ਨਵੇਂ ਵਿਚਾਰ ਦਾ ਵਿਰੋਧ

(ਸਮਾਜ ਵੀਕਲੀ)

ਇਹ ਜਰੂਰੀ ਨਹੀਂ ਹੁੰਦਾ ਕਿ ਸਾਇੰਸ ਦੇ ਵਿਦਿਆਰਥੀ ਵੀ ਸਾਇੰਸ ਵਿੱਚ ਕਿਸੇ ਨਵੀਂ ਗੱਲ ਨੂੰ ਸਹਿਜੇ ਸਵੀਕਾਰ ਕਰ ਲੈਣ। ਇਸਦੀ ਸਭ ਤੋਂ ਵੱਡੀ ਉਦਾਹਰਣ ਹੰਗਰੀ ਦੇ ਡਾਕਟਰ ਇਗਨਾਜ਼ ਸੇਮਲਵੇਈਸ ਦੀ ਖੋਜ਼ ਸੀ। 1846 ਵਿੱਚ ਡਾਕਟਰ ਨੇ ਇੱਕ ਹਸਪਤਾਲ ਵਿੱਚ ਕੰਮ ਕਰਦੇ ਹੋਏ ਨੋਟ ਕੀਤਾ ਕਿ ਹਸਤਪਾਲ ਵਿੱਚ ਦੋ ਵੱਖੋ ਵੱਖ ਵਾਰਡਾਂ ਵਿੱਚ ,ਦਾਈਆਂ ਵੱਲੋਂ ਕਰਵਾਏ ਜਾ ਰਹੇ ਜਣੇਪੇ ਵਿੱਚ ਤੇ ਤੇ ਡਾਕਟਰਾਂ ਵੱਲੋਂ ਕਰਵਾਏ ਜਾ ਰਹੇ ਜਣੇਪੇ ਵਿੱਚ ਮੌਤ ਦੀ ਦਰ ਵਿੱਚ ਬਹੁਤ ਫਰਕ ਹੈ। ਦਾਈਆਂ ਵਿੱਚ ਸੌ ਪਿੱਛੇ ਕਰੀਬ ਦੋ ਮੌਤਾਂ ਹੀ ਸਨ ਜਦਕਿ ਡਾਕਟਰਾਂ ਵਿੱਚ ਇਹ 13 ਮੌਤਾਂ ਸਨ।

ਕਈ ਮਹੀਨਿਆਂ ਵਿੱਚ ਦੋਵਾਂ ਵਾਰਡਾਂ ਦੀ ਤੁਲਨਾ ਕਰਕੇ ਤੇ ਸਭ ਕੁਝ ਨੋਟ ਕਰਕੇ ਉਹਨੂੰ ਸਮਝ ਆਇਆ ਕਿ ਡਾਕਟਰ ਕਿਉਂਕਿ ਇੱਕੋ ਵੇਲੇ ਪੋਸਟਮਾਰਟਮ ਕਰਨ ਮਗਰੋਂ ਬਹੁਤ ਵਾਰ ਸਿਧੇ ਹੀ ਜਣੇਪੇ ਕਰਵਾ ਰਹੇ ਹਨ ਤਾ ਉਹ ਆਪਣੇ ਨਾਲ ਕੁਝ ਨਾ ਕੁਝ ਅਦਿੱਖ ਲੈ ਕੇ ਜਾ ਰਹੇ ਹਨ।  ਇਸ ਲਈ ਉਹਨੇ ਤੁਰੰਤ ਇਹ ਆਰਡਰ ਕੀਤਾ ਕਿ ਸਾਰਾ ਮੈਡੀਕਲ ਸਟਾਫ਼ ਆਪਣੇ ਹੱਥਾਂ ਦੀ ਸਫ਼ਾਈ ਵੱਲ ਧਿਆਨ ਦੇਵੇਗਾ ਤੇ ਇੱਕ ਵਾਰਡ ਤੋਂ ਦੂਸਰੇ ਵਾਰਡ ਜਾਣ ਵੇਲੇ ਕਲੋਰਾਈਡ ਨਾਲ ਹੱਥ ਧੋਣੇ ਜਰੂਰੀ ਕਰ ਦਿੱਤੇ। #HarjotDiKalam ਨਤੀਜੇ ਦੇ ਤੌਰ ਤੇ, ਇਹਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇੱਕ ਦਮ ਘੱਟ ਗਈ। ਲੱਗਪੱਗ 2 ਦੀ ਗਿਣਤੀ ਡਾਕਟਰਾਂ ਦੇ ਕਰਵਾਏ ਜਣੇਪੇ ਵਿੱਚ ਤੇ ਸਿਰਫ 1 ਦੀ ਗਿਣਤੀ ਦਾਈਆਂ ਵੱਲੋਂ ਕਰਵਾਏ ਜਾਂਦੇ ਜਣੇਪੇ ਵਿੱਚ।

