ਵਿਸ਼ਵ ਜੰਗਲਾਤ ਦਿਵਸ” ਮੌਕੇ ਵਿਸਥਾਰ ਰੇਂਜ ਲੁਧਿਆਣਾ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜਾ ਵਾਤਾਵਰਣ ਜਾਗਰੂਕਤਾ ਵਰਕਸ਼ਾਪ ਲਗਾਈ ਗਈ।

ਬਰਜਿੰਦਰ ਕੌਰ ਬਿਸਰਾਓ (ਸਮਾਜ ਵੀਕਲੀ): ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ.(ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ (ਵਿਸਥਾਰ) ਲੁਧਿਆਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛਪਾਰ (ਲੁਧਿਆਣਾ) ਵਿਖੇ ਵਿਸ਼ਵ ਜੰਗਲਾਤ ਦਿਵਸ ਮੌਕੇ ‘ਜੰਗਲ ਅਤੇ ਸਿਹਤ” ਵਿਸ਼ੇ ਸਬੰਧੀ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਮੌਕੇ ਵਿਸਥਾਰ ਰੇ਼ਜ ਦੇ ਫੀਲਡ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਵਿਸਵ ਜੰਗਲਾਤ ਦਿਵਸ ਮਨਾਉਣ ਦੀ ਸੁਰੂਆਤ, ਉਦੇਸ਼ ਅਤੇ ਜੰਗਲਾਂ ਦੀ ਅਹਿਮੀਅਤ ਸਬੰਧੀ ਪੀ.ਪੀ.ਟੀ. ਰਾਹੀਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪਿੰਸੀਪਲ ਸ੍. ਸਤਬਲਿਹਾਰ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਸਕੂਲ ਦੀ ਸਰਪ੍ਰਸਤੀ ਵਿੱਚ ਬਣਾਏ ਮਿੰਨੀ ਜੰਗਲ ਵਿੱਚ ਟਾਹਲੀ ਦਾ ਰਾਜ ਰੁੱਖ ਲਗਾ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਸੰਭਾਲਣ ਲਈ ਪੇ੍ਰਿਤ ਕੀਤਾ।ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੇ “ਜੰਗਲ ਅਤੇ ਸਿਹਤ” ਵਿਸੇ ਸਬੰਧੀ ਡਰਾਇੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਵਣ ਰੇਂਜ (ਵਿਸਥਾਰ) ਵੱਲੋਂ ਮੈਡਲ, ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਟੇਜ ਦਾ ਸੰਚਾਲਨ ਅਤੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਵਣ ਵਿਭਾਗ ਵੱਲੋਂ ਅਧਿਆਪਕ ਅੰਮ੍ਰਿਤਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਵਿਦਿਆਰਥੀਆਂ ਨੂੰ ਰੁੱਖਾਂ ਦੀ ਸੰਭਾਲ ਸਬੰਧੀ ਵਿਭਾਗੀ ਲਿਟਰੇਚਰ ਵੀ ਵੰਡਿਆ ਗਿਆ। ਇਸ ਮੌਕੇ ਵਣ ਰੇਂਜ ਇੰਚਾਰਜ ਸ੍ਰੀਮਤੀ ਪਰਨੀਤ ਕੌਰ, ਵਣ ਬਲਾਕ ਅਫ਼ਸਰ ਸਮਿੰਦਰ ਸਿੰਘ, ਵਣ ਬੀਟ ਇੰਚਾਰਜ ਕੁਲਦੀਪ ਸਿੰਘ, ਪਿ੍ੰਸੀਪਲ ਸਤਬਲਿਹਾਰ ਸਿੰਘ, ਅੰਮਿ੍ਤਪਾਲ ਸਿੰਘ,ਸੀ੍ਮਤੀ ਰਾਜਵੀਰ ਕੌਰ,ਸਰਬਜੀਤ ਕੌਰ,ਰਮਨਜੀਤ ਸਿੰਘ, ਜਸਵਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਕਬੱਡੀ ਕੂਮੈਟੇਟਰ ਜੱਸਾ ਮਾਨ ਘਰਖਣਾ ਨਿਊਜ਼ੀਲੈਂਡ ਲਈ ਰਵਾਨਾ
Next articleNIA makes second arrest in NGO terror funding case