(ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਇਸਤਰੀ ਲਿਖ਼ਾਰੀ ਮੰਚ ਦੇ ਪ੍ਰਬੰਧਕ ਸ੍ਰੀ ਮਤੀ ਗੁਰਜੀਤ ਕੌਰ ਅਜਨਾਲਾ ਜੀ ਦੀ ਰਹਿਨੁਮਾਈ ਹੇਠ ਜ਼ੂਮ ਐਪ ਦੇ ਮਾਧਿਅਮ ਦੁਆਰਾ ‘ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਜ਼ਿਲ੍ਹੇ ਹੁਸ਼ਿਆਰਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ, ਬਰਨਾਲਾ, ਬਠਿੰਡਾ ਤੇ ਲੁਧਿਆਣਾ ਤੋਂ ਕਵਿੱਤਰੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਸੰਚਾਲਨ ਸ੍ਰੀ ਮਤੀ ਜਸਪ੍ਰੀਤ ਕੌਰ ਪੰਧੇਰ ਨੇ ਕੀਤਾ।ਇਸ ਮੰਚ ਵਿੱਚ ਕਵਿੱਤਰੀਆਂ ਨੇ ਸਾਉਣ ਮਹੀਨੇ ਨਾਲ਼ ਸੰਬੰਧਿਤ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦੀ ਪੇਸ਼ਕਾਰੀ ਕੀਤੀ।
ਸ੍ਰੀ ਮਤੀ ਮਨਜੀਤ ਕੌਰ ਅੰਬਾਲਵੀ ਜੀ ਦੀ ਰਚਨਾ ,’ ਆਇਆ ਤੀਆਂ ‘ਚ ਨਿਖਾਰ’,ਸ੍ਰੀ ਮਤੀ ਅਮਰਜੀਤ ਕੌਰ ਮੋਰਿੰਡਾ ਜੀ ਦਾ ਗੀਤ ‘ਚੰਨ ਦੀਆਂ ਰਿਸ਼ਮਾਂ ਦੀ ਡੋਰ ਵੱਟ ਅੰਮੀਏ’, ਸ੍ਰੀ ਮਤੀ ਮਨਜੀਤ ਕੌਰ ਜੀਤ ਜੀ ਦੀ ਰਚਨਾ ‘ ਆਇਆ ਸਾਵਣ ਹਰੀਆਂ ਨੇ ਖਿੱਤੀਆਂ, ਸ੍ਰੀ ਮਤੀ ਬਲਵਿੰਦਰ ਕੌਰ ਖੁਰਾਣਾ ਜੀ ਦੀ ਰਚਨਾ’ ਇਹ ਕੇਹੀ ਰੁੱਤ ਆਈ ਵੇ ਸੱਜਣਾ, ਸ੍ਰੀ ਮਤੀ ਕੁਲਵਿੰਦਰ ਕੋਮਲ ਡੁਬਈ ਜੀ ਦੀ’ਮਾਹੀ ਵੇ ਤੇਰੀ ਯਾਦ ਸਤਾਏ’, ਬੀਬਾ ਗੁਰਨੀਤ ਕੌਰ ਬਰਾੜ ਜੀ ਦੀ ਰਚਨਾ ‘ ਤੀਆਂ ਦਾ ਤਿਉਹਾਰ ਮਸਾਂ ਆਉਂਦਾ ਕੁੜੀਓ, ਡਾ: ਸੁਖਪਾਲ ਜੀ ਦੀ ਰਚਨਾ’ ਐ ਇਸ਼ਕ ਦੇਖ ਤੇਰੇ ਕੀ-ਕੀ ਅਫ਼ਸਾਨੇ ਅਤੇ ਜਸਪ੍ਰੀਤ ਕੌਰ ਪੰਧੇਰ ਜੀ ਦੇ ਗੀਤ ‘ ਵੇ ਮੈਂ ਪੇਕਿਆਂ ਨੂੰ ਜਾਣਾ ਮਾਹੀਆ’ ਨਾਲ਼ ਸਭ ਨੇ ਬੜੇ ਨਿਵੇਕਲੇ ਤੇ ਖ਼ੂਬਸੂਰਤ ਢੰਗ ਨਾਲ ਹਾਜ਼ਰੀ ਲਵਾ ਕੇ ਸਾਉਣ ਮਹੀਨੇ ਦੇ ਭਰਪੂਰ ਰੰਗ ਬੰਨ੍ਹੇ ਅਤੇ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾਇਆ।
ਅੰਤ ਵਿੱਚ ਇਸਤਰੀ ਲਿਖ਼ਾਰੀ ਮੰਚ ਦੇ ਪ੍ਰਧਾਨ ਸ੍ਰੀ ਮਤੀ ਗੁਰਜੀਤ ਅਜਨਾਲਾ ਜੀ ਤੇ ਸੰਚਾਲਕਾਂ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ। ਭਵਿੱਖ ਵਿੱਚ ਏਵੇਂ ਹੀ ਪ੍ਰੋਗਰਾਮ ਕਰਵਾਉਣ ਦਾ ਉਪਰਾਲਾ ਕਰਨ ਦੇ ਵਾਅਦੇ ਨਾਲ ਪ੍ਰੋਗਰਾਮ ਸਮਾਪਤ ਹੋਇਆ।ਹਰ ਹਫ਼ਤੇ ਸਾਉਣ ਮਹੀਨੇ ਨੂੰ ਸਮਰਪਿਤ ਇਸਤਰੀ ਲਿਖਾਰੀ ਮੰਚ ਵੱਲੋਂ ਕਵੀ ਦਰਬਾਰ ਹੋਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly