ਅਧਿਆਪਕ ਦਲ ਵੱਲੋਂ ਸਿੱਖਿਆ ਮੰਤਰੀ ਵੱਲੋਂ ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼ ਦਾ ਵਿਰੋਧ

ਕਪੂਰਥਲਾ,(ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ, ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਲੈਕਚਰਾਰ  ਰਾਜੇਸ਼ ਜੋਲੀ ,ਸਰਦਾਰ ਭਜਨ ਸਿੰਘ ਮਾਨ ,ਸ੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਆਗੂਆਂ ਨੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਵਿਧਾਨ ਸਭਾ ਵਿੱਚ ਮਿਡਲ ਸਕੂਲ ਬੰਦ ਕਰਕੇ ਪੰਜਾਬ ਦੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਤਜਵੀਜ ਦਾ ਸਖਤ ਵਿਰੋਧ ਕੀਤਾ ਹੈ । ਆਗੂਆਂ ਨੇ ਕਿਹਾ ਕਿ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਬਹੁਤ ਹੀ ਵੱਡੇ ਵੱਡੇ ਵਾਅਦੇ ਕੀਤੇ ਸਨ ਆਗੂਆਂ ਨੇ ਕਿਹਾ ਕਿ ਮਿਡਲ ਸਕੂਲਾਂ ਵਿੱਚੋਂ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਡਰਾਇੰਗ ਦੇ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਹਨ। ਬਹੁਤ ਸਮੇਂ ਤੋਂ ਇਹਨਾਂ ਸਕੂਲਾਂ ਵਿੱਚ ਇੱਕ-ਇੱਕ ਜਾਂ ਦੋ ਦੋ ਅਧਿਆਪਕ ਹੀ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਲੰਬੇ ਸਮੇਂ ਤੋਂ ਇਹਨਾਂ ਸਕੂਲਾਂ ਵਿੱਚ ਨਾ ਤਾਂ ਦਰਜਾ ਚਾਰ ਦੀਆਂ ਪੋਸਟਾਂ ਦਿੱਤੀਆਂ ਗਈਆਂ ਹਨ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ਾਵਰ ਅਧਿਆਪਕ ਦੇਣ ਦੀ ਬਜਾਏ ਸਿੱਖਿਆ ਮੰਤਰੀ ਵੱਲੋਂ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਜਵੀਜ਼ ਦਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਸਰਕਾਰ ਗਰੀਬ ਬੱਚਿਆਂ ਤੋਂ ਵਿਦਿਆ ਦਾ ਹੱਕ ਖੋਹਣਾ ਚਾਹੁੰਦੀ ਹੈ । ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਡਾਕਟਰ ਅਰਵਿੰਦਰ ਸਿੰਘ ਭਰੋਤ ,ਸਰਦਾਰ ਵੱਸਣਦੀਪ ਸਿੰਘ ਜੱਜ, ਲੈਕਚਰਾਰ ਵਨੀਸ਼ ਸ਼ਰਮਾ ,ਗੁਰਮੀਤ ਸਿੰਘ ਖਾਲਸਾ ,ਰੋਸ਼ਨ ਲਾਲ ,ਮਨੂੰ ਕੁਮਾਰ ਪਰਾਸ਼ਰ , ਕਮਲਜੀਤ ਸਿੰਘ ਮੇਜਰਵਾਲ,ਪ੍ਰਵੀਨ ਕੁਮਾਰ ਆਨੰਦ ,ਮੁਖਤਿਆਰ ਲਾਲ, ਅਮਰੀਕ ਸਿੰਘ ਰੰਧਾਵਾ, ਸਤੀਸ਼ ਟਿੱਬਾ, ਮਨੋਜ ਕੁਮਾਰ ਟਿੱਬਾ ,ਜਗਜੀਤ ਸਿੰਘ ਪਿੱਥੋਰਾਹਲ, ਸਰਬਜੀਤ ਸਿੰਘ ਔਜਲਾ, ਮਨਦੀਪ ਸਿੰਘ ਔਲਖ, ਮਨਜੀਤ ਸਿੰਘ ਥਿੰਦ ,ਮਨਦੀਪ ਸਿੰਘ ਫੱਤੂਢੀਗਾਂ, ਜਤਿੰਦਰ ਸਿੰਘ ਸ਼ੈਲੀ ,ਮਨਿੰਦਰ ਸਿੰਘ ਰੂਬਲ, ਅਮਰਜੀਤ ਸਿੰਘ ਡੈਨਵਿੰਡ, ਅਮਨ ਸੂਦ, ਅਮਰਜੀਤ ਕਾਲਾ ਸੰਘਿਆ ,ਰਕੇਸ਼ ਕਾਲਾ ਸੰਘਿਆ, ਸ਼ੁਭ ਦਰਸ਼ਨ ਆਨੰਦ ,ਗੁਰਦੇਵ ਸਿੰਘ ਧੰਮਬਾਦਸ਼ਾਹਪੁਰ, ਸੁਰਿੰਦਰ ਕੁਮਾਰ ਭਵਾਨੀਪੁਰ ,ਰਾਜਨਜੋਤ ਸਿੰਘ ਖਹਿਰਾ ਸੁਖਜਿੰਦਰ ਸਿੰਘ ਢੋਲਣ ,ਰਜੀਵ ਸਹਿਗਲ, ਰਣਜੀਤ ਸਿੰਘ ਤੋਗਾਵਾਲ, ਮਨਜੀਤ ਸਿੰਘ ਤੌਗਾਂਵਾਲ ,ਟੋਨੀਕੋੜਾ ,ਰੇਸ਼ਮ ਸਿੰਘ ਰਾਮਪੁਰੀ ,ਕੁਲਬੀਰ ਸਿੰਘ ਕਾਲੀ ਟਿੱਬਾ ਤੇ ਪਰਦੀਪਕ ਕੁਮਾਰ ਵਰਮਾ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਵੀਪ ਤਹਿਤ ਸਿੱਖਿਆਰਥੀਆਂ ਨੂੰ ਵੋਟ ਦੇ ਮੱਹਤਬ ਬਾਰੇ ਜਾਗਰੂਕ ਕੀਤਾ
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿੱਖੇ ਸਲਾਨਾ ਖੇਡ ਦਿਵਸ ਕਰਵਾਇਆ ਗਿਆ