ਇੱਕ ਤਾਂ ਜਣਾ ਖਾਣਾ ਹੀ ਗੁਰੂ ਗੋਬਿੰਦ ਸਿੰਘ ਬਣਿਆਂ ਫਿਰਦਾ….

ਗੁਰੂ ਨੇ ਹੋਲੀ ਤੋਂ ਹੋਲਾ ਬਣਾਇਆ ਪਰ ਬਹੁਤੇ ਰੰਗਾਂ ਵਿਚ ਹੀ ਮਸਤ 
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੱਚ ਖੰਡ ਰੂਪੀ ਬਾਣੀ ਰਚੀ ਤੇ ਅੱਗੋਂ ਦਸ ਗੁਰੂ ਸਾਹਿਬਾਨਾਂ ਭਗਤਾਂ ਸੂਰਬੀਰ ਯੋਧਿਆਂ ਨੇ ਸਿੱਖ ਮਰਿਆਦਾ ਸਿੱਖ ਪਰੰਪਰਾ ਉੱਪਰ ਚੱਲ ਕੇ ਅਨੇਕਾਂ ਕੁਰਬਾਨੀਆਂ ਦਿੱਤੀਆਂ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਖਾਲਸਾ ਸਾਜਿਆ, ਖਾਲਸਾ ਸਾਜਣ ਮੌਕੇ ਇਸ ਸੰਦੇਸ਼ ਦਿੱਤਾ ਕਿ ਮੇਰਾ ਖਾਲਸਾ ਦੁਨੀਆ ਤੋਂ ਅਲੱਗ ਹੋਵੇਗਾ ਸਿੱਖ ਇੱਕ ਵੱਖਰੀ ਕੌਮ ਹੈ। ਇਸੇ ਧਰਤੀ ਦੇ ਉੱਪਰ ਸੰਨ 1700 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ, ਜੋ ਲੋਕ ਹੋਲੀ ਖੇਡਦੇ ਸਨ ਉਹਨਾਂ ਤੋਂ ਵੱਖਰਾ ਹੋਲਾ ਮਹੱਲਾ ਸਿੱਖਾਂ ਦਾ ਕੌਮੀ ਤਿਉਹਾਰ ਬਣਾਇਆ ਹੁਣ ਤੱਕ ਧਾਰਮਿਕ ਸਿੱਖ ਪਰੰਪਰਾਵਾਂ ਦੇ ਉੱਪਰ ਸਖਤੀ ਨਾਲ ਆਪਾ ਵਾਰ ਕੇ ਗੁਰੂ ਪਿਆਰਿਆਂ ਨੇ ਪਹਿਰਾ ਦਿੱਤਾ ਸਿੱਖ ਇਕ ਵੱਖਰੀ ਤੇ ਅੱਡਰੀ ਕੌਮ ਦੇ ਸੁਨੇਹੇ ਨੂੰ ਦੁਨੀਆ ਵਿੱਚ ਪਹੁੰਚਾਇਆ। ਹੌਲੀ ਹੌਲੀ ਸਿੱਖਾਂ ਦੇ ਹੀ ਧਾਰਮਿਕ ਜਥੇਦਾਰਾਂ ਆਗੂਆਂ ਨੇ ਅਜਿਹੀਆਂ ਚਾਲਾਂ ਚੱਲੀਆਂ ਕਿ ਜਿਹੜੀ ਸਿੱਖ ਕੌਮ ਇੱਕ ਵੱਖਰੀ ਤੇ ਅੱਡਰੀ ਕੌਮ ਦਾ ਸੁਨੇਹਾ ਦਿੰਦੀ ਸੀ ਉਸ ਨੂੰ ਵੱਖਰਾ ਨਹੀਂ ਰਹਿਣ ਦਿੱਤਾ। ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਹਨ ਜੋ ਰੋਜ਼ਾਨਾ ਵਾਪਰ ਰਹੀਆਂ ਹਨ। ਪਰ ਆਪਾਂ ਮੁੱਖ ਗੱਲਬਾਤ ਕਰਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੱਲ ਰਹੇ ਹੋਲੇ ਮਹੱਲੇ ਦੇ ਤਿਉਹਾਰ ਦੀ ਜੋ ਸਿੱਖਾਂ ਦਾ ਕੌਮੀ ਤਿਉਹਾਰ ਮੰਨਿਆ ਜਾਂਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਦੇ ਵਿੱਚ ਇਹ ਕਿਹਾ ਸੀ ਕਿ ਜੇਕਰ ਦੁਨੀਆਂ ਹੋਲੀ ਖੇਲਦੀ ਹੈ ਤਾਂ ਮੇਰਾ ਖਾਲਸਾ ਹੋਲਾ ਮਹੱਲਾ ਖੇਡਿਆ ਕਰੇਗਾ ਇਹ ਤਾਂ ਸੀ ਹੋਲੀ ਦੇ ਤਿਉਹਾਰ ਦਾ ਬਦਲ, ਅੱਜ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਦੇ ਤਿਉਹਾਰ ਨੂੰ ਦੇਖਦੇ ਹਾਂ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨਾਂ ਧਾਰਮਿਕ ਸੂਰਬੀਰ ਯੋਧਿਆਂ ਤੇ ਧਾਰਮਿਕ ਆਗੂਆਂ ਦੀਆਂ ਗੱਲਾਂ ਨੂੰ ਰੱਦ ਕਰਕੇ ਮੁੜ ਫੇਰ ਉਹੀ ਗਲਤੀਆਂ ਕਰ ਰਹੇ ਹਾਂ ਜਿਸ ਤੋਂ ਗੁਰੂ ਨੇ ਵਰਜਿਆ ਸੀ। ਪਿਛਲੇ ਦੋ ਕੁ ਦਹਾਕਿਆਂ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੋਲੇ ਮਹੱਲੇ ਦੇ ਮੌਕੇ ਇਹ ਦੇਖ ਕੇ ਬੜਾ ਮਨ ਦੁਖੀ ਹੁੰਦਾ ਹੈ ਕਿ ਜਿਹੜੀ ਹੋਲੀ ਦੇ ਰੰਗ ਤੋਂ ਗੁਰੂ ਨੇ ਸਾਨੂੰ ਵਰਜਿਆ ਸੀ ਅੱਜ ਅਸੀਂ ਫਿਰ ਉਸੇ ਹੋਲੀ ਦੇ ਦੁਨਿਆਵੀ ਰੰਗਾਂ ਦੇ ਵਿੱਚ ਰੰਗ ਕੇ ਦੁਨੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ। ਆਮ ਨੌਜਵਾਨ ਬੇਸਮਝ ਮੰਡੀਰ ਨੂੰ ਤਾਂ ਅਸੀਂ ਸਮਝ ਸਕਦੇ ਹਾਂ ਕਿ ਇਹ ਗੁਰੂ ਆਸ਼ੇ ਤੋਂ ਬੇਮੁਖ ਜਾਣ ਹਨ ਪਰ ਜਿਹੜੇ ਆਪਣੇ ਆਪ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਨਹਿੰਗ ਸਿੰਘ, ਟਕਸਾਲਾਂ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਮੁਖੀ ਕਿਵੇਂ ਰੰਗ ਸੁੱਟ ਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਹਨ ਮੈਨੂੰ ਤਾਂ ਹੀ ਸਮਝ ਨਹੀਂ ਆ ਰਹੀ। ਇੱਕ ਗੱਲ ਹੋਰ ਦੇਖੀ ਹੈ ਕਿ ਅੱਜ ਕੱਲ ਪਖੰਡੀ ਬਾਬਿਆਂ ਦੀ ਭਰਮਾਰ ਹੈ ਜਣਾ ਖਣਾ ਹੀ ਘੋੜੇ ਉੱਤੇ ਸਵਾਰ ਹੋ ਕੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜਿਹਾ ਰੂਪ ਬਣਾ ਕੇ ਵਿਚਰਦਾ ਹੈ ਤੇ ਹੋਲੇ ਦੇ ਉੱਪਰ ਆਪ ਖੁਦ ਤਾਂ ਰੰਗ ਸੰਗਤਾਂ ਉੱਤੇ ਸੁੱਟਦਾ ਹੈ ਤੇ ਅੱਗੋਂ ਇਹਨਾਂ ਬਾਬਿਆਂ ਦੇ ਅੰਨੇ ਭਗਤ ਬਾਬਿਆਂ ਉੱਪਰ ਰੰਗ ਸੁੱਟਦੇ ਹੋਏ ਗੁਰੂ ਦੀਆਂ ਖੁਸ਼ੀਆਂ ਦੇ ਜੈਕਾਰੇ ਲਾਉਂਦੇ ਹਨ। ਮੈਨੂੰ ਇਹੀ ਸਮਝ ਨਹੀਂ ਆ ਰਹੀ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਸਿੱਖ ਕੌਮ ਨੂੰ ਵੱਖਰਾ ਤੇ ਅੱਡਰਾ ਰਹਿਣ ਦਾ ਸੁਨੇਹਾ ਦਿੱਤਾ ਸੀ ਇਹ ਅੱਜ ਦੇ ਪਖੰਡੀ ਧਾਰਮਿਕ ਬਾਬੇ ਆਪਣੇ ਆਪ ਹੀ ਗੁਰੂ ਦੇ ਹੁਕਮਾਂ ਤੋਂ ਬਾਹਰ ਜਾ ਕੇ ਆਪਣਾ ਤਾਂ ਜਲੂਸ ਕੱਢ ਹੀ ਰਹੇ ਹਨ ਸਮੁੱਚੀ ਕੌਮ ਦਾ ਵੀ ਜਲੂਸ ਕਢਵਾ ਰਹੇ ਹਨ ਜਿਸ ਦਾ ਸੁਨੇਹਾ ਦੁਨੀਆਂ ਵਿੱਚ ਬਹੁਤ ਗਲਤ ਜਾਂਦਾ ਹੈ। ਗੁਰੂ ਹੀ ਸੁਮੱਤ ਬਖਸ਼ਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਸਿੱਧ ਗਾਇਕ ਨੀਲੂ ਕਾਸਿਮਪੁਰੀ ਦਾ ਸ੍ਰੀ ਅਨੰਦਪੁਰ ਸਾਹਿਬ “ਹੋਲਾ ਮੁਹੱਲਾ” ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ
Next article* ਮਾਤਾ ਜੀ ਵਲੋਂ ਅਸੀਸਾਂ *