16 ਨੂੰ ਸਿਰਫ਼ ਭਗਵੰਤ ਸਿੰਘ ਮਾਨ ਸਹੁੰ ਚੁੱਕਣਗੇ

ਚੰਡੀਗੜ੍ਹ(ਸਮਾਜ ਵੀਕਲੀ): 16 ਮਾਰਚ ਨੂੰ ਖਟਕੜ ਕਲਾਂ ਵਿੱਚ ਸਿਰਫ਼ ਭਗਵੰਤ ਸਿੰਘ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਜਦ ਕਿ ਕੈਬਨਿਟ ਮੰਤਰੀ ਬਾਅਦ ‘ਚ ਸਹੁੰ ਚੁੱਕਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਸੰਸਦ ਮੈਂਬਰ ਵਜੋਂ ਆਪਣਾ ਅਸਤੀਫਾ ਸੋਮਵਾਰ ਨੂੰ ਸੌਂਪਣਗੇ। ਇਹ ਵੀ ਚਰਚੇ ਹਨ ਕਿ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ 17 ਮਾਰਚ ਨੂੰ ਹੋਵੇਗਾ। ਆਪ ਪਾਰਟੀ ਦਿੱਲੀ ਦੇ ਉਚ ਪੱਧਰੀ ਕਮੇਟੀ ਦੇ ਆਗੂ ਪੰਜਾਬ ਕੈਬਨਿਟ ਵਿਚ ਮੰਤਰੀਆਂ ਨੂੰ ਸ਼ਾਮਲ ਕਰਨ ਲਈ ਚਰਚਾ ਕਰ ਰਹੇ ਹਨ ਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹਾਲੇ ਸਿਰਫ ਛੇ ਜਾਂ ਸੱਤ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇਗਾ ਜਿਨ੍ਹਾਂ ਵਿਚ ਹਰਪਾਲ ਚੀਮਾ, ਅਮਨ ਅਰੋੜਾ, ਹਰਜੋਤ ਬੈਂਸ, ਬਲਜਿੰਦਰ ਕੌਰ, ਨੀਨਾ ਮਿੱਤਲ ਤੇ ਬੁੱਧ ਰਾਮ ਦੇ ਨਾਵਾਂ ਦੇ ਚਰਚੇ ਹਨ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਗਮ ’ਤੇ 2.42 ਕਰੋੜ ਰੁਪਏ ਖਰਚੇ ਜਾਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਤੇ ਯੂਕ੍ਰੇਨ ਨੂੰ ਯੁੱਧ ਦੀ ਬਜਾਏ ਸ਼ਾਂਤੀ ਰਾਹੀਂ ਕਰਨਾ ਚਾਹੀਦਾ ਹੈ ਮਸਲੇ ਦਾ ਹੱਲ-ਸ਼ੌਕਤ ਅਲੀ ਸਾਬਰੀ
Next articleਅੰਮ੍ਰਿਤਸਰ ’ਚ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਵੱਲੋਂ ਵਿਸ਼ਾਲ ਰੋਡ ਸ਼ੋਅ, ਸਾਰੇ ਚੋਣ ਵਾਅਦੇ ਪੂਰੇ ਕਰਨ ਦਾ ਐਲਾਨ