HOME ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10 ਵੀਂ ਦੇ ਨਤੀਜੇ ਚ ਐਮੀਨੈਂਸ...

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10 ਵੀਂ ਦੇ ਨਤੀਜੇ ਚ ਐਮੀਨੈਂਸ ਸਕੂਲ ਮੋਰਿੰਡਾ ਦੀ ਵਿਦਿਆਰਥਣ ਸੁਖਮਨੀ ਕੌਰ ਨੇ 96.46% ਅੰਕ ਲੈ ਕੇ 18ਵਾਂ ਨੰਬਰ ਕੀਤਾ ਹਾਂਸਲ

4
ਮੋਰਿੰਡਾ   (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਮੈਟ੍ਰਿਕ ਪ੍ਰੀਖਿਆ ਦੇ ਨਤੀਜੇ ਵਿੱਚ ਸੂਬੇਦਾਰ ਮੇਵਾ ਸਿੰਘ ਸਕੂਲ ਆਫ਼ ਐਮੀਨੈਂਸ ਮੋਰਿੰਡਾ ਦੀ ਵਿਦਿਆਰਥਣ ਸੁਖਮਨੀ ਕੌਰ ਨੇ 627 (96.46%)ਅੰਕ ਲੈਕੇ ਮੈਰਿਟ ਵਿੱਚ ਥਾਂ ਬਣਾਈ ਹੈ। ਉਸ ਨੇ ਪੰਜਾਬ ਭਰ ਵਿੱਚੋਂ 18 ਵਾਂ ਰੈਂਕ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕਾ ਪਾਇਲ ਜੈਨ ਨੇ ਦੱਸਿਆ ਕਿ ਜਦੋਂ ਸਕੂਲ ਵਿੱਚ ਉਪਰੋਕਤ ਮੈਰਿਟ ਬਾਰੇ ਪਤਾ ਲੱਗਿਆ ਤਾਂ ਸਾਰੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਸਟਾਫ਼ ਦੇ ਕੁੱਝ ਮੈਂਬਰਾਂ ਦਾ ਇੱਕ ਵਫਦ ਮਨਦੀਪ ਕੌਰ, ਸਿਮਰਨਜੀਤ ਕੌਰ ਭੱਲਾ ਅਤੇ ਪਾਇਲ ਜੈਨ ਦੀ ਅਗਵਾਈ ਵਿੱਚ ਵਿਦਿਆਰਥਣ ਸੁਖਮਨੀ ਕੌਰ ਨੂੰ ਵਧਾਈ ਦੇਣ ਉਹਨਾਂ ਦੇ ਘਰ ਪਿੰਡ ਨੋਗਾਵਾਂ ਵਿਖ਼ੇ ਪਹੁੰਚਿਆ.। ਐਸ ਮੌਕੇ ਬੱਚੀ ਸੁਖਮਨੀ ਕੌਰ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਦਾ ਸਿਹਰਾ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਵਰਿੰਦਰਜੀਤ ਕੌਰ, ਸਮੂਹ ਦੇ ਮਿਹਨਤੀ ਸਟਾਫ਼ ਅਤੇ ਉਸ ਦੇ ਮਾਤਾ ਪਿਤਾ ਨੂੰ ਜਾਂਦਾ ਹੈ। ਸਕੂਲ ਦੀ ਇਸ ਪ੍ਰਾਪਤੀ ਤੇ ਬਲਾਕ ਨੋਡਲ ਅਫ਼ਸਰ ਸੁਰਿੰਦਰ ਕੁਮਾਰ ਘਈ,ਬਲਾਕ ਰਿਸੋਰਚ ਪਰਸਨ ਅਜੇ ਅਰੋੜਾ, ਚੰਦਰ ਸ਼ੇਖਰ ਅਤੇ ਸਾਬਕਾ ਬੀ ਐਮ ਜਸਬੀਰ ਸਿੰਘ ਸ਼ਾਂਤਪੁਰੀ ਨੇ ਮੁਬਾਰਕਬਾਦ ਦਿੰਦਿਆਂ ਬੱਚੀ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘‘ਇੱਕ ਸ਼ਾਮ ਗ਼ਜ਼ਲ ਦੇ ਨਾਮ” ਅਤੇ ਸਨਮਾਨ ਪ੍ਰੋਗਰਾਮ ਵਿਰਾਸਤ-ਏ-ਖਾਲਸਾ ਵਿਖੇ 17 ਮਈ ਨੂੰ, ਐਸ ਪੀ ਅਰਵਿੰਦ ਮੀਨਾ ਅਤੇ ਸ. ਜੁਝਾਰ ਸਿੰਘ ਟਾਈਗਰ ਵਲੋਂ ਪੋਸਟਰ ਜਾਰੀ
Next articleਬਾਦਲਾਂ ਦੀ ਝੋਲੀ ਵਿੱਚ ਬੈਠ ਕੇ ਝੀਂਡਾ ਨੇ ਹਰਿਆਣਾ ਕਮੇਟੀ ਅਤੇ ਹਰਿਆਣੇ ਦੇ ਸਿੱਖਾਂ ਦਾ ਕੀਤਾ ਭਾਰੀ ਨੁਕਸਾਨ – ਜਥੇਦਾਰ ਮੰਡੇਬਰ