ਅੰਗਰੇਜਾਂ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਦੇ ਆਧਾਰ ਤੇ ਹੋਈ ਦੇਸ਼ ਦੀ ਵੰਡ-ਸੰਜੈ ਨਿਰਮਲ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੁੰ ਇਕ ਧਾਗੇ ਵਿਚ ਪਿਰੋਣ ਦਾ ਕੰਮ ਕਰ ਰਹੇ-ਖੋਜੇਵਾਲ
ਕਪੂਰਥਲਾ (ਕੌੜਾ)- ਸੋਮਵਾਰ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਤੇ ਭਾਜਪਾ ਐਸਸੀ ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸਭਰਵਾਲ,ਐਸਸੀ ਮੋਰਚਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਮਹਿੰਦਰ ਸਿੰਘ ਬਲੇਰ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਨਿਰਮਲ ਸਿੰਘ ਨਾਹਰ ਦੀ ਅਗਵਾਈ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਜਪਾ ਐਸਸੀ ਮੋਰਚਾ ਦੇ ਕੌਮੀ ਜਰਨਲ ਸਕੱਤਰ ਸੰਜੈ ਨਿਰਮਲ ਤੇ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਜੇ ਨਿਰਮਲ ਨੇ ਕਿਹਾ ਕਿ ਮੈਂ ਉਨ੍ਹਾਂ 10 ਲੱਖ ਭੈਣਾਂ-ਭਰਾਵਾਂ ਦੇ ਪ੍ਰਤੀ ਸ਼ਰਧਾ ਸੁਮਨ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਅਜ਼ਾਦੀ ਮਿਲਣ ਦੇ ਬਾਦ ਆਪਣੇ ਜੀਵਨ ਨੂੰ ਕੁਰਬਾਨ ਕੀਤ।ਦੋ ਆਦਮੀਆਂ ਦੇ ਸਪਨੇ ਨੂੰ ਸਾਕਾਰ ਕਰਣ ਲਈ ਅਤੇ ਅੰਗਰੇਜਾਂ ਦੀ ਫੂਟ ਪਾਓ ਅਤੇ ਰਾਜ ਕਰੋ ਦੀ ਨੀਤੀ ਦੇ ਆਧਾਰ ਤੇ ਦੇਸ਼ ਦਾ ਵਿਭਾਜਨ ਕੀਤਾ ਗਿਆ।ਇਸ ਮੌਕੇ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ ਨੇ ਕਿਹਾ ਕਿ ਦੇਸ਼ ਦਾ ਵਿਭਾਜਨ ਅਜਿਹੀ ਤਰਾਸਦੀ ਹੈ ਜਿਸ ਤੇ ਆਜ਼ਾਦੀ ਦੇ ਬਾਅਦ ਦਾ ਸਾਹਿਤ ਭਰਿਆ ਪਿਆ ਹੈ।ਹੁਣ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀ ਆਉਣ ਵਾਲਿਆਂ ਪੀੜੀਆਂ ਨੂੰ ਉਸ ਵਕਤ ਦੀਆਂ ਕਹਾਣੀਆਂ ਸੁਣਾਈਏ ਤਾਂਕਿ ਆਉਣ ਪੀੜੀਆਂ ਨੂੰ ਪੂਰਵਜਾਂ ਦੇ ਸੰਘਰਸ਼ ਅਤੇ ਕੁਰਬਾਨੀ ਦੇ ਬਾਰੇ ਵਿੱਚ ਜਾਣਕਾਰੀ ਹੋਵੇ।ਉਨ੍ਹਾਂਨੇ ਕਿਹਾ ਕਿ ਕਾਂਗਰਸ ਦੀ ਹੱਠਧਰਮੀ ਦੇ ਕਾਰਨ ਹੀ ਭਾਰਤ ਨੂੰ ਵਿਭਾਜਨ ਦਾ ਡਰਾਉਣਾ ਦ੍ਰਿਸ਼ ਝੇਲਣਾ ਪਿਆ ਸੀ।1947 ਵਿੱਚ ਹੋਇਆ ਦੇਸ਼ ਦਾ ਵਿਭਾਜਨ ਭਾਰਤੀ ਇਤਹਾਸ ਦਾ ਉਹ ਅਮਾਨਵੀਏ ਅਧਿਆਏ ਹੈ ਜਿਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੇਸ਼ ਦੇ ਵਿਭਾਜਨ ਬਾਅਦ ਹੋਏ ਖੂਨ-ਖਰਾਬੇ ਵਿਚ ਮਾਰੇ ਗਏ ਲੋਕਾਂ ਦੇ ਪ੍ਰਤੀ ਸ਼ਰਧਾਂਜਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਯੁਗਾਂਤਕਾਰੀ ਬਦਲਾਅ ਲਿਆਉਣ ਵਾਲਾ ਦਿਨ ਹੈ।ਸਾਲ 1947 ਵਿਚ ਅੱਜ ਦੇ ਦਿਲ ਭਾਰਤ ਦੀ ਅਜ਼ਾਦੀ ਦੀ ਪ੍ਰਕ੍ਰਿਆ ਚੱਲ ਰਹੀ ਸੀ ਤਾ ਦੂਜੇ ਪਾਸੇ ਭਾਰਤ ਮਾਤਾ ਦੀ ਛਾਤੀ ਤੇ ਲਕੀਰ ਖਿੱਚ ਦੇ ਦੇਸ਼ ਦੀ ਵੰਡ ਵੀ ਕੀਤੀ ਗਈ ਸੀ।ਦੇਸ਼ ਦੀ ਵੰਡ ਅਜਿਹੀ ਤਰਾਸਦੀ ਹੈ ਜਿਸ ਤੇ ਅਜ਼ਾਦੀ ਦੇ ਬਾਅਦ ਦਾ ਸਾਹਿਤ ਭਰਿਆ ਪਿਆ ਹੈ।ਖੋਜੇਵਾਲ ਨੇ ਵੰਡ ਦੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਡੇ ਬਜੁਰਗਾਂ ਨੇ ਗਰਦਨ ਕੱਟਾਉਣਾ ਸਹੀ ਸਮਝਿਆ ਪਰ ਧਰਮ ਬਦਲਣਾ ਨਹੀਂ।ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸਾਡੀ ਜਿਮੇਵਾਰੀ ਹੈ ਕਿ ਅਸੀਂ ਆਉਣ ਵਾਲੀ ਪੀੜੀਆਂ ਨੁੰ ਇਸ ਵੇਡੇ ਦੀਆਂ ਕਹਾਣੀਆਂ ਸੁਣਾਈਏ ਅਤੇ ਆਉਣ ਵਾਲੀਆਂ ਪੀੜੀਆਂ ਨੁੰ ਬਜੁਰਗਾਂ ਦੇ ਸੰਘਰਸ਼ ਅਤੇ ਬਲਿਦਾਨ ਦੇ ਬਾਰੇ ਜਾਣਕਾਰੀ ਹੋਵੇ।ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਐਡਵੋਕੇਟ ਪੀਯੂਸ਼ ਮਨਚੰਦਾ,ਸੂਬਾ ਕਨਵੀਨਰ ਮੈਡੀਕਲ ਸੈਲ ਡਾਕਟਰ ਰਣਵੀਰ ਕੌਸ਼ਲ,ਜ਼ਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ,ਸੂਬਾ ਕੌ ਕਨਵੀਨਰ ਸ਼ੋਸ਼ਲ ਮੀਡੀਆ ਵਿਭਾਗ ਵਿੱਕੀ ਗੁਜਰਾਲ,ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਸੱਭਰਵਾਲ,ਜ਼ਿਲ੍ਹਾ ਉਪ ਪ੍ਰਧਾਨ ਕਪੂਰਚੰਦ ਥਾਪਰ,ਜ਼ਿਲ੍ਹਾ ਸੱਕਤਰ ਬਲਵਿੰਦਰ ਸਿੰਘ,ਜ਼ਿਲ੍ਹਾ ਸਕੱਤਰ ਹਰਦੀਪ ਸਿੰਘ ਦੀਪ ਬਡਿਆਲ,ਯੂਵਾ ਮੌਰਚਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਪ੍ਰਧਾਨ ਦੋ ਕਪਿਲ ਧੀਰ,ਮੰਡਲ ਜਨਰਲ ਸਕੱਤਰ ਮੰਡਲ 2ਲੱਕੀ ਸਰਪੰਚ ਗੁਰਪਰੀਤ ਸਿੰਘ ਆਦਿ ਹਾਜ਼ਰ ਸਨ।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly