ਸਿਰਫ ਅੱਧਾ ਘੰਟਾ ਮੀਂਹ ਪੈਣ ਨਾਲ ਹੀ ਮਾਛੀਵਾੜਾ ਦੀ ਦਾਣਾ ਮੰਡੀ ਹੋਈ ਜਲਥਲ,ਪਾਣੀ ਦੀ ਨਿਕਾਸੀ ਸਹੀ ਨਹੀਂ- ਹਰਜਿੰਦਰ ਖੇੜਾ 

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਪਿਛਲੇ ਦੋ ਤਿੰਨ ਮਹੀਨੇ ਤੋਂ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾਏ ਪਏ ਸਨ ਲੋਕਾਂ ਦੀ ਇੱਕੋ ਆਵਾਜ਼ ਹੁੰਦੀ ਸੀ ਕਿ ਮੀਹ ਪਵੇ ਮੀਂਹ ਪਵੇ ਤਾਂ ਕਿ ਗਰਮੀ ਤੋਂ ਕੁਝ ਰਾਹਤ ਮਿਲੇ। ਮਾਨਸੂਨ ਦੀ ਆਮਦ ਉੱਤੇ ਪਿਛਲੇ ਦੋ ਦਿਨ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਅੱਜ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਪਿਆ ਤੇ ਲੋਕਾਂ ਨੇ ਗਰਮੀ ਤੋਂ ਰਾਹਤ ਪ੍ਰਾਪਤ ਕੀਤੀ ਪਰ ਦੂਜੇ ਪਾਸੇ ਮਾਛੀਵਾੜਾ ਦੀ ਅਨਾਜ ਮੰਡੀ ਵੱਲ ਨਜ਼ਰ ਮਾਰੀਏ ਤਾਂ ਅੱਧੇ ਕੁ ਘੰਟੇ ਦੇ ਪਏ ਮੀਂਹ ਨੇ ਇਸ ਤਰ੍ਹਾਂ ਜਲ ਥਲ ਕਰ ਦਿੱਤੀ ਜਿਵੇਂ ਕਈ ਦਿਨ ਦਾ ਮੀਂਹ ਪਿਆ ਪੈਂਦਾ ਹੋਵੇ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ ਜੋ ਤਸਵੀਰਾਂ ਵਿੱਚ ਸਾਫ ਦਿਖ ਰਿਹਾ ਹੈ। ਮੌਨਸੂਨ ਦਾ ਮੀਂਹ ਤਾਂ ਹਾਲੇ ਆਉਣਾ ਹੈ ਇਹ ਤਾਂ ਅੱਜ ਅੱਧੇ ਕੁ ਘੰਟੇ ਪਏ ਮੀਹ ਦੀ ਹੀ ਗੱਲ ਹੈ ਕਿ ਮਾਛੀਵਾੜਾ ਦੀ ਅਨਾਜ ਮੰਡੀ ਵਿੱਚ ਏਨਾ ਪਾਣੀ ਕਿਵੇਂ ਖੜ ਗਿਆ ਇਸ ਦਾ ਕਾਰਨ ਇਹ ਹੈ ਕਿ ਹਾਲੇ ਕੁਝ ਸਮਾਂ ਪਹਿਲਾਂ ਹੀ ਸਮੁੱਚੀ ਮੰਡੀ ਵਿੱਚ ਸੀਵਰੇਜ ਪੈ ਕੇ ਹਟਿਆ ਹੈ ਸਹੀ ਤਰੀਕੇ ਦੇ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਮੁੱਚੀ ਮੰਡੀ ਵਿੱਚ ਜਲ ਥਲ ਹੋ ਗਿਆ ਹਾਲਾਂਕਿ ਮੱਕੀ ਦੀ ਫਸਲ ਪੂਰੀ ਮੰਡੀ ਵਿੱਚ ਪਈ ਹੈ ਜੋ ਕਿ ਮੀਂਹ ਦੇ ਪਾਣੀ ਵਿੱਚ ਪੂਰੀ ਤਰ੍ਹਾਂ ਭਿੱਜ ਗਈ।
    ਮੰਡੀ ਵਿੱਚ ਖੜੇ ਪਾਣੀ ਦੇ ਸਬੰਧ ਵਿੱਚ ਆੜਤੀ ਆਗੂ ਹਰਜਿੰਦਰ ਸਿੰਘ ਖੇੜਾ ਦਾ ਕਹਿਣਾ ਸੀ ਕਿ ਇਹ ਸਭ ਕੁਝ ਸੀਵਰੇਜ਼ ਸਿਸਟਮ ਦੇ ਸਹੀ ਨਾ ਹੋਣ ਕਾਰਨ ਹੋਇਆ ਹੈ ਉਹਨਾਂ ਕਿਹਾ ਕਿ ਹਾਲੇ ਤਾਂ ਅੱਧੇ ਘੰਟੇ ਦਾ ਮੀਹ ਇਨਾ ਕੁਝ ਕਰ ਗਿਆ ਜਦੋਂ ਪੂਰੀ ਮਾਨਸੂਨ ਦਾ ਤੇਜ ਮੀਂਹ ਆਵੇਗਾ ਫਿਰ ਕੀ ਬਣੇਗਾ‌। ਉਹਨਾਂ ਮਾਛੀਵਾੜਾ ਨਾਲ ਸੰਬੰਧਿਤ ਸਰਕਾਰੀ ਅਦਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਮੰਡੀ ਨਾਲ ਸੰਬੰਧਿਤ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next articleਸਿੱਖਿਆ ਪ੍ਰੋਵਾਈਡਰ ਯੂਨੀਅਨ ਜਲੰਧਰ ਵਿਖੇ ਆਪ ਉਮੀਦਵਾਰ ਮਹਿੰਦਰ ਭਗਤ ਦੇ ਘਰ ਦਾ ਕਰੇਗੀ ਘਿਰਾਓ-ਮਨਪ੍ਰੀਤ ਸਿੰਘ ਮੋਗਾ, ਸੰਘਰਸ਼ ਲਈ ਅਗਲੀ ਰਣਨੀਤੀ ਤਿਆਰ-ਸੂਬਾ ਸਕੱਤਰ ਪੱਡਾ