ਇੱਕ ਸ਼ਾਮ ਬੱਚਿਆਂ ਦੇ ਨਾਮ  ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ   21ਵੀਂ ਸਦੀ ਵਿੱਚ ਬੱਚਿਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ – ਪੈੰਥਰ 

ਕਪੂਰਥਲਾ , 12 ਅਗਸਤ (ਕੌੜਾ)- ਪਿੰਡ ਪਾਜੀਆਂ ਵਿਖੇ ਇੱਕ ਸ਼ਾਮ ਬੱਚਿਆਂ ਦੇ ਨਾਮ  ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਦੀ ਪ੍ਰਧਾਨਗੀ ਸਰਪੰਚ ਬੀਬੀ ਭਜਨ ਕੌਰ, ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਸੁਸਾਇਟੀ ਰਜਿ.  ਰੇਲ ਕੋਚ ਫੈਕਟਰੀ ਕਪੂਰਥਲਾ ਦੇ ਜਨਰਲ ਸਕੱਤਰ  ਧਰਮਪਾਲ ਪੈਂਥਰ,  ਬਾਮਸੇਫ਼ ਕਨਵੀਨਰ ਹਲਕਾ ਸੁਲਤਾਨਪੁਰ ਦੇ ਕਸ਼ਮੀਰ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਸੁਲਤਾਨਪੁਰ ਲੋਧੀ ਤੇ ਜਸਵੰਤ ਸਿੰਘ ਬੁਸੋਵਾਲ ਆਦਿ ਨੇ ਸਾਂਝੇ ਤੌਰ ਤੇ ਕੀਤੀ । ਸਟੇਜ ਸੰਚਾਲਨ ਦੀ ਭੂਮਿਕਾ ਸਮਾਜ ਸੇਵੀ ਬਲਵਿੰਦਰ ਪਾਜੀਆਂ ਨੇ ਬਾਖੂਬੀ ਨਿਭਾਉਂਦੇ ਹੋਏ ਕਿਹਾ ਕਿ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਅਹੁਦੇਦਾਰਾਂ  ਨੇ ਬੱਚਿਆਂ ਨੂੰ ਸਿੱਖਿਆ ਦੇ ਅਹਿਮ ਵਿਸ਼ੇ ਬਾਰੇ ਜਾਣੂ ਕਰਵਾਉਣ ਲਈ ਵਿਚਾਰ ਗੋਸ਼ਟੀ  ਦਾ ਆਯੋਜਨ ਕਰਨਾ  ਬਹੁਤ ਹੀ ਲਾਹੇਵੰਦ ਹੈ।
ਬੱਚਿਆਂ ਦੇ ਰੂ ਬ ਰੂ ਹੁੰਦੇ ਹੋਏ ਧਰਮ ਪਾਲ ਪੈਂਥਰ ਨੇ  ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਉਹ ਦੇਸ਼ ਅਤੇ ਸਮਾਜ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ । 21ਵੀਂ ਸਦੀ ਵਿੱਚ ਬੱਚਿਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਸਿੱਖਿਆ ਤੋਂ ਬਿਨਾਂ ਕੋਈ ਵੀ ਮਨੁੱਖ ਤਰੱਕੀ ਨਹੀਂ ਕਰ ਸਕਦਾ। ਬਾਬਾ ਸਾਹਿਬ ਡਾ: ਅੰਬੇਡਕਰ ਨੇ ਸਾਨੂੰ ਪਹਿਲਾ ਮੂਲ ਮੰਤਰ ਸਿੱਖਿਆ ਦਾ ਹੀ ਦਿੱਤਾ ਹੈ। ਸਿੱਖਿਆ ਜਿੱਥੇ ਸਾਨੂੰ ਰੁਜ਼ਗਾਰ ਅਤੇ ਕਾਰੋਬਾਰ ਕਰਨ ਲਈ ਪ੍ਰੇਰਿਤ ਕਰਦੀ ਹੈ, ਉੱਥੇ ਇਹ ਸਾਨੂੰ ਚੰਗੇ ਸੰਸਕਾਰ ਅਤੇ ਨੈਤਿਕਤਾ ਵੀ ਸਿਖਾਉਂਦੀ ਹੈ। ਸਕੂਲੀ ਕਿਤਾਬਾਂ ਦੇ ਨਾਲ-ਨਾਲ ਸਾਨੂੰ ਸਮਾਜ ਸੁਧਾਰਕ ਮਹਾਪੁਰਖਾਂ ਦੇ ਜੀਵਨ ਅਤੇ ਮਿਸ਼ਨ ਨਾਲ ਸਬੰਧਤ ਪੁਸਤਕਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਅੰਬੇਡਕਰ ਸੰਸਾਰ ਵਿੱਚ ਜੇਕਰ ਗਿਆਨ ਦਾ ਪ੍ਰਤੀਕ ਬਣਿਆ ਤਾਂ ਉਹ ਕਿਤਾਬਾਂ ਕਰਕੇ ਬਣਿਆ। ਸਾਨੂੰ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਤੋਂ ਸਿੱਖਣ ਦੀ ਲੋੜ ਹੈ।
ਇਸ ਮੌਕੇ ਪਿ੍ੰਸੀਪਲ ਗੁਰਬਚਨ ਸਿੰਘ ਅਤੇ ਕਨਵੀਨਰ ਕਸ਼ਮੀਰ ਸਿੰਘ ਨੇ ਇੱਕ ਸੁਰ ‘ਚ ਕਿਹਾ ਕਿ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਨੌਕਰੀ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰੇ | ਪਰ ਇਸ ਮੁਕਾਮ ਤੱਕ ਪਹੁੰਚਣ ਲਈ ਸਾਨੂੰ ਪੜ੍ਹਾਈ ਵੱਲ ਉਚੇਚਾ ਧਿਆਨ ਦੇਣਾ ਪਵੇਗਾ। ਅੱਜ ਦੇ ਤਕਨੀਕੀ ਯੁੱਗ ਵਿੱਚ ਉਹੀ ਬੱਚਾ ਕਾਮਯਾਬ ਹੋਵੇਗਾ ਜੋ ਪੜ੍ਹਾਈ ਕਰੇਗਾ। ਬਾਬਾ ਸਾਹਿਬ ਨੇ ਕਿਹਾ ਸੀ ਕਿ ਵਿੱਦਿਆ ਸ਼ੇਰਨੀ ਦਾ ਦੁੱਧ ਹੈ, ਜੋ ਇਸ ਨੂੰ ਪੀਵੇਗਾ ਉਹ ਗਰਜੇਗਾ। ਇਸ ਮੌਕੇ ਸਰਪੰਚ ਬੀਬੀ ਭਜਨ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਹਰ ਮਨੁੱਖ ਲਈ ਜ਼ਰੂਰੀ ਹੈ, ਅਸੀਂ ਪੜ੍ਹ-ਲਿਖ ਕੇ ਆਪਣੇ ਹੱਕਾਂ ਬਾਰੇ ਜਾਣੂ ਕਰਵਾਉਂਦੇ ਹਾਂ ਅੱਜ ਪੰਜਾਬ ਵਿੱਚ ਨਸ਼ਾ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ ਨਾਲ ਪੜ੍ਹਾਈ ਕਰਨਦੀ ਅਤਿ ਜਰੂਰਤ ਹੈ। ਸੋਸਾਇਟੀ ਵਲੋਂ ਬਾਬਾ ਸਾਹਿਬ ਜੀ ਦੇ ਬਾਰੇ ਪੁਸਤਕ ਸੁਨੇਹਾ ਬਾਬਾ  ਸਾਹਿਬ ਦੇ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਵਿਚਾਰ ਚਰਚਾ ਵਿੱਚ ਬੇਟੀ ਸਿਮਰਨਜੀਤ ਕੌਰ, ਅਰਚਨਾ, ਜਨਤ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਨੂੰ ਸਫਲ ਬਣਾਉਣ ਵਿੱਚ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਰਾਜ, ਮਨੀਮ ਬਲਵਿੰਦਰ ਸਿੰਘ, ਮੇਜਰ ਸਿੰਘ, ਜੀਤ ਲਾਲ, ਦਰਸ਼ਨ ਲਾਲ, ਕੇਵਲ ਸਿੰਘ, ਆਤਮ ਸਿੰਘ, ਗੁਰਨਾਮ ਸਿੰਘ ਹੈੱਡ ਗ੍ਰੰਥੀ, ਹਰਮੇਸ਼ ਮੇਸ਼ੀ ਅਤੇ ਗੌਰਵ ਆਦਿ ਨੇ ਅਹਿਮ ਭੂਮਿਕਾ ਨਿਭਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਹੋਦਿਆ ਸਾਇੰਸ ਮੇਕਿੰਗ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਸਕੂਲ ਤੀਜੇ ਸਥਾਨ `ਤੇ ਰਿਹਾ
Next article23 ਨੂੰ ਪਿੰਡ ਖਡਿਆਲ ਵਿਖੇ ਹੋਣ ਵਾਲੇ ਟੂਰਨਾਮੈਂਟ ਦਾ  ਵਿੱਤ ਮੰਤਰੀ ਐਡਵੋਕੇਟ ਚੀਮਾ ਨੇ ਪੋਸਟਰ ਰੀਲੀਜ਼ ਕੀਤਾ