ਉਦੋਂ ਤੱਕ ਹੱਥ ਧੋਣੇ ਸਾਫ਼ ਸਫਾਈ ਕਰਨ ਬਾਰੇ ਆਮ ਤੌਰ ਤੇ ਜਰੂਰੀ ਨਹੀਂ ਸੀ ਕਿਉਂਕਿ ਬੈਕਟੀਰੀਆਂ ਵਗੈਰਾ ਬਾਰੇ ਉਦੋਂ ਕੋਈ ਖੋਜ ਨਹੀਂ ਸੀ ਹੋਈ ਤੇ ਉਦੋਂ ਇਹ ਮੰਨਿਆ ਹੀ ਨਹੀਂ ਜਾਂਦਾ ਸੀ ਕਿ ਕੋਈ ਅਦਿੱਖ ਜੀਵ ਮੌਤ ਦਾ ਕਾਰਨ ਬਣਦੇ ਹਨ। ਇਸ ਲਈ ਹੰਗਰੀ ਵਿੱਚ ਹੀ ਉਸਦੇ ਇਸ ਦਾਅਵੇ ਦਾ ਮਖੌਲ ਉਡਾਇਆ ਗਿਆ। ਉਹ ਵੀ ਉਸਦੇ ਹੀ ਸੀਨਿਅਰ ਡਾਕਟਰਾਂ ਵੱਲੋਂ ਤੇ ਹੰਗਰੀ ਵਿੱਚ ਹਰ ਵੱਡੇ ਡਾਕਟਰ ਨੇ।
ਸਗੋਂ ਹਸਪਤਾਲ ਨੇ ਮਗਰੋਂ ਹੱਥ ਸਾਫ਼ ਕਰਨੇ ਫਿਰ ਬੰਦ ਕਰ ਦਿੱਤੇ, ਆਪਣੇ ਹੁਕਮ ਨਾ ਮੰਨਣ ਕਰਕੇ ਉਹਨੇ ਹਸਤਪਾਲ ਤੋਂ ਅਸਤੀਫਾ ਦੇ ਦਿੱਤਾ।ਤੇ ਦੂਸਰੇ ਕਿਸੇ ਹਸਤਪਾਲ ਵਿੱਚ ਚਲਾ ਗਿਆ। ਓਥੇ ਵੀ ਉਹਨੇ ਇਹ ਲਾਗੂ ਕਰਵਾਇਆ ਇਥੇ ਵੀ ਮੌਤਾਂ ਘਟੀਆਂ। ਪਰ ਫਿਰ ਵੀ ਉਹਦੀਆਂ ਗੱਲਾਂ ਦਾ ਮਖੌਲ ਉੱਡਣਾ ਜਾਰੀ ਰਿਹਾ।

ਅਖੀਰ ਉਹਨੇ ਅਸਤੀਫਾ ਦੇ ਦਿਤਾ। ਇਸ ਵਿਸ਼ੇ ਤੇ ਇੱਕ ਕਿਤਾਬ ਲਿਖੀ ਵੀ ਲਿਖੀ। ਪਰ ਭੈੜੀ ਆਲੋਚਨਾ ਤੋਂ ਤੰਗ ਆ ਕੇ ਉਹ ਪਾਗਲ ਹੋ ਗਿਆ ਤੇ ਇੱਕ ਪਾਗਲਖਾਨੇ ਵਿੱਚ 1865 ਵਿੱਚ ਹੀ ਉਸਦੀ ਮੌਤ ਹੋ ਗਈ ਸ਼ਾਇਦ ਪਾਗਲਖਾਨੇ ਦੇ ਗਰਦਨ ਵੱਲੋਂ ਕੀਤੀ ਕੁੱਟਮਾਰ ਕਰਕੇ।
ਪਰ ਉਸਦੀ ਮੌਤ ਤੋਂ ਬਹੁਤ ਸਾਲਾਂ ਬਾਅਦ ਜਦੋਂ ਲੂਈਸ ਪਾਸਚਰ ਤੇ ਜੋਸਫ ਲਿਸਟਰ ਵਰਗੇ ਵਿਗਿਆਨੀਆਂ ਨੇ ਬਿਮਾਰੀਆਂ ਦੇ ਬੈਕਟੀਰੀਆ ਜਾਂ ਜਰਮ ਸਿਧਾਂਤ ਨੂੰ ਜਨਮ ਦਿੱਤਾ ਤਾਂ ਇਹ ਸਾਬਿਤ ਹੋਇਆ ਕਿ ਡਾਕਟਰ ਇਗਨਾਜ਼ ਸੇਮਲਵੇਈਸ ਆਪਣੀ ਖੋਜ਼ ਵਿੱਚ ਸਹੀ ਸੀ।

ਭਾਵੇਂ ਅੱਜ ਬਹੁਤ ਤਰੱਕੀ ਹੋ ਗਈ ਹੈ ਲੋਕ ਵਿਗਿਆਨਕ ਯੁੱਗ ਦੀ ਗੱਲ ਕਰਦੇ ਹਨ, ਪਰ ਕਿਸੇ ਨਵੀਂ ਗੱਲ ਨੂੰ ਲੈ ਕੇ ਜੋ ਪੁਰਾਣੀਆਂ ਧਾਰਨਾਵਾਂ ਨੂੰ ਤੋੜਦੀ ਹੋਏ, ਹਰ ਨਵੇਂ ਵਿਚਾਰ ਨੂੰ ਉਸ ਤੋਂ ਵੀ ਵੱਧ ਵਿਰੋਧ ਸਹਿਣਾ ਪੈਂਦਾ ਹੈ। ਤੇ ਕੋਰੋਨਾ ਕਾਲ ਨੇ ਭਾਰਤ ਦੇ ਲੋਕਾਂ ਨੂੰ ਅੱਧੀ ਅਧੂਰੀ ਆਦਤ ਪਾਈ ਸੀ ਹੱਥ ਸਾਫ਼ ਕਰਨ ਦੀ ਜੋ ਹੁਣ ਕਾਫ਼ੀ ਗਾਇਬ ਹੋ ਗਈ ਹੈ।

ਹਰਜੋਤ ਸਿੰਘ
70094 52602

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਸ ਅੱਡਾ ਭਾਣੋ ਲੰਗਾ ਵਿਖੇ ਸਤਿਸੰਗ ਅਤੇ ਕਲੱਬਾਂ ਦੇ ਕਬੱਡੀ ਮੈਚ 5 ਨੂੰ
Next articleਅੱਲ੍ਹਾ ਦਿੱਤਾ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਜ਼ਿਲ੍ਹਾ ਪੱਧਰ ਤੇ ਮਨਵਾਇਆ ਲੋਹਾ