ਨਵਾਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) “ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ” “ਬਲਾਕ ਰਾਹੋਂ” ਨੇ “ਵਰਲਡ ਅਰਥ ਡੇ”, “ਖਟਕੜ ਕਲਾਂ” ਵਿਖ਼ੇ “ਮਾਤਾ ਵਿੱਦਿਆਵਤੀ ਯਾਦਗਾਰ ਹਾਲ” ਦੇ ਪਾਰਕ ਵਿੱਚ,ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਮਾਤਾ,ਪੰਜ਼ਾਬ ਮਾਤਾ ਕਹੇ ਜਾਣ ਵਾਲ਼ੇ,ਮਾਤਾ ਵਿੱਦਿਆਵਤੀ ਜੀ ਦੇ ਨਾਮ,ਇੱਕ ਰੁੱਖ ਲਗਾਗੇ ਮਨਾਇਆ ਬਲਾਕ ਰਾਹੋਂ ਦੇ ਪ੍ਰਧਾਨ ਡਾ.ਕੁਲਵਿੰਦਰ ਸਿੰਘ ਨੇ ਕਿਹਾ ਧਰਤੀ ਦੀ ਸੰਭਾਲ ਦੇ ਲਈ ਅਤਿ ਜਰੂਰੀ ਹੈ ਕਿ ਸਾਡੇ ਆਲੇ ਦੁਆਲੇ ਰੁੱਖਾਂ ਦੀ ਭਰਮਾਰ ਹੋਵੇ,ਇੱਕ ਸਰਵੇ ਦੇ ਮੁਤਾਬਿਕ ਸਾਨੂੰ ਪ੍ਰਤੀ ਵਿਆਕਤੀ 7 ਰੁੱਖ ਲਗਾਉਣੇ ਚਾਹੀਦੇ ਹਨ,ਉਹਨਾਂ ਕਿਹਾ ਰੁੱਖਾਂ ਨੂੰ ਲਗਾਉਂਣ ਦੇ ਨਾਲ਼ ਬਚਾਉਣਾ ਵੀ ਜ਼ਰੂਰੀ ਹੈ,ਸਿਰਫ਼ ਗਿਣਤੀ ਦੇ ਲਈ ਰੁੱਖ ਲਗਾਗੇ ਅਸੀਂ ਅਪਣੇ ਆਪ ਨੂੰ ਧੋਖਾ ਨਹੀਂ ਦੇ ਸਕਦੇ,ਜੇਕਰ ਲਗਾਏ ਹੋਏ ਰੁੱਖ ਸਹੀ ਸਲਾਮਤ ਵੱਧ ਫੁੱਲ ਜਾਂਦੇ ਹਨ,ਤਾਂਹੀ ਸਾਡੀ ਮਿਹਨਤ ਅਤੇ ਮੱਕਸਦ ਸਫ਼ਲ ਮੰਨੇ ਜਾਣਗੇ, ਡਾ.ਕੁਲਵਿੰਦਰ ਸਿੰਘ ਨੇ ਕਿਹਾ,ਮਾਤਾ ਵਿੱਦਿਆਵਤੀ ਜੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਦੇ ਅਹਿਸਾਨਾ ਦਾ ਮੁੱਲ,ਅਸੀਂ ਕਦੇ ਵੀ ਨਹੀਂ ਮੋੜ ਸਕਦੇ,ਪਰ ਅਸੀਂ ਨਿੱਕੀਆਂ ਕੋਸ਼ਿਸ਼ਾਂ ਨਾਲ਼,ਉਹਨਾਂ ਨੂੰ ਯਾਦ ਕਰਦੇ ਸ਼ਰਧਾਂਜਲੀ ਦਿੰਦੇ ਹਾਂ,ਕਿ ਚੁਫੇਰਾ ਉਹਨਾਂ ਦੇ ਅਹਿਸਾਨਾਂ ਨਾਲ਼ ਆਜ਼ਾਦ ਹੈ,ਤੇ ਇਸ ਚੁਫੇਰੇ ਨੂੰ ਉਹਨਾਂ ਦੀ ਯਾਦ ਨਾਲ਼ ਮਹਿਕਦਾ ਵੀ ਰੱਖੀਏ, ਸੋ ਆਉ ਅਸੀਂ ਵਾਤਾਵਰਨ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਅਤੇ ਮਿੱਟੀ ਪੌਂਣ ਪਾਣੀ ਦੀ ਸੰਭਾਲ ਕਰੀਏ. ਇਸ ਮੌਕੇ ਡਾ.ਕੁਲਵਿੰਦਰ ਸਿੰਘ ਰਸਨ,ਡਾ.ਸੁਰਿੰਦਰ ਸਿੰਘ,ਡਾ.ਰਮਨਦੀਪ,ਡਾ.ਰਣਜੀਤ ਸਿੰਘ,ਡਾ.ਜਸਵਿੰਦਰ ਸਿੰਘ,ਡਾ.ਜਤਿੰਦਰ ਸਿੰਘ, ਡਾ.ਜਗਤਾਰ ਰਾਮ,ਡਾ.ਜਗਜੀਤ ਸਿੰਘ ਆਦਿ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



