“ਸਾਡੀ ਜੰਗ ਇਕ ਐਸੇ ਸਮਾਜ ਨੂੰ ਬਣਾਉਣ ਵਾਸਤੇ ਹੈ,ਜਿਸ ਸਮਾਜ ਵਿਚ ਅਮੀਰ ਤੇ ਗਰੀਬ ਦਾ ਵਿਤਕਰਾ ਖਤਮ ਹੋਏਗਾ।”
ਅੱਪਰਾ (ਸਮਾਜ ਵੀਕਲੀ) (ਜੱਸੀ)- 8 ਅਪ੍ਰੈਲ 2023 ਤੋਂ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 132 ਵੇਂ ਜਨਮ ਦਿਨ ਨੂੰ ਸਮਰਪਿਤ ਕਰਵਾਏ ਗਏ ਸਮਾਗਮਾਂ ਵਿੱਚ ਟੀਮ ਪ੍ਰਗਤੀ ਕਲਾ ਕੇਂਦਰ ਲਾਂਦੜ੍ਹਾ ਨੂੰ ਵੱਖ ਵੱਖ ਪਿੰਡਾਂ ਵਿਚ ਜਾਣ ਦਾ ਮੌਕਾ ਮਿਲਿਆ।ਜਿਹਨਾਂ ਵਿਚ ਦਸੂਹਾ(ਹੁਸ਼ਿਆਰਪੁਰ),ਮਹਿਲ ਕਲਾਂ (ਸੰਗਰੂਰ), ਬੋਸਤੀ (ਹਰਿਆਣਾ),ਚੱਕ ਰਾਮੂ (ਬੰਗਾ), ਮਸੀਤਪਲ ਕੋਟ( ਟਾਂਡਾ), ਘਰਾਚੋਂ (ਸੰਗਰੂਰ), ਬਲੀਆਲੀ (ਹਰਿਆਣਾ),ਲਹਿਰਾ(ਸੰਗਰੂਰ), ਤਲ੍ਹਣ (ਜਲੰਧਰ),ਹੀਰਾਪੁਰ (ਜਲੰਧਰ), ਮੂਲਾਬੱਧਾ(ਕੋਟ ਫਤੁਹੀ), ਸਰਹਾਲ ਕਾਜ਼ੀਆਂ (ਬੰਗਾ),ਸੈਦਪੁਰ(ਮੁਹਾਲੀ), ਬਾਕਰਪੁਰ (ਮੁਹਾਲੀ),ਮੀਰਪੁਰ ਜੱਟਾਂ( ਸ਼ਹੀਦ ਭਗਤ ਸਿੰਘ ਨਗਰ), ਡੀ. ਏ.ਵੀ ਕਾਲਜ(ਜਲੰਧਰ), ਲੱਧੜ ਕਲਾਂ (ਨਕੋਦਰ), ਭਾਣ ਮਜਾਰਾ(ਸ਼ਹੀਦ ਭਗਤ ਸਿੰਘ ਨਗਰ), ਝਿੰਗੜ (ਮੁਕੰਦਪੁਰ), ਲੁਧਿਆਣਾ,ਉੱਚੀ ਪੱਲੀ (ਸ਼ਹੀਦ ਭਗਤ ਸਿੰਘ ਨਗਰ) ਦਸ਼ਮੇਸ਼ ਨਗਰ (ਟਾਂਡਾ)ਜਮਸ਼ੇਰ ਖਾਸ (ਜਲੰਧਰ), ਮੁਹੱਲਾ ਰਵਿਦਾਸਪੁਰਾ (ਫਿਲੌਰ) ਕਮਾਮ(ਸ਼ਹੀਦ ਭਗਤ ਸਿੰਘ ਨਗਰ),ਕਰਿਆਮ (ਸ਼ਹੀਦ ਭਗਤ ਸਿੰਘ ਨਗਰ), ਭੁੱਲਾਰਾਈ (ਫਗਵਾੜਾ),ਬੀਰ ਪਿੰਡ (ਨਕੋਦਰ),ਉਭੋਵਾਲ (ਸੰਗਰੂਰ), ਬੁਲੰਦਪੁਰ (ਜਲੰਧਰ),ਬੀਕਾ(ਬੰਗਾ),ਮੋਖਾ(ਜਲੰਧਰ), ਗੜ੍ਹੀ ਮੁਹੱਲਾ(ਟਾਂਡਾ),ਬੜਾ ਪਿੰਡ(ਅਪਰਾ),ਜਗਤਪੁਰ ਜੱਟਾਂ (ਫਗਵਾੜਾ),EWS ਕਲੋਨੀ ਤਾਜਪੁਰ ਰੋਡ (ਲੁਧਿਆਣਾ),ਮੁਹਾਲੀ (ਚੰਡੀਗੜ੍ਹ),ਲਾਂਬੜੀ (ਜਲੰਧਰ),ਰਾਮਨਗਰ ਮੁਹੱਲਾ (ਜਲੰਧਰ), ਘਾਬਦਾਂ (ਸੰਗਰੂਰ) ਵਿਖੇ ਨਾਟਕਾਂ ਦਾ ਮੰਚਨ ਕੀਤਾ।ਸਮੂਹ ਪ੍ਰਬੰਧਕ ਕਮੇਟੀਆਂ, ਅੰਬੇਡਕਰੀ ਸੰਸਥਾਵਾਂ ਅਤੇ ਦਰਸ਼ਕਾਂ ਵਲੋਂ ਦਿੱਤਾ ਗਿਆ ਮਾਣ ਸਨਮਾਨ ਜਿੰਮੇਵਾਰੀ ਨੂੰ ਵਧਾਉਂਦਾ ਹੋਇਆ ਅੱਗੇ ਵੀ ਮਨੂਵਾਦੀ ਤਾਕਤਾਂ ਨੂੰ ਵੰਗਾਰਨ ਦੀ ਹਿੰਮਤ ਦਿੰਦਾ ਹੈ। ਇਸ ਸਮਾਗਮ ਦੌਰਾਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ, ਉਦੇਸ਼ ਤੇ ਸਿਧਾਂਤ ਨੂੰ ਸਮਰਪਿਤ ਨਾਟਕ ਖੇਡੇ ਗਏ ਤੇ ਬਾਬਾ ਸਾਹਿਬ ਜੀ ਦੀ ਸੋਚ ਤੇ ਪਹਿਰਾ ਦੇਣ ਦਾ ਅਹਿਦ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly