ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਲਈ ਪੋਰਟਲ ਖੋਲਿਆ ਗਿਆ ਸੀ। ਅਧਿਆਪਕਾਂ ਨੂੰ 24 ਮਈ ਤੱਕ ਆਪਣਾ ਡਾਟਾ ਭਰਨ ਲਈ ਸਮਾਂ ਦਿੱਤਾ ਗਿਆ ਸੀ। ਪਰ ਬਹੁਤ ਸਾਰੇ ਅਧਿਆਪਕਾਂ ਦਾ ਡਾਟਾ ਦੋ ਸਾਲ ਦੀ ਸਟੇਅ ਪੂਰੀ ਨਾ ਹੋਣ ਕਾਰਨ ਰਿਜੈਕਟ ਕਰ ਦਿੱਤਾ ਗਿਆ। ਟਰਾਂਸਫਰ ਪਾਲਸੀ ਅਨੁਸਾਰ ਬਦਲੀਆਂ ਲਈ ਦੋ ਸਾਲ ਦੀ ਠਹਿਰ ਜਰੂਰੀ ਹੈ। ਪਰ ਅਸਲ ਚ ਵਿਭਾਗ ਵੱਲੋਂ ਤਿੰਨ ਸਾਲ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ। ਜੇਕਰ ਦੋ ਸਾਲ ਦੀ ਸ਼ਰਤ ਲਾਗੂ ਕੀਤੀ ਜਾਂਦੀ ਤਾਂ ਸਾਲ 2024 ਚ ਬਦਲੀ ਕਰਾਉਣ ਵਾਲੇ ਅਧਿਆਪਕ ਇਸ ਸਾਲ ਬਦਲੀ ਲਈ ਯੋਗ ਮੰਨੇ ਜਾਣੇ ਚਾਹੀਦੇ ਸਨ। ਜ਼ਿਕਰ ਯੋਗ ਹੈ ਕਿ ਸਾਲ 2024 ਦੀਆਂ ਬਦਲੀਆਂ ਦੇ ਆਰਡਰ ਮਈ ਦੀ ਥਾਂ ਅਗਸਤ 2024 ‘ਚ ਜਾਰੀ ਕੀਤੇ ਗਏ ਸਨ। ਇਸ ਕਾਰਨ ਮਈ 2026 ਤੱਕ ਕਿਸੇ ਵੀ ਅਧਿਆਪਕ ਦੇ ਦੋ ਸਾਲ ਪੂਰੇ ਨਹੀਂ ਬਣੇ ਅਤੇ ਵਿਭਾਗ ਵੱਲੋਂ ਉਹਨਾਂ ਦੀਆਂ ਅਰਜੀਆਂ ਸਟੇਅ ਪੂਰੀ ਨਾ ਹੋਣ ਦੇ ਅਧਾਰ ਤੇ ਰੱਦ ਕਰ ਦਿੱਤੀਆਂ ਗਈਆਂ। ਸਾਂਝਾ ਅਧਿਆਪਕ ਫਰੰਟ ਦੇ ਸੁਬਾਈ ਆਗੂ ਜੀ ਟੀ ਯੂ ਰਸ਼ਪਾਲ ਸਿੰਘ ਵੜੈਚ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ , ਡੀ ਟੀ ਐੱਫ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ,ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਆਦਿ ਆਗੂਆਂ ਨੇ ਮੰਗ ਕੀਤੀ ਕਿ ਦੋ ਸਾਲ ਦੀ ਸ਼ਰਤ ਅਨੁਸਾਰ ਸਾਲ 2024 ਦੇ ਪਹਿਲੇ ਗੇਟ ਦੀਆਂ ਬਦਲੀਆਂ ਦੀ ਗਿਣਤੀ ਉਸ ਮਿਤੀ ਤੱਕ ਕੀਤੀ ਜਾਵੇ। ਜਦੋਂ ਆਰਡਰ ਜਾਰੀ ਹੋਏ ਸਨ ਨਾਲ ਹੀ ਬਦਲੀਆਂ ਲਈ ਪੋਰਟਲ ਦੁਆਰਾ ਖੋਲਿਆ ਜਾਵੇ ਤਾਂ ਜੋ ਅਗਸਤ 2026 ਤੱਕ ਦੋ ਸਾਲ ਪੂਰੇ ਕਰਨ ਵਾਲੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਮਿਲ ਸਕੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵੱਲੋਂ 20 ਚ ਬਦਲੀਆਂ ਦੇ ਆਰਡਰ ਸਮੇਂ ਸਿਰ ਮਈ ਮਹੀਨੇ ਚ ਜਾਰੀ ਕੀਤੇ ਜਾਂਦੇ ਤਾਂ ਅਧਿਆਪਕ ਇਸ ਸਾਲ ਬਦਲੀ ਦੇ ਹੱਕਦਾਰ ਹੁੰਦੇ। ਇਸ ਲਈ ਸਟੇਅ ਦੀ ਗਿਣਤੀ ਅਗਸਤ 2026 ਤੱਕ ਮੰਨੀ ਜਾਣੀ ਚਾਹੀਦੀ। ਆਗੂਆਂ ਨੇ ਕਿਹਾ ਕਿ 24 ਮਈ ਨੂੰ ਕਈ ਅਧਿਆਪਕਾਂ ਨੇ ਪੋਰਟਲ ਤੇ ਆਪਣਾ ਡਾਟਾ ਭਰਿਆ ਸੀ ਪਰ ਡੀ ਡੀ ਓ ਵੱਲੋਂ ਇਹ ਕਿਹਾ ਗਿਆ ਕਿ ਜਿਨਾਂ ਦੇ ਦੋ ਸਾਲ ਪੂਰੇ ਨਹੀਂ ਹੋਏ ਉਹਨਾਂ ਦਾ ਡਾਟਾ ਵਿਭਾਗ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਅਧਿਆਪਕਾਂ ਦਾ ਕਥਿਤ ਦੋਸ਼ ਹੈ ਕਿ ਕੁਝ ਡੀ ਡੀ ਓ ਆਪਣੇ ਚਹੇਤੀਆਂ ਦਾ ਡਾਟਾ ਪੂਰੀ ਨਾ ਹੋਣ ਦੇ ਬਾਵਜੂਦ ਵੀ ਅਪਰੂਵ ਕਰ ਰਹੇ ਹਨ। ਜਦਕਿ ਆਮ ਅਧਿਆਪਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈਗੇ ਬਿਨਾਂ ਸਟੇ ਪੂਰੀ ਹੋਏ ਡਾਟਾ ਅਪਰੂਵ ਕਰਨ ਵਾਲੇ ਡੀ ਡੀ ਓਜ ਦੀ ਜਾਂਚ ਕਰਵਾਈ ਜਾਵੇ ਤੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਆਮ ਬਦਲੀਆਂ ਦਾ ਬਰਾਬਰ ਦਾ ਹੱਕ ਦਿੱਤਾ ਜਾਵੇ, ਤੇ ਬਦਲੀਆਂ ਲਈ ਪੋਰਟਲ ਦੁਆਰਾ ਖੋਲ ਕੇ ਅਗਸਤ ਤੱਕ ਸਟੇ ਦੀ ਸ਼ਰਤ ਪੂਰੀ ਕਰਨ ਵਾਲੇ ਅਧਿਆਪਕਾਂ ਨੂੰ ਬਦਲੀ ਅਪਲਾਈ ਕਰਨ ਲਈ ਰਾਹਤ ਪ੍ਰਦਾਨ ਕੀਤੀ ਜਾਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



