ਟੇ੍ਰਨਿੰਗ ਦਾ ਮੁੱਖ ਉਦੇਸ਼ ਸਮੇਂ ਨਾਲ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ – ਵਾਲੀਆ
ਕਪੂਰਥਲਾ ( ਕੌੜਾ )-ਸਿੱਖਿਆ ਵਿਭਾਗ ਪੰਜਾਬ ਵਲ੍ਹੋਂ ਜਾਰੀ ਹਿਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਕਾਮਰਸ ਲੈਕਚਰਾਰਜ਼ ਦਾ ਇਕ ਰੋਜਾਂ ਸੈਮੀਨਾਰ ਕਪੂਰਥਲਾ ਦੇ ਸਕੂਲ ਆਫ ਐਮੀਨੈਂਸ ਵਿਖੇ ਲਗਾਇਆ ਗਿਆ।ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਮੇਂ ਅਨੁਸਾਰ ਵਿਸ਼ਿਆਂ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਲਾਗੂ ਕਰਨਾ ਅਤੇ ਅੋਖੇ ਵਿਿਸ਼ਆ ਨੂੰ ਕਿਵੇਂ ਸੋਖਾ ਕਰਕੇ ਪਵਾਇਆ ਜਾਵੇ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।ਰਿਸੋਰਸ ਪਰਸਨ ਪੰਕਜ ਧੀਰ ਨੇ ਬਿਜਨਸ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਤਬਦੀਲੀਆਂ ਅਤੇ ਖੋਜਾਂ ਉੱਪਰ ਵਿਸਥਾਰਪੂਰਵਕ ਚਾਨਣ ਪਾਇਆ ਅਤੇ ਰਿਸੋਰਸ ਪਰਸਨ ਦਵਿੰਦਰ ਸਿੰਘ ਵਾਲੀਆ ਨੇ ਅਕਾਉਂਟੈਸੀ ਦੇ ਖੇਤਰ ਵਿੱਚ ਵਿਕਸਿਤ ਹੋ ਰਹੇ ਨਵੇਂ ਸੰਕਲਪ ਅਤੇ ਖੋਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ।ਸੈਮੀਨਾਰ ਦੋਰਾਨ ਅਧਿਆਪਕਾਂ ਵਲ੍ਹੋਂ ਨਵੀਆਂ ਖੋਜਾਂ ਅਤੇ ਤਬਦੀਲੀਆਂ ਬਾਰੇ ਰਿਸੋਰਸ ਪਰਸਨਜ਼ ਤੋਂ ਆਪਣੇ ਸ਼ੰਂਕੇ ਦੂਰ ਕੀਤੇ।ਇਸ ਮੌਕੇ ਹੋਰਨਾਂ ਤੋਭ ਇਲਾਵਾ ਸਰਵ ਸ਼੍ਰੀ ਗੁਰਪ੍ਰੀਤ ਸਿੰਘ,ਰਕੇਸ਼ ਜੋਲੀ,ਮੋਨਿਕਾ ਬਤਰਾ,ਗੀਤਾ ਸ਼ਰਮਾਂ,ਕੰਚਨ ਪ੍ਰਭਾ, ਮਨਜੀਤ ਸਿੰਘ , ਪਵਿੱਤਰ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly