(ਸਮਾਜ ਵੀਕਲੀ)
ਕੀਤੇ ਪਾਸ ਜੋ ਕਾਨੂੰਨ ਹੋਇਆ ਇੱਕ ਸਾਲ
ਥਮਦਾ ਨਾ ਰੋਸ ਮੱਚੇ ਖ਼ੂਨ ਚ ਉਬਾਲ
ਮੰਗਦੇ ਨੇ ਹੱਕ ਨਾ ਕੋਈ ਮੰਗਦੇ ਖ਼ੈਰਾਤ
ਕਾਰਪੋਰੇਟਾਂ ਦਾ ਵੀ ਅਸਾਂ ਤੋੜ ਦੇਣਾ ਜਾਲ਼
ਸੰਘਰਸ਼ ਦੇ ਲੇਖੇ ਲੱਗ ਹੋਏ ਜੋ ਸ਼ਹੀਦ
ਵੇਖ ਪਰਿਵਾਰਾਂ ਦਾ ਵੀ ਆ ਕੇ ਜ਼ਰਾ ਹਾਲ
ਕੁਰਸੀ ਜੋ ਤੇਰੀ ਹੋਰ ਰਹੂ ਕਿੰਨੀ ਦੇਰ
ਸਮਝ ਚੁੱਕੇ ਨੇ ਸਭ ‘ ਨੰਦੀ’ ਤੇਰੀ ਚਾਲ
ਡੋਲ ਕੇ ਪਸੀਨਾ ਅਸਾਂ ਖ਼ੂਨ ਨਾਲ ਸਿੰਝੀ
ਮਾਂ ਧਰਤੀ ਹੈ ਸਾਡੀ ਅਸੀਂ ਇਹਦੇ ਲਾਲ
ਜੋ ਦੇਸ਼ ਨੂੰ ਖਵਾਵੇ ਤੂੰ ਉਸੇ ਨੂੰ ਰੁਸਾਵੇਂ
ਮੇਕ ਇਨ ਇੰਡੀਆ ਲੈ ਹਾਲੇ ਵੀ ਸੰਭਾਲ
ਦਿਨੇਸ਼ ਨੰਦੀ
9417458831
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly