ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ – ਭੁਪਿੰਦਰ ਸਿੰਘ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਬਾਲ ਦਿਵਸ ਮੌਕੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲਡ਼ਕੀਆਂ ਸੁਲਤਾਨਪੁਰ ਲੋਧੀ ਵਿਖੇ ਬਾਲ ਮੈਗਜ਼ੀਨ ‘ਮੇਰੀ ਪਹਿਲੀ ਉਡਾਨ’ ਦੀ ਘੁੰਡ ਚੁਕਾਈ ਸਬੰਧੀ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਰੋਹ ਸਕੂਲ ਇੰਚਾਰਜ ਸ੍ਰੀਮਤੀ ਕਵਿਤਾ ਧੀਰ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਜਿਸ ਚ ਮੁੱਖ ਮਹਿਮਾਨ ਦੇ ਤੌਰ ਤੇ ਭੁਪਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ ਮਸੀਤਾਂ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਜੇਸ਼ ਕੁਮਾਰ ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ -1 ਤੇ ਸੰਜੀਵ ਕੁਮਾਰ ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ -2 ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਸਕੂਲ ਦਾ ਸਾਲਾਨਾ ਬਾਲ ਮੈਗਜ਼ੀਨ ‘ਮੇਰੀ ਪਹਿਲੀ ਉਡਾਨ’ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਅਤੇ ਮਨਦੀਪ ਕੌਰ ਐੱਸ ਐੱਮ ਸੀ ਚੇਅਰਪਰਸਨ ਦੁਆਰਾ ਸਾਂਝੇ ਤੌਰ ਤੇ ਲੋਕ ਅਰਪਿਤ ਕੀਤਾ ਗਿਆ ।
ਬਾਲ ਮੈਗਜ਼ੀਨ ਲੋਕ ਅਰਪਣ ਕਰਨ ਉਪਰੰਤ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਪ੍ਰਾਇਮਰੀ ਪੱਧਰ ਤੋਂ ਹੀ ਸਾਹਿਤ ਨਾਲ ਜੋੜਨ ਲਈ ਵਿਭਾਗ ਦੁਆਰਾ ਤੇ ਬੱਚਿਆਂ ਦੇ ਅਧਿਆਪਕਾਂ ਦੁਆਰਾ ਕੀਤਾ, ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੱਚਿਆਂ ਦੀ ਦਾ ਸ਼ੌਂਕ ਸਾਹਿਤ ਨਾਲ ਪੈਂਦਾ ਹੈ ਤੇ ਉਹ ਚੰਗਾ ਸਾਹਿਤ ਪੜ੍ਹਨ ਅਤੇ ਲਿਖਣ ਲਈ ਭਵਿੱਖ ਵਿਚ ਵੀ ਜਾਰੀ ਰੱਖਦੇ ਹਨ । ਇਸ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਅਤੇ ਬਲਾਕ ਸਿੱਖਿਆ ਅਧਿਕਾਰੀ ਸੰਜੀਵ ਕੁਮਾਰ ਨੇ ਵੀ ਬਾਲ ਸਾਹਿਤ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਬਾਲ ਦਿਵਸ ਸਮੂਹ ਬੱਚਿਆਂ ਨੂੰ ਵਧਾਈ ਦਿੱਤੀ । ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ ਤੇ ਰਾਜੂ ਜੈਨਪੁਰੀ ਨੇ ਸਾਂਝੇ ਤੌਰ ਤੇ ਨਿਭਾਈ। ਇਸ ਮੌਕੇ ਤੇ ਭਾਰਤ ਭੂਸ਼ਣ, ਰਣਜੀਤ ਸਿੰਘ ,ਸੋਨਿਕਾ ਬਸੀ, ਪ੍ਰਵੀਨ ਕੁਮਾਰੀ, ਅਮਨਜੀਤ ਕੌਰ, ਜਸਵੀਰ ਕੌਰ, ਵਿਸ਼ਾਲੀ ਸੂਦ, ਕੰਵਲਜੀਤ ਕੌਰ, ਸ਼ਾਲੂ ਧੀਰ, ਕਮਲਜੀਤ ਕੌਰ, ਰੋਜੀ ਪੁਰੀ ਆਦਿ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly