HOME ‘‘ਇੱਕ ਸ਼ਾਮ ਗ਼ਜ਼ਲ ਦੇ ਨਾਮ” ਅਤੇ ਸਨਮਾਨ ਪ੍ਰੋਗਰਾਮ ਵਿਰਾਸਤ-ਏ-ਖਾਲਸਾ ਵਿਖੇ 17 ਮਈ...

‘‘ਇੱਕ ਸ਼ਾਮ ਗ਼ਜ਼ਲ ਦੇ ਨਾਮ” ਅਤੇ ਸਨਮਾਨ ਪ੍ਰੋਗਰਾਮ ਵਿਰਾਸਤ-ਏ-ਖਾਲਸਾ ਵਿਖੇ 17 ਮਈ ਨੂੰ, ਐਸ ਪੀ ਅਰਵਿੰਦ ਮੀਨਾ ਅਤੇ ਸ. ਜੁਝਾਰ ਸਿੰਘ ਟਾਈਗਰ ਵਲੋਂ ਪੋਸਟਰ ਜਾਰੀ

3
* ਹਰਜੋਤ ਸਿੰਘ ਬੈਂਸ (ਸਿੱਖਿਆ ਮੰਤਰੀ ਪੰਜਾਬ) ਮੁੱਖ ਮਹਿਮਾਨ, ਸ. ਜੁਝਾਰ ਸਿੰਘ ਟਾਈਗਰ, ਸ. ਮਲਕੀਤ ਸਿੰਘ ਰੌਣੀ ਅਤੇ ਸੁੱਖੀ ਬੱਲ ਵਿਸ਼ੇਸ਼ ਮਹਿਮਾਨ ਵਜੋਂ ਕਰਨਗੇ ਸ਼ਮੂਲੀਅਤ

ਸ਼੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)  ( ਸੰਜੀਵ ਧਰਮਾਣੀ ) ਆਸਰਾ ਫਾਊਂਡੇਸ਼ਨ(ਰਜਿ:) ਸ਼੍ਰੀ ਅਨੰਦਪੁਰ ਸਾਹਿਬ ਅਤੇ ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਾਂ – ਬੋਲੀ ਪੰਜਾਬੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਸੰਗੀਤਕ ਪ੍ਰੋਗਰਾਮ ‘‘ਇੱਕ ਸ਼ਾਮ ਗ਼ਜ਼ਲ ਦੇ ਨਾਮ” 17 ਮਈ 2026 ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋਂ ਰਾਤ 7 ਵਜੇ ਤੱਕ ਵਿਰਾਸਤ-ਏ-ਖਾਲਸਾ (ਆਡੀਟੋਰੀਅਮ) ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸਦਾ ਪੋਸਟਰ ਅੱਜ ਐਸ ਪੀ ਅਰਵਿੰਦ ਮੀਨਾ ਅਤੇ ਸ. ਜੁਝਾਰ ਸਿੰਘ ਟਾਈਗਰ ਵਲੋਂ ਜਾਰੀ ਕੀਤਾ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਪ੍ਰਬੰਧਕ ਦਵਿੰਦਰਪਾਲ ਸਿੰਘ, ਜਸਦੀਪ ਸਿੰਘ ਧਾਰੀਵਾਲ ਅਤੇ ਰਾਜ ਘਈ ਨੇ ਦੱਸਿਆ ਕਿ ਮਾਂ – ਬੋਲੀ ਪੰਜਾਬੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਗਜ਼ਲ ਪ੍ਰੋਗਰਾਮ ਵਿੱਚ ਜਿੱਥੇ ਪ੍ਰਸਿੱਧ ਗਜ਼ਲ ਗਾਇਕ ਸੁਨੀਲ ਡੋਗਰਾ ਸਰੋਤਿਆਂ ਦੇ ਰੂ-ਬ-ਰੂ ਹੋਣਗੇ ਉੱਥੇ ਹੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੌਂ ਸ਼ਮੂਲੀਅਤ ਕਰਨਗੇ। ਉੱਥੇ ਹੀ ਸ. ਜੁਝਾਰ ਸਿੰਘ ਟਾਈਗਰ ਵਰਲਡ ਸਲੈਪ ਚੈਂਪੀਅੰਨ, ਸ. ਮਲਕੀਤ ਸਿੰਘ ਰੌਣੀ ਪ੍ਰਸਿੱਧ ਫਿਲਮ ਅਦਾਕਾਰ ਅਤੇ ਮਾਉੰਟ ਐਮਾ ਡਬਲੰਮ ਦੀ ਛੋਟੀ ਨੂੰ ਸਰ ਕਰਨ ਵਾਲੀ ਪੰਜਾਬੀ ਔਰਤ ਸੁੱਖੀ ਬੱਲ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਇਸ ਮੌਕੇ ਸ. ਤੇਗਬੀਰ ਸਿੰਘ (ਜਿਸਨੇ ਛੋਟੀ ਉਮਰ ਵਿਚ ਉੱਚੀਆਂ ਚੋਟੀਆਂ ਤੇ  ਪਹੁੰਚਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਤੇ ਮਾਊਂਟ ਕਿਲਿਮੰਜਾਰੋ ਸਰ ਕਰਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਰੋਹੀ ਬਣਿਆ) ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਨਵੀਨ ਕੁਮਾਰ, ਜਗਜੀਤ ਸਿੰਘ, ਨਵਜੀਤ ਸਿੰਘ, ਅੰਕੁਸ਼ ਕੁਮਾਰ, ਮਾਸਟਰ ਸੰਜੀਵ ਧਰਮਾਣੀ, ਸਤਿੰਦਰਪਾਲ ਸਿੰਘ, ਅਜੇ ਕੁਮਾਰ, ਦੁਰੋਹੀਂਨ ਘਈ, ਧੀਰਜ ਘਈ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ( ਕਾਵਿ ਮਿਲਣੀ ) ਸੰਵਾਦ ਤੇ ਕਵਿਤਾ ਦਾ ਸੁਚੱਜਾ ਸੁਮੇਲ ਹੋ ਨਿੱਬੜਿਆ “
Next articleਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10 ਵੀਂ ਦੇ ਨਤੀਜੇ ਚ ਐਮੀਨੈਂਸ ਸਕੂਲ ਮੋਰਿੰਡਾ ਦੀ ਵਿਦਿਆਰਥਣ ਸੁਖਮਨੀ ਕੌਰ ਨੇ 96.46% ਅੰਕ ਲੈ ਕੇ 18ਵਾਂ ਨੰਬਰ ਕੀਤਾ ਹਾਂਸਲ