ਮਾਸਟਰ ਮਹਿੰਦਰ ਪ੍ਰਤਾਪ ਸ਼ੇਰਪੁਰ (ਸਮਾਜ ਵੀਕਲੀ): ਹਰੇਕ ਸਾਲ ਵਾਂਗੂੰ ਅੱਜ” ਵਿਸ਼ਵ ਵਾਤਾਵਰਨ ਦਿਵਸ ” ਹੈ ਅਤੇ ਇਸ ਦਿਨ ਲੱਖਾਂ ਲੋਕਾਂ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਵਾਤਾਵਰਨ ਪ੍ਰਤੀ ਆਪਣਾ ਪਿਆਰ ਜਤਾਉਂਦੇ ਹੋਏ ਲੱਖਾਂ ਹੀ ਨਵੇਂ ਪੌਦੇ ਲਗਾਏ ਜਾਂਦੇ ਹਨ ਪਰ ਅਗਲੇ ਸਾਲ ਦੇ “ਵਾਤਾਵਰਨ ਦਿਵਸ ” ਆਉਣ ਤੱਕ ਉਹਨਾਂ ‘ ਚੋਂ ਜਿਆਦਾਤਰ ਪੌਦੇ ਖਤਮ ਹੋ ਜਾਂਦੇ ਹਨ। ਵਾਤਾਵਰਣ ਮਨਾਉਣ ਦਾ ਇਹ ਢੰਗ ਬਿਲਕੁਲ ਗਲਤ ਹੈ। ਵਾਤਾਵਰਨ ਪ੍ਰੇਮੀ ਅਤੇ ਸਮਾਜਸੇਵੀ ਮਾਸਟਰ ਮਹਿੰਦਰ ਪ੍ਰਤਾਪ (ਐੱਮ.ਪੀ.) ਸ਼ੇਰਪੁਰ ਨੇ ਪੌਦੇ ਲਗਾਉਣ ਵਾਲੇ ਇਨਸਾਨਾਂ ਨੂੰ ਬੇਨਤੀ ਕੀਤੀ ਕਿ ਭਾਵੇਂ ਤੁਸੀਂ ਹਰੇਕ ਸਾਲ ਇੱਕ ਹੀ ਪੌਦਾ ਲਗਾਓ ਪਰ ਇਹ ਯਕੀਨੀ ਬਣਾਓ ਕਿ ਉਹ ਅਗਲੇ ਸਾਲ ਤੱਕ ਉਹ ਵਧ ਰਿਹਾ ਹੋਵੇ। ਅੱਜ ਵਾਤਾਵਰਨ ਦਿਵਸ ਦੇ ਮੌਕੇ ‘ਤੇ ਪ੍ਰਣ ਕਰੋ ਕੇ ਅਸੀਂ ਆਪਣੇ ਜਨਮਦਿਨ,ਵਿਆਹ ਦੀ ਵਰ੍ਹੇਗੰਢ,ਕਿਸੇ ਪਿਆਰੇ ਦੀ ਬਰਸੀ ਆਦਿ ਜਾਂ ਹੋਰ ਕਿਸੇ ਵੀ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਹਰੇਕ ਸਾਲ ਇੱਕ ਪੌਦਾ ਜਰੂਰ ਲਗਾਵਾਂਗੇ ਤੇ ਉਸ ਨੂੰ ਵੱਡਾ ਕਰਾਗਾਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly