ਹਰਜੋਤ ਸਿੰਘ ਬੈਂਸ (ਸਿੱਖਿਆ ਮੰਤਰੀ ਪੰਜਾਬ) ਮੁੱਖ ਮਹਿਮਾਨ, ਸ. ਜੁਝਾਰ ਸਿੰਘ ਟਾਈਗਰ, ਸ. ਮਲਕੀਤ ਸਿੰਘ ਰੌਣੀ ਅਤੇ ਸੁੱਖੀ ਬੱਲ ਵਿਸ਼ੇਸ਼ ਮਹਿਮਾਨ ਵਜੋਂ ਕਰਨਗੇ ਸ਼ਮੂਲੀਅਤ
ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਸੰਜੀਵ ਧਰਮਾਣੀ ) ਆਸਰਾ ਫਾਊਂਡੇਸ਼ਨ(ਰਜਿ:) ਸ਼੍ਰੀ ਅਨੰਦਪੁਰ ਸਾਹਿਬ ਅਤੇ ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਾਂ ਬੋਲੀ ਪੰਜਾਬੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਕ ਸੰਗੀਤਕ ਪ੍ਰੋਗਰਾਮ ‘‘ਇਕ ਸ਼ਾਮ ਗ਼ਜ਼ਲ ਦੇ ਨਾਮ” ਅੱਜ 17 ਮਈ ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋਂ ਰਾਤ 7 ਵਜੇ ਤੱਕ ਵਿਰਾਸਤ-ਏ-ਖਾਲਸਾ (ਆਡੀਟੋਰੀਅਮ) ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਪ੍ਰਬੰਧਕ ਦਵਿੰਦਰਪਾਲ ਸਿੰਘ, ਜਸਦੀਪ ਸਿੰਘ ਧਾਰੀਵਾਲ ਅਤੇ ਰਾਜ ਘਈ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਗਜ਼ਲ ਪ੍ਰੋਗਰਾਮ ਵਿਚ ਜਿੱਥੇ ਪ੍ਰਸਿੱਧ ਗਜ਼ਲ ਗਾਇਕ ਸੁਨੀਲ ਡੋਗਰਾ ਸਰੋਤਿਆਂ ਦੇ ਰੂ-ਬ-ਰੂ ਹੋਣਗੇ ਉੱਥੇ ਹੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੌਂ ਸ਼ਮੂਲੀਅਤ ਕਰਨਗੇ ਉਥੇ ਹੀ ਸ. ਜੁਝਾਰ ਸਿੰਘ ਟਾਈਗਰ ਵਰਲਡ ਸਲੈਪ ਚੈਂਪੀਅੰਨ, ਸ. ਮਲਕੀਤ ਸਿੰਘ ਰੌਣੀ ਪ੍ਰਸਿੱਧ ਫਿਲਮ ਅਦਾਕਾਰ ਅਤੇ ਮਾਉੰਟ ਐਮਾ ਡਬਲੰਮ ਦੀ ਛੋਟੀ ਨੂੰ ਸਰ ਕਰਨ ਵਾਲੀ ਸੁੱਖੀ ਬੱਲ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਇਸ ਮੌਕੇ ਸ. ਤੇਗਬੀਰ ਸਿੰਘ (ਜਿਸਨੇ ਛੋਟੀ ਉਮਰ ਵਿਚ ਉੱਚੀਆਂ ਚੋਟੀਆਂ ਤੇ ਪਹੁੰਚਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਤੇ ਮਾਊਂਟ ਕਿਲਿਮੰਜਾਰੋ ਸਰ ਕਰਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਰੋਹੀ ਬਣਿਆ) ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਗ਼ਜ਼ਲ ਗਾਇਕ ਸੁਨੀਲ ਡੋਗਰਾ, ਸਰਬਜੀਤ ਸਿੰਘ ਰੈਣੂ, ਨਵੀਨ ਕੁਮਾਰ, ਅੰਕੁਸ਼ ਕੁਮਾਰ, ਸਤਿੰਦਰਪਾਲ ਸਿੰਘ, ਦੁਰੋਹੀਂਨ ਘਈ, ਧੀਰਜ ਘਈ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


