ਨਵੀਂ ਦਿੱਲੀ— ਸਰਕਾਰ (ਮੋਦੀ ਸਰਕਾਰ) ਨੇ ਹਾਲ ਹੀ ‘ਚ ਪਿਆਜ਼ ਦੀਆਂ ਕੀਮਤਾਂ ‘ਚ ਵਾਧੇ ‘ਤੇ ਕਾਬੂ ਪਾਉਣ ਲਈ ਕਈ ਅਹਿਮ ਕਦਮ ਚੁੱਕੇ ਹਨ। ਪਿਆਜ਼ ਦੀਆਂ ਕੀਮਤਾਂ ‘ਚ ਵਾਧੇ ‘ਤੇ ਕਾਬੂ ਪਾਉਣ ਲਈ ਸਰਕਾਰ ਨੇ ‘ਬਫਰ ਸਟਾਕ’ ਤੋਂ ਪਿਆਜ਼ ਦੀ ਵਿਕਰੀ ਵਧਾ ਦਿੱਤੀ ਹੈ, ਤੁਹਾਨੂੰ ਦੱਸ ਦੇਈਏ ਕਿ ਬਫਰ ਸਟਾਕ ਉਹ ਸਟਾਕ ਹੁੰਦਾ ਹੈ, ਜਿਸ ਨੂੰ ਸਰਕਾਰ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ‘ਤੇ ਕਾਬੂ ਰੱਖਣ ਲਈ ਰੱਖਦੀ ਹੈ। ਇਸਦੀ ਵਰਤੋਂ ਸਟਾਕ ਮਾਰਕੀਟ ਵਿੱਚ ਕੀਮਤਾਂ ਨੂੰ ਸਥਿਰ ਰੱਖਣ ਲਈ ਕੀਤੀ ਜਾਂਦੀ ਹੈ।
ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਸਰਕਾਰ ਨੇ ਥੋਕ ਬਾਜ਼ਾਰਾਂ ‘ਚ ਪਿਆਜ਼ ਦੀ ਵਿਕਰੀ ਵਧਾ ਦਿੱਤੀ ਹੈ। ਇਹ ਕਦਮ ਖਾਸ ਕਰਕੇ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਚੁੱਕਿਆ ਗਿਆ ਹੈ। ਨਿਧੀ ਖਰੇ ਨੇ ਕਿਹਾ ਕਿ ਜਦੋਂ ਸਰਕਾਰ ਨੇ ਬਰਾਮਦ ਡਿਊਟੀ ਹਟਾਈ ਤਾਂ ਪਿਆਜ਼ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਸੀ। ਵਰਤਮਾਨ ਵਿੱਚ, ਸਰਕਾਰ ਕੋਲ 4.7 ਲੱਖ ਟਨ ਦਾ ਬਫਰ ਸਟਾਕ ਹੈ, ਸਰਕਾਰ 35 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਸਬਸਿਡੀ ਵਾਲਾ ਪਿਆਜ਼ ਵੇਚਣ ਦੀ ਯੋਜਨਾ ਬਣਾ ਰਹੀ ਹੈ। ਇਹ ਵਿਕਰੀ ਉਨ੍ਹਾਂ ਸ਼ਹਿਰਾਂ ‘ਤੇ ਜ਼ਿਆਦਾ ਫੋਕਸ ਕਰੇਗੀ ਜਿੱਥੇ ਪਿਆਜ਼ ਦੀਆਂ ਕੀਮਤਾਂ ਹੋਰ ਥਾਵਾਂ ਨਾਲੋਂ ਵੱਧ ਹਨ, 22 ਸਤੰਬਰ ਨੂੰ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 55 ਰੁਪਏ ਪ੍ਰਤੀ ਕਿਲੋ ਸੀ, ਜੋ ਪਿਛਲੇ ਸਾਲ ਉਸੇ ਸਮੇਂ 38 ਰੁਪਏ ਸੀ। ਮੁੰਬਈ ਅਤੇ ਚੇਨਈ ‘ਚ ਪਿਆਜ਼ ਦੀ ਕੀਮਤ ਕ੍ਰਮਵਾਰ 58 ਰੁਪਏ ਅਤੇ 60 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly