ਡੇਢ ਦਰਜਨ ਪ੍ਰਾਣੀਆਂ ਨੇ ਕੀਤਾ ਅੰਮਿ੍ਤ ਪਾਨ, ਅੰਮਿ੍ਤ ਅਭਿਲਾਖੀ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਸੰਗਤਾਂ  ਫਿਲੌਰ,

 ਅੱਪਰਾ (ਜੱਸੀ)– ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮਿ੍ਤ ਅਭਿਲਾਖੀ ਮਾਰਚ ਮੌਕੇ ਡੇਢ ਦਰਜਨ ਪ੍ਰਾਣੀਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮਿ੍ਤ ਪਾਨ ਕੀਤਾ | ਮਾਰਚ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਅੱਪਰਾ ਵਿਖੇ ਦੀਵਾਨ ਸਜਾਇਆ ਗਿਆ | ਜਿਸ ਵਿੱਚ ਭਾਈ ਮਨਜੀਤ ਸਿੰਘ ਫਗਵਾੜੇ ਵਾਲਿਆਂ ਨੇ ਰਾਸ-ਭਿਨ੍ਹਾਂ ਕੀਰਤਨ ਕੀਤਾ ਅਤੇ ਗੁਰਮਤਿ ਵਿਚਾਰਾਂ ਕੀਤੀਆਂ | ਉਪਰੰਤ ਅੰਮਿ੍ਤ ਅਭਿਲਾਖੀ ਮਾਰਚ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਈ ਰਵਾਨਾ ਹੋਈਆਂ | ਇਸ ਮੌਕੇ ਚਾਹ ਤੇ ਸੈਂਡਵਿਚ ਦਾ ਲੰਗਰ ਵੀ ਲਗਾਇਆ ਗਿਆ | ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਖ਼ਤ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਜੀ ਨੇ ਜਥੇ ਨੂੰ ਜੀ ਆਇਆਂ ਆਖਦਿਆਂ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਨੂੰ ਸਨਮਾਨਿਤ ਕੀਤਾ ਅਤੇ ਅੰਮਿ੍ਤ ਪਾਨ ਕਰਨ ਆਈਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ | ਭਾਈ ਦਲਵਿੰਦਰ ਸਿੰਘ ਅੱਪਰਾ ਨੇ ਗਿਆਨੀ ਗੁਰਭੇਜ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਸਬ ਆਫ਼ਿਸ ਸ੍ਰੀ ਅਨੰਦਪੁਰ, ਭਾਈ ਰਵਿੰਦਰ ਸਿੰਘ ਜਰਮਨੀ ਅਤੇ ਪਰਮਜੀਤ ਸਿੰਘ ਭਾਰਟਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ | ਇਸ ਮੌਕੇ ਅਮਰੀਕ ਸਿੰਘ ਪਾਲ ਨੌ, ਮਨਜੀਤ ਸਿੰਘ ਛੋਕਰਾਂ, ਪ੍ਰਭਜੋਤ ਸਿੰਘ ਮੰਡੀ, ਅਵਤਾਰ ਸਿੰਘ ਮੰਡੀ, ਹਰਜਿੰਦਰ ਸਿੰਘ ਸੀਹਰਾ,  ਗੁਰਜੀਤ ਸਿੰਘ ਸਮਰਾੜੀ, ਹਰਜੀਤ ਸਿੰਘ ਢਿਲੋਂ, ਮਨਵੀਰ ਸਿੰਘ ਰੁੜਕਾ ਖੁਰਦ, ਭਾਈ ਸਤਨਾਮ ਸਿੰਘ ਰੁੜਕਾ, ਸਤਵਿੰਦਰ ਸਿੰਘ ਬੜਾ ਪਿੰਡ, ਸਤਨਾਮ ਸਿੰਘ ਸੰਧੂ, ਤੀਰਥ ਸਿੰਘ ਮੈਂਗੜਾ, ਵਰਿੰਦਰ ਸਿੰਘ ਛੋਕਰਾਂ, ਸੁਰਜੀਤ ਸਿੰਘ ਸਮਰਾੜੀ ਅਤੇ ਦਲਜੀਤ ਸਿੰਘ ਰਹਿਪਾ ਆਦਿ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਚਾਇਤੀ ਜ਼ਮੀਨ ‘ਚ ਸਥਿਤ ਪੁਰਾਣੀ ਸਰਾਂ ‘ਚ ਬਣੀ ਹੋਈ ਸਰਕਾਰੀ ਡਿਸਪੈਂਸਰੀ ਤੇ ਲਾਇਬ੍ਰੇਰੀ ਵਾਲੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਗੇਟ ਲਗਾਉਣ ਦੇ ਖਿਲਾਫ਼ ਉੱਚ ਅਧਿਕਾਰੀਆਂ ਨੂੰ  ਦਿੱਤੀ ਲਿਖਤੀ ਸ਼ਿਕਾਇਤ
Next articleSAMAJ WEEKLY = 26/04/2024