸ੍ਰੀ ਫ਼ਤਹਿਗੜ੍ਹ ਸਾਹਿਬ
6283087924
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